ਸੰਘਣੀ ਧੁੰਦ ਦੇ ਨਾਲ ਠੰਡ ਦੀ ਦੋਹਰੀ ਮਾਰ ! IMD ਨੇ ਇਨ੍ਹਾਂ ਰਾਜਾਂ ‘ਚ ਬਾਰਿਸ਼ ਹੋਣ ਦੀ ਕੀਤੀ ਭਵਿੱਖਬਾਣੀ

ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸੋਮਵਾਰ ਤੋਂ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ । ਜਿੱਥੇ ਕੁਝ ਦਿਨ ਪਹਿਲਾਂ ਤੱਕ ਧੁੱਪ ਨਿਕਲ ਰਹੀ ਸੀ, ਉੱਥੇ ਹੀ ਸੋਮਵਾਰ ਨੂੰ ਠੰਡੀਆਂ ਹਵਾਵਾਂ ਅਤੇ ਧੁੰਦ ਨੇ ਮੌਸਮ ਨੂੰ ਖਰਾਬ ਕਰ ਦਿੱਤਾ । ਰਾਜਧਾਨੀ ਦਿੱਲੀ ਦਾ ਮੌਸਮ ਵੀ ਵਿਗੜ ਗਿਆ ਹੈ ਅਤੇ ਤਾਪਮਾਨ ਵਿੱਚ 3 ਡਿਗਰੀ ਤੱਕ ਦੀ ਗਿਰਾਵਟ ਆ ਗਈ ਹੈ । ਭਾਰਤੀ ਮੌਸਮ ਵਿਭਾਗ ਅਨੁਸਾਰ ਉੱਤਰੀ-ਪੱਛਮੀ ਭਾਰਤ ਵਿੱਚ ਅਗਲੇ ਦੋ ਦਿਨਾਂ ਤੱਕ ਤਾਪਮਾਨ ਵਿੱਚ ਕੋਈ ਸੁਧਾਰ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਇਲਾਵਾ ਅਗਲੇ ਦੋ ਦਿਨਾਂ ਤੱਕ ਦੇਸ਼ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ । ਕੁਝ ਥਾਵਾਂ ‘ਤੇ ਸੀਤ ਲਹਿਰ ਦਾ ਪ੍ਰਕੋਪ ਵੀ ਰਹੇਗਾ । ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਦੋ ਦਿਨਾਂ ਬਾਅਦ ਤਾਪਮਾਨ ਵਿੱਚ ਸੁਧਾਰ ਹੋਵੇਗਾ ਅਤੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਠੀਕ ਰਹੇਗਾ ।

Outbreak of cold wave
Outbreak of cold wave

ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਪੂਰੇ ਉੱਤਰ ਭਾਰਤ ਵਿੱਚ ਠੰਡ ਖਤਮ ਨਹੀਂ ਹੋਈ ਹੈ । ਕੜਾਕੇ ਦੀ ਠੰਡ ਵਿਚਾਲੇ ਸੰਘਣੀ ਧੁੰਦ ਕਾਰਨ ਵੀ ਲੋਕ ਪਰੇਸ਼ਾਨ ਹਨ । ਸਵੇਰੇ ਦਿੱਲੀ-ਐਨਸੀਆਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰ ਦੇ ਸਮੇਂ ਸੰਘਣੀ ਧੁੰਦ ਛਾਈ ਹੋਈ ਹੈ । ਮੌਸਮ ਵਿਭਾਗ (IMD) ਨੇ ਇਸ ਹਫ਼ਤੇ ਦਿੱਲੀ ਵਿੱਚ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਠੰਡ ਹੋਰ ਵੱਧ ਸਕਦੀ ਹੈ । ਇਸ ਦੇ ਨਾਲ ਹੀ, ਯੂਪੀ-ਬਿਹਾਰ ਵਿੱਚ ਅੱਜ ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਛਾਈ ਰਹੇਗੀ । ਠੰਡ ਕਾਰਨ ਲੋਕਾਂ ’ਤੇ ਦੋਹਰੀ ਮਾਰ ਪੈਣ ਦੇ ਆਸਾਰ ਹਨ ।

ਇਹ ਵੀ ਪੜ੍ਹੋ: ਚੰਡੀਗੜ੍ਹ : ਘਟਦੇ ਕੋਰੋਨਾ ਕੇਸਾਂ ਦਰਮਿਆਨ 1 ਫਰਵਰੀ ਤੋਂ 10ਵੀਂ ਤੋਂ 12ਵੀਂ ਕਲਾਸਾਂ ਲਈ ਖੁੱਲ੍ਹਣਗੇ ਸਕੂਲ

ਮੌਸਮ ਵਿਭਾਗ ਮੁਤਾਬਕ ਦਿੱਲੀ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ । ਜਿਸਦੇ ਚੱਲਦਿਆਂ ਅੰਮ੍ਰਿਤਸਰ, ਲਖਨਊ ਅਤੇ ਗੋਰਖਪੁਰ ਵਿੱਚ ਵਿਜ਼ੀਬਿਲਟੀ 25 ਮੀਟਰ ਤੱਕ ਪਹੁੰਚ ਗਈ । ਉੱਥੇ ਹੀ ਦਿੱਲੀ, ਚੰਡੀਗੜ੍ਹ, ਬਰੇਲੀ, ਬਹਿਰਾਇਚ, ਵਾਰਾਣਸੀ ਅਤੇ ਪਟਨਾ ਵਿੱਚ 50 ਮੀਟਰ ਤੱਕ ਵਿਜ਼ੀਬਿਲਟੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹਿ ਸਕਦਾ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਦਿੱਲੀ ਵਿੱਚ 3 ਅਤੇ 4 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ ।

Outbreak of cold wave
Outbreak of cold wave

ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਾਰਿਸ਼ ਹੋ ਸਕਦੀ ਹੈ । ਲੱਦਾਖ ਅਤੇ ਜੰਮੂ-ਕਸ਼ਮੀਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਬਰਫਬਾਰੀ ਦੀ ਸੰਭਾਵਨਾ ਵੀ ਜਤਾਈ ਗਈ ਹੈ। ਆਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਵੀਡੀਓ ਲਈ ਕਲਿੱਕ ਕਰੋ -:

“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”

The post ਸੰਘਣੀ ਧੁੰਦ ਦੇ ਨਾਲ ਠੰਡ ਦੀ ਦੋਹਰੀ ਮਾਰ ! IMD ਨੇ ਇਨ੍ਹਾਂ ਰਾਜਾਂ ‘ਚ ਬਾਰਿਸ਼ ਹੋਣ ਦੀ ਕੀਤੀ ਭਵਿੱਖਬਾਣੀ appeared first on Daily Post Punjabi.



Previous Post Next Post

Contact Form