ਅਮਰੀਕਾ ਦੇ ਸਿੱਖ ਭਾਈਚਾਰੇ ਨੇ ਫਰਿਜ਼ਨੋ ਵਿਖੇ ਫਤਹਿ ਦਿਵਸ ਮਨਾਇਆ


“ਅਮੈਰੀਕਨ ਅਧਿਕਾਰੀਆਂ ਨੇ ਸਿੱਖ ਭਾਈਚਾਰੇ ਨਾਲ ਖੜਨ ਦੀ ਪ੍ਰਗਟਾਈ ਵਚਨਬੱਧਤਾ”
ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਜਿਸ ਤਰਾਂ ਕਿਸਾਨ ਅੰਦੋਲਨ ਦੇ ਸੁਰੂ ਵਿੱਚ ਦੁਨੀਆ ਦੀ ਭਾਰਤ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਸਭ ਤੋਂ ਪਹਿਲੀ ਰੈਲੀ ਫਰਿਜ਼ਨੋ ਵਿਖੇ ਹੋਈ ਸੀ। ਜਿਸ ਤੋਂ ਬਾਅਦ ਬਹੁਤ ਰੈਲੀਆਂ ਅਤੇ ਫੰਡ ਰੇਜ਼ਰ ਹੋਏ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਮਦਦ ਕੀਤੀ। ਇਸ ਕਿਸਾਨ ਅੰਦੋਲਨ ਦੀ ਸਫਲਤਾ ਤੋਂ ਬਾਅਦ ਫਰਿਜ਼ਨੋ ਵਿਖੇ ਸਮੁੱਚੇ ਅਮਰੀਕਨ ਸਿੱਖ ਭਾਈਚਾਰੇ ਵੱਲੋਂ ਫਤਹਿ ਦਿਵਸ ਮਨਾਉਂਦੇ ਹੋਏ ਸਮੂੰਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਜਿਸ ਵਿੱਚ ਭਾਰਤੀ ਭਾਈਚਾਰੇ ਤੋਂ ਇਲਾਵਾ ਅਮਰੀਕਾ ਦੇ ਵੱਖ-ਵੱਖ ਵਿਭਾਗਾਂ ਤੋਂ ਸਰਕਾਰੀ ਅਧਿਕਾਰੀ ਸਾਮਲ ਹੋਏ ਅਤੇ ਸਮੁੱਚੇ ਸਿੱਖ ਭਾਈਚਾਰੇ ਨੂੰ ਹਰ ਸਮੇਂ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ। ਜਿੰਨਾਂ ਵਿੱਚ ਫਰਿਜ਼ਨੋ ਸਿਟੀ ਕੌਸ਼ਲ ਦੇ ਮੇਅਰ ਜੈਰੀ ਡਾਇਰ ਅਤੇ ਸਾਰੇ ਕੌਸ਼ਲ ਮੈਂਬਰ। ਇਸੇ ਤਰਾਂ ਇਲਾਕੇ ਦੇ ਕਾਂਗਰਸਮੈਨ ਡੇਵਿੰਡ ਵਲਡਿਉ
ਅਤੇ ਹੋਰ ਵੱਡੇ ਅਧਿਕਾਰੀ। ਇਸ ਸਮੇਂ ਖਾਸ ਤੌਰ ‘ਤੇ ਭਾਰਤ ਤੋਂ ਡਾ. ਵਰਿੰਦਰਪਾਲ ਸਿੰਘ, ਇੰਗਲੈਂਡ ਤੋਂ ਯੂਨਾਈਟਿਡ ਨੇਸ਼ਨ ਦੇ ਅਡਵਾਈਜ਼ਰ ਡਾ. ਇਕਤੀਦਾਰ ਚੀਮਾਂ ਨੇ ਸਿੱਖਾਂ ਦੀ ਦੁਨੀਆ ਦੇ ਸਮੁੱਚੇ ਭਾਈਚਾਰੇ ਲਈ ਦੇਣ ਅਤੇ ਆ ਰਹੀਆਂ ਮੁਸ਼ਕਲਾਂ ਬਾਰੇ ਭਾਸ਼ਨ ਦਿੱਤੇ।  ਇਸ ਸਮੇਂ ਫਰਿਜ਼ਨੋ ਸਿਟੀ ਕੌਸ਼ਲ ਕੋਲ ਸਿੱਖ ਭਾਈਚਾਰੇ ਲਈ ਸਕੂਲਾਂ ਅਤੇ ਹੋਰ ਥਾਂਵਾਂ ‘ਤੇ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਗੱਲ ਹੋਈ। ਇਸ ਸਮੁੱਚੇ ਪ੍ਰੋਗਰਾਮ ਦਾ ਟੀਚਾ ਭਾਰਤ ਦੇ ਕਿਸਾਨੀ ਭਾਈਚਾਰੇ ਨੂੰ ਉੱਚਾ ਚੁੱਕਣਾ, ਇੱਥੋਂ ਦੇ ਸਿੱਖ ਭਾਈਚਾਰੇ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੀ ਮਦਦ ਕਰਨ ਵਰਗੇ ਵਿਸ਼ੇ ਵੀ ਸਾਮਲ ਰਹੇ। ਇਸ ਪ੍ਰੋਗਰਾਮ ਦੌਰਾਨ ਫਰਿਜ਼ਨੋ ਸਿਟੀ ਕੌਸ਼ਲ ਵੱਲੋਂ ਇਤਿਹਾਸ ਸਿਰਜਦੇ ਹੋਏ 30 ਜਨਵਰੀ ਦਾ ਦਿਨ “ਫਤਹਿ ਦਿਵਸ” ਦੇ ਤੌਰ ‘ਤੇ ਦਰਜ ਕੀਤਾ ਗਿਆ। ਹੁਣ ਆਉਣ ਵਾਲੇ ਹਰ ਸਾਲ ਹੁਣ ਅਮਰੀਕਾ ਵੱਲੋਂ ਸਰਕਾਰੀ ਤੌਰ ‘ਤੇ 30 ਜਨਵਰੀ ਨੂੰ ਫਤਹਿ ਦਿਵਸ ਕਰਕੇ ਮਨਾਇਆ ਜਾਇਆ ਕਰੇਗਾ। ਇਸ ਮੌਕੇ ਸਿਟੀ ਅਧਿਕਾਰੀਆਂ ਵੱਲੋ ਪੰਜਾਬੀ ਭਾਈਚਾਰੇ ਲਈ ਸ਼ਹਿਰ ਵਿੱਚ 40 ਏਕੜ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਖ਼ੂਬਸੂਰਤ ਪਾਰਕ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਰਾਜ ਪੰਨੂ ਨੇ ਬਾਖੂਬੀ ਨਿਭਾਇਆ। ਵਿਦੇਸ਼ਾਂ ਵਿੱਚ ਰਹਿੰਦੇ ਹੋਏ ਅਮਰੀਕਨ ਭਾਈਚਾਰੇ ਵੱਲੋਂ ਇਹ ਪ੍ਰੋਗਰਾਮ ਆਪਸੀ ਸਾਂਝ ਦਾ ਸੁਨੇਹਾ ਦਿੰਦਾ ਇਤਿਹਾਸਕ ਪੈੜਾ ਪਾ ਗਿਆ।

The post ਅਮਰੀਕਾ ਦੇ ਸਿੱਖ ਭਾਈਚਾਰੇ ਨੇ ਫਰਿਜ਼ਨੋ ਵਿਖੇ ਫਤਹਿ ਦਿਵਸ ਮਨਾਇਆ first appeared on Punjabi News Online.



source https://punjabinewsonline.com/2022/02/01/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%87-%e0%a8%b8%e0%a8%bf%e0%a9%b1%e0%a8%96-%e0%a8%ad%e0%a8%be%e0%a8%88%e0%a8%9a%e0%a8%be%e0%a8%b0%e0%a9%87-%e0%a8%a8%e0%a9%87/
Previous Post Next Post

Contact Form