ਯੂਏਈ ਨੇ ਪ੍ਰਾਈਵੇਟ ਡਰੋਨਾਂ 'ਤੇ ਲਗਾਈ ਪਾਬੰਦੀ Jan 24th 2022, 08:16, by Narinder Jagga ਫ਼ੈਕਟ ਸਮਾਚਾਰ ਸੇਵਾ ਦੁਬਈ, ਜਨਵਰੀ 24 ਅਬੂਧਾਬੀ ਵਿਚ ਹੋਏ ਡਰੋਨ ਤੇ ਮਿਜ਼ਾਈਲ ਹਮਲੇ ਮਗਰੋਂ ਹੁਣ ਪ੍ਰਾਈਵੇਟ ਡਰੋਨਾਂ ਤੇ ਹਲਕੇ ਸਪੋਰਟਸ ਜਹਾਜ਼ਾਂ 'ਤੇ ਮਹੀਨੇ ਲਈ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਕੀਤੇ ਹਮਲੇ ਵਿਚ ਭਾਰਤ ਤੇ ਪਾਕਿਸਤਾਨ ਦੇ ਨਾਗਰਿਕ ਮਾਰੇ ਗਏ ਸਨ। ਨਵੇਂ ਹੁਕਮ ਮਗਰੋਂ ਹੁਣ ਡਰੋਨ ਨਹੀਂ ਉਡਾਏ ਜਾ ਸਕਣਗੇ। ਇਕ ਬਿਆਨ ਵਿਚ ਗ੍ਰਹਿ ਵਿਭਾਗ ਨੇ ਕਿਹਾ ਕਿ ਏਅਰ ਤੇ ਸੇਲ ਸਪਾਟਾਂ 'ਤੇ ਵੀ ਇਹ ਪਾਬੰਦੀ ਲਾਗੂ ਹੋਵੇਗੀ। ਫ਼ਿਲਮ ਸ਼ੂਟਿੰਗ ਲਈ ਡਰੋਨ ਵਰਤਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਲਈ ਸਬੰਧਤ ਧਿਰ ਨੂੰ ਪ੍ਰਵਾਨਗੀ ਲੈਣੀ ਪਵੇਗੀ। ਜ਼ਿਕਰਯੋਗ ਹੈ ਕਿ ਯਮਨ ਦੇ ਬਾਗੀਆਂ ਨੇ ਹਮਲੇ ਵਿਚ ਆਬੂ ਧਾਬੀ ਦੇ ਤੇਲ ਦੇ ਡਿਪੂਆਂ ਨੂੰ ਨਿਸ਼ਾਨਾ ਬਣਾਇਆ ਸੀ। Facebook Page: https://www.facebook.com/factnewsnet See videos: https://www.youtube.com/c/TheFACTNews/videos The post ਯੂਏਈ ਨੇ ਪ੍ਰਾਈਵੇਟ ਡਰੋਨਾਂ 'ਤੇ ਲਗਾਈ ਪਾਬੰਦੀ appeared first on The Fact News Punjabi. |