ਨਵਜੋਤ ਸਿੱਧੂ ਨੇ ਕੇਜਰੀਵਾਲ ਕੋਲੋਂ 21 ਲੱਖ ਕਾਲਾਂ ਦਾ ਰਿਕਾਰਡ ਮੰਗਿਆ Jan 24th 2022, 10:07, by Narinder Jagga ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 24 ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸੀ. ਐੱਮ. ਚਿਹਰੇ ਦਾ ਐਲਾਨ ਇਕ ਵੱਡਾ ਘੋਟਾਲਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਇਹ ਕਹਿ ਕੇ ਬੇਵਕੂਫ ਬਣਾਇਆ ਕਿ ਸੀ. ਐੱਮ. ਚਿਹਰੇ ਲਈ ਜਾਰੀ ਨੰਬਰ 'ਤੇ 21 ਲੱਖ ਫੋਨ ਕਾਲਾਂ ਆਈਆਂ ਜੋ ਕਿ 4 ਦਿਨਾਂ 'ਚ ਆਉਣੀਆਂ ਅਸੰਭਵ ਹਨ। ਉਨ੍ਹਾਂ ਕਿਹਾ ਕਿ ਇਕ ਪ੍ਰਾਈਵੇਟ ਨੰਬਰ 'ਤੇ 5000 ਤੋਂ ਵੱਧ ਕਾਲਾਂ ਜਾਂ ਮੈਸਜ ਨਹੀਂ ਆ ਸਕਦੇ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰਨ ਦੇਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਪਹਿਲਾਂ ਵੀ ਮਜੀਠੀਆ ਕੋਲੋਂ ਮੁਆਫ਼ੀ ਮੰਗੀ ਹੈ ਅਤੇ ਐੱਸ. ਵਾਈ. ਐੱਲ. ਦੇ ਮੁੱਦੇ 'ਤੇ ਵੀ ਉਨ੍ਹਾਂ ਦਾ ਕੋਈ ਸਟੈਂਡ ਨਹੀਂ ਸੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਨੰਬਰ 'ਤੇ ਜੇਕਰ ਕੋਈ ਵੀ ਕਾਲ ਆਉਂਦੀ ਹੈ ਤਾਂ ਉਸ ਦਾ ਰਿਕਾਰਡ ਹੁੰਦਾ ਹੈ। ਨਵਜੋਤ ਸਿੱਧੂ ਨੇ ਕੇਜਰੀਵਾਲ ਕੋਲੋਂ 21 ਲੱਖ ਕਾਲਾਂ ਦਾ ਰਿਕਾਰਡ ਮੰਗਿਆ ਹੈ। Facebook Page:https://www.facebook.com/factnewsnet See videos: https://www.youtube.com/c/TheFACTNews/videos The post ਨਵਜੋਤ ਸਿੱਧੂ ਨੇ ਕੇਜਰੀਵਾਲ ਕੋਲੋਂ 21 ਲੱਖ ਕਾਲਾਂ ਦਾ ਰਿਕਾਰਡ ਮੰਗਿਆ appeared first on The Fact News Punjabi. |