ਫ਼ੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 24
ਭਾਰਤ ਤੇ ਸਾਊਥ ਅਫ਼ਰੀਕਾ ਦੇ ਵਿਚਕਾਰ ਖੇਡੇ ਗਏ ਤੀਸਰੇ ਵਨਡੇ ਮੁਕਾਬਲੇ 'ਚ ਉਸਦੀ ਬੇਟੀ ਵਾਮਿਕਾ ਦੀ ਪਹਿਲੀ ਝਲਕ ਲੋਕਾਂ ਦੇ ਸਾਹਮਣੇ ਆ ਗਈ ਹੈ। ਵਾਮਿਕਾ ਦੀ ਤਸਵੀਰ ਤੇ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੁਣ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਇਸ ਨੂੰ ਲੈਕੇ ਆਪਣੀ ਚੁੱਪੀ ਤੋੜੀ ਹੈ।
ਅਨੁਸ਼ਕਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ ਕਿ ,' ਸਾਨੂੰ ਪਤਾ ਲੱਗਾ ਹੈ ਕਿ ਸਾਡੀ ਬੇਟੀ ਦੀਆਂ ਤਸਵੀਰਾਂ ਸਟੇਡੀਅਮ 'ਚੋਂ ਲਈਆਂ ਗਈਆਂ ਹਨ ਅਤੇ ਖੂਬ ਵਾਇਰਲ ਹੋ ਰਹੀਆਂ ਹਨ। ਅਸੀਂ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਕੈਮਰੇ ਦੀ ਨਜ਼ਰ ਸਾਡੇ 'ਤੇ ਹੈ। ਆਪਣੀ ਬੇਟੀ ਦੀ ਤਸਵੀਰ ਨੂੰ ਲੈ ਕੇ ਸਾਡਾ ਨਜ਼ਰੀਆ ਪਹਿਲਾਂ ਦੀ ਤਰ੍ਹਾਂ ਹੀ ਹੈ। ਅਸੀਂ ਇਹੀ ਉਮੀਦ ਕਰਾਂਗੇ ਕਿ ਵਾਮਿਕਾ ਦੀਆਂ ਤਸਵੀਰਾਂ ਕਲਿੱਕ ਨਾ ਕਰੋ ਤੇ ਇਸ ਨੂੰ ਕਿਤੇ ਵੀ ਨਾ ਛਾਪੋ। ਇਸ ਦੇ ਪਿੱਛੇ ਕਾਰਨ ਉਹੀ ਹੈ ਜੋ ਪਹਿਲਾ ਦੱਸਿਆ ਗਿਆ ਹੈ, ਥੈਂਕਊ।
ਐਤਵਾਰ ਨੂੰ ਭਾਰਤ ਅਤੇ ਸਾਊਥ ਅਫਰੀਕਾ ਵਿਚਕਾਰ ਹੋ ਰਹੇ ਮੈਚ ਦੌਰਾਨ ਦਰਸ਼ਕਾਂ ਨੇ ਅਨੁਸ਼ਕਾ ਸ਼ਰਮਾ ਦੀ ਬੇਟੀ ਵਾਮਿਕਾ ਦੀ ਪਹਿਲੀ ਝਲਕ ਦੇਖ ਲਈ ਹੈ। ਜੋ ਪਾਪਾ ਵਿਰਾਟ ਕੋਹਲੀ ਨੂੰ ਚੀਅਰ ਕਰਦੇ ਹੋਏ ਕੈਮਰੇ 'ਚ ਕੈਦ ਹੋ ਗਈ ਹੈ। ਇਸ ਤਰ੍ਹਾਂ ਵਾਮਿਕਾ ਦੀ ਪਹਿਲੀ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ।
Facebook Page:https://www.facebook.com/factnewsnet
See videos: https://www.youtube.com/c/TheFACTNews/videos
The post ਬੇਟੀ ਵਾਮਿਕਾ ਦੀ ਫ਼ੋਟੋ ਵਾਇਰਲ ਹੋਣ 'ਤੇ ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਨੇ ਜਾਣੋ ਕਿ ਕਿਹਾ appeared first on The Fact News Punjabi.