ਹਰਿਆਣਾ ਦੇ ਵਪਾਰ ਮੰਡਲ ਵੱਲੋਂ ਦੁਕਾਨਾਂ ਖੋਲ੍ਹਣ ਦਾ ਸਮਾਂ ਵਧਾਉਣ ਦੀ ਮੰਗ Jan 26th 2022, 06:08, by Narinder Jagga ਫੈਕਟ ਸਮਾਚਾਰ ਸੇਵਾ ਯਮੁਨਾਨਗਰ, ਜਨਵਰੀ 26 ਹਰਿਆਣਾ 'ਚ ਦੁਕਾਨਾਂ ਖੋਲ੍ਹਣ ਦਾ ਸਮਾਂ 6 ਵਜੇ ਤੋਂ ਵਧਾ ਕੇ 8 ਵਜੇ ਤੱਕ ਕਰਨ ਲਈ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਅਹੁਦੇਦਾਰਾਂ ਵੱਲੋਂ ਵਪਾਰ ਮੰਡਲ ਦੇ ਸੂਬਾ ਪਰਧਾਨ ਬਜਰੰਗ ਗਰਗ ਅਤੇ ਜ਼ਿਲ੍ਹਾ ਪਰਧਾਨ ਅਨਿਲ ਭਾਟੀਆ ਦੀ ਅਗਵਾਈ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂ ਇੱਕ ਯਾਦ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਅਨਿਲ ਭਾਟੀਆ ਨੇ ਦੱਸਿਆ ਕਿ ਪੂਰੇ ਪ੍ਰਦੇਸ਼ ਵਿੱਚ ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਜਪਾਲ ਦੇ ਨਾਂ 'ਤੇ ਯਾਦ ਪੱਤਰ ਸੌਂਪੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪ੍ਰਦੇਸ਼ ਦੇ ਵਪਾਰੀ ਬਹੁਤ ਹੀ ਔਖੇ ਸਮੇਂ ਵਿੱਚੋਂ ਗੁਜ਼ਰ ਰਹੇ ਹਨ। ਉਲਟਾ ਸਰਕਾਰ ਨੇ ਦੁਕਾਨਾਂ ਖੋਲ੍ਹਣ ਦਾ ਸਮਾਂ 6 ਵਜੇ ਤੱਕ ਅਤੇ ਠੇਕੇ ਖੋਲ੍ਹਣ ਦਾ ਸਮਾਂ 10 ਵਜੇ ਤੱਕ ਕਰ ਦਿੱਤਾ ਹੈ। ਸਿਰਫ ਇਨ੍ਹਾਂ ਹੀ ਨਹੀਂ ਕੇਂਦਰ ਅਤੇ ਪ੍ਰਦੇਸ਼ ਸਰਕਾਰ ਦੇ ਨੇਤਾ ਭੀੜ ਇਕੱਠੀ ਕਰ ਕੇ ਰੈਲੀਆਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੁਕਾਨਾਂ ਅਤੇ ਸ਼ਰਾਬ ਦੇ ਠੇਕਿਆਂ ਦਾ ਸਮਾਂ ਵੱਖ-ਵੱਖ ਰੱਖਣਾ ਵਪਾਰੀਆਂ ਨਾਲ ਸਰਾਸਰ ਗਲਤ ਅਤੇ ਵਿਤਕਰੇ ਵਾਲਾ ਹੈ। ਸਰਕਾਰ ਦੀਆਂ ਵਪਾਰੀ ਵਿਰੋਧੀ ਨੀਤੀਆਂ ਕਰਕੇ ਵਪਾਰੀਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਸੰਦੀਪ ਬਜਾਜ, ਗੁਰਸ਼ਰਦ ਸਿੰਘ, ਰਾਜ ਕੁਮਾਰ, ਗਗਨ ਖਰੋਦਾ, ਸੁਨੀਲ ਕੁਮਾਰ, ਸੰਜੀਵ ਓਬਰਾਇ, ਅੰਕਿਤ ਸਿੰਘ ਅਤੇ ਹੋਰ ਵਪਾਰੀ ਮੌਜੂਦ ਸਨ। Facebook Page:https://www.facebook.com/factnewsnet See videos:https://www.youtube.com/c/TheFACTNews/videos The post ਹਰਿਆਣਾ ਦੇ ਵਪਾਰ ਮੰਡਲ ਵੱਲੋਂ ਦੁਕਾਨਾਂ ਖੋਲ੍ਹਣ ਦਾ ਸਮਾਂ ਵਧਾਉਣ ਦੀ ਮੰਗ appeared first on The Fact News Punjabi. |