ਸੰਧਿਆ ਮੁਖਰਜੀ ਨੇ ਪਦਮਸ਼੍ਰੀ ਪੁਰਸਕਾਰ ਲੈਣ ਤੋਂ ਕੀਤਾ ਮਨ੍ਹਾ, ਕਿਹਾ ‘ਅਪਮਾਨ ਮਹਿਸੂਸ ਹੋ ਰਿਹਾ’

73ਵੇਂ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਨੇ ਪਦਮ ਤੇ ਪਦਮ ਸ਼੍ਰੀ ਪੁਰਸਕਾਰਾਂ ਦਾ ਐਲਾਨ ਕੀਤਾ ਜਿਸ ਵਿਚ ਕਲਾ, ਖੇਡ, ਸਾਹਿਤ ਤੇ ਸਮਾਜਿਕ ਖੇਤਰਾਂ ਵਿਚ ਆਪਣਾ ਖਾਸ ਯੋਗਦਾਨ ਦੇਣ ਵਾਲੀਆਂ ਹਸਤੀਆਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹਿੰਦੀ ਸਿਨੇਮਾ ਦੀ ਮਸ਼ਹੂਰ ਤੇ ਦਿੱਗਜ਼ ਗਾਇਕਾ ਸੰਧਿਆ ਮੁਖਰਜੀ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਪਰ ਉਨ੍ਹਾਂ ਨੇ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ।

ਸੰਧਿਆ ਮੁਖਰਜੀ 90 ਸਾਲ ਦੀ ਹੈ ਅਤੇ ਇੱਕ ਮਸ਼ਹੂਰ ਗਾਇਕਾ ਹੈ। ਉਨ੍ਹਾਂ ਨੇ ਐੱਸ. ਡੀ. ਬਰਮਨ, ਅਨਿਲ ਵਿਸ਼ਵਾਸ, ਮਦਨ ਮੋਹਨ, ਰੌਸ਼ਨ ਤੇ ਸਲਿਲ ਚੌਧਰੀ ਸਣੇ ਕਈ ਸੰਗਤ ਨਿਰਦੇਸ਼ਕਾਂ ਨਾਲ ਕੰਮ ਕੀਤਾ ਤੇ ਉਨ੍ਹਾਂ ਲਈ ਗਾਣੇ ਗਾਏ ਸਨ। ਰਿਪੋਰਟ ਮੁਤਾਬਕ ਸੰਧਿਆ ਮੁਖਰਜੀ ਦੀ ਬੇਟੀ ਸੇਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਪਦਮ ਸ਼੍ਰੀ ਪੁਰਸਕਾਰ ਸਵੀਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਉਹ ਇਸ ਨੂੰ ਆਪਣਾ ਅਪਮਾਨ ਸਮਝਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

ਰਿਪੋਰਟ ਮੁਤਾਬਕ ਸੰਧਿਆ ਮੁਖਰਜੀ ਨੇ ਦਿੱਲੀ ਤੋਂ ਫੋਨ ਕਰਕੇ ਸੀਨੀਅਰ ਅਧਿਕਾਰੀ ਨੂੰ ਕਿਹਾ ਹੈ ਕਿ ਉਹ ਗਣਤੰਤਰ ਦਿਵਸ ਸਨਮਾਨ ਸੂਚੀ ਵਿਚ ਪਦਮਸ਼੍ਰੀ ਨਾਲ ਸਨਮਾਨਿਤ ਹੋਣ ਲਈ ਤਿਆਰ ਨਹੀਂ ਹੈ। 90 ਸਾਲ ਦੀ ਉਮਰ ਵਿਚ ਲਗਭਗ 8 ਦਹਾਕਿਆਂ ਤੋਂ ਜ਼ਿਆਦਾ ਦੇ ਸਿੰਗਿੰਗ ਕੈਰੀਅਰ ਤੋਂ ਬਾਅਦ ਪਦਮ ਸ਼੍ਰੀ ਲਈ ਚੁਣਿਆ ਜਾਣਾ ਉਨ੍ਹਾਂ ਲਈ ਅਪਮਾਨਜਨਕ ਹੈ। ਨਾਲ ਹੀ ਉਨ੍ਹਾਂ ਅਪੀਲ ਕੀਤੀ ਹੈ ਕਿ ਪਦਮਸ਼੍ਰੀ ਪੁਰਸਕਾਰ ਸਵੀਕਾਰ ਨਾ ਕਰਨ ਨੂੰ ਰਾਜਨੀਤਕ ਰੂਪ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪਦਮਸ਼੍ਰੀ ਕਿਸੇ ਜੂਨੀਅਰ ਕਲਾਕਾਰ ਲਈ ਜ਼ਿਆਦਾ ਯੋਗ ਹੈ ਨਾ ਕਿ ਗੀਤਾਸ਼੍ਰੀ ਸੰਧਿਆ ਮੁਖੋਪਾਧਿਆਏ ਲਈ। ਉਨ੍ਹਾਂ ਦਾ ਪਰਿਵਾਰ ਤੇ ਫੈਨਸ ਵੀ ਇਹੀ ਮਹਿਸੂਸ ਕਰਦੇ ਹਨ। ਉਹ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਤੋਂ ਦੂਰ ਹੈ। ਇਸ ਲਈ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਕ ਵਜ੍ਹਾ ਲੱਭਣ ਦੀ ਕੋਸ਼ਿਸ਼ ਨਾ ਕਰੋ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਸ਼ੌਪੀਆ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ‘ਚ ਮੁਕਾਬਲਾ, ਫੌਜ ਦੇ ਤਿੰਨ ਜਵਾਨ ਜ਼ਖਮੀ

ਗੌਰਤਲਬ ਹੈ ਕਿ ਸੰਧਿਆ ਮੁਖਰਜੀ ਨੇ 60 ਤੋਂ 70 ਦੇ ਦਹਾਕੇ ਵਿਚ ਹਜ਼ਾਰਾਂ ਬੰਗਾਲੀ ਗਾਣੇ ਗਾਏ ਸਨ। ਨਾਲ ਹੀ ਉਨ੍ਹਾਂ ਨੇ ਦਰਜਨਾਂ ਭਾਸ਼ਾਵਾਂ ਵਿਚ ਵੀ ਗਾਣੇ ਗਾ ਕੇ ਸੰਗੀਤ ਜਗਤ ਵਿਚ ਆਪਣੀ ਅਮਿਟ ਛਾਪ ਛੱਡੇ। ਸਾਲ 1970 ਵਿਚ ਸੰਧਿਆ ਮੁਖਰਜੀ ਜੈ ਜਯੰਤੀ ਗਾਣੇ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋਈ ਸੀ।

The post ਸੰਧਿਆ ਮੁਖਰਜੀ ਨੇ ਪਦਮਸ਼੍ਰੀ ਪੁਰਸਕਾਰ ਲੈਣ ਤੋਂ ਕੀਤਾ ਮਨ੍ਹਾ, ਕਿਹਾ ‘ਅਪਮਾਨ ਮਹਿਸੂਸ ਹੋ ਰਿਹਾ’ appeared first on Daily Post Punjabi.



Previous Post Next Post

Contact Form