ਕਿਸਾਨ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਟਿੱਕਰੀ ਬਾਰਡਰ ਤੋਂ ਵਾਪਸ ਆ ਰਹੇ ਕਿਸਾਨਾਂ ਦੀ ਟਰੈਕਟਰ ਟਰਾਲੀ ਨੂੰ ਪਿਛਿਓਾ ਇੱਕ ਕੈਂਟਰ ਦੇ ਟੱਕਰ ਮਾਰ ਦੇਣ ਕਾਰਨ ਟਰਾਲੀ ‘ਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜੋ ਮੁਕਸਤਰ ਸਾਹਿਬ ਜ਼ਿਲ੍ਹੇ ਦੇ ਪਿੰਡ ਆਸਾ ਬੁੱਟਰ ਦੇ ਰਹਿਣ ਵਾਲੇ ਸਨ । ਇਸ ਹਾਦਸੇ ‘ਚ ਕਈ ਕਿਸਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ । ਪਿੰਡ ਆਸਾ ਬੱੁਟਰ ਦੇ ਕੁਝ ਨੌਜਵਾਨ ਕਿਸਾਨ ਅੰਦੋਲਨ ਦੇ ਖ਼ਤਮ ਹੋਣ ‘ਤੇ ਬੀਤੇ ਦਿਨੀਂ ਟਿੱਕਰੀ ਬਾਰਡਰ ਤੋਂ ਆਪਣਾ ਸਾਮਾਨ ਤੇ ਆਪਣੇ ਸਾਥੀ ਕਿਸਾਨਾਂ ਨੂੰ ਵਾਪਸ ਲੈ ਕੇ ਆਉਣ ਲਈ ਟਿੱਕਰੀ ਬਾਰਡਰ ‘ਤੇ ਗਏ ਸਨ । ਇਹ ਹਾਦਸਾ ਸ਼ਨੀਵਾਰ ਸਵੇਰੇ ਹਿਸਾਰ ‘ਚ ਨੈਸ਼ਨਲ ਹਾਈਵੇ-9 ‘ਤੇ ਵਾਪਰਿਆ । ਅੰਦੋਲਨ ਤੋਂ ਪਰਤ ਰਹੇ ਕਿਸਾਨਾਂ ਦੀ ਟਰਾਲੀ ਨੂੰ ਪਿੰਡ ਢੰਡੂਰ ਨੇੜੇ ਇੱਕ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ । ਇਸ ਹਾਦਸੇ ‘ਚ ਪੰਜਾਬ ਦੇ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਕਿਸਾਨ ਸੁਖਦੇਵ (35) ਅਤੇ ਅਜੈਪ੍ਰੀਤ (36) ਦੀ ਮੌਤ ਹੋ ਗਈ । ਹਾਦਸੇ ‘ਚ ਰਘਬੀਰ ਸਿੰਘ ਪੁੱਤਰ ਬੋਹੜ ਸਿੰਘ ਅਤੇ ਦਾਰਾ ਸਿੰਘ ਪੁੱਤਰ ਗੁਰਮੇਲ ਸਿੰਘ ਗੰਭੀਰ ਜ਼ਖਮੀ ਹੋ ਗਏ । ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ।
The post ਅੰਦੋਲਨ ਦੀ ਸਮਾਪਤੀ ਤੋਂ ਬਾਅਦ ਦਿੱਲੀ ਤੋਂ ਪਰਤਦਿਆਂ ਦੋ ਕਿਸਾਨਾਂ ਦੀ ਮੌਤ first appeared on Punjabi News Online.
source https://punjabinewsonline.com/2021/12/12/%e0%a8%85%e0%a9%b0%e0%a8%a6%e0%a9%8b%e0%a8%b2%e0%a8%a8-%e0%a8%a6%e0%a9%80-%e0%a8%b8%e0%a8%ae%e0%a8%be%e0%a8%aa%e0%a8%a4%e0%a9%80-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6/