ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਿਰਫ ਕੁਝ ਮਹੀਨਿਆਂ ਦਾ ਹੀ ਸਮਾਂ ਬਚਿਆ ਹੈ ਜਿਸ ਕਾਰਨ ਸਾਰੀਆਂ ਪਾਰਟੀਆਂ ਨੇ ਆਪਣੀ-ਆਪਣੀ ਤਿਆਰੀ ਖਿੱਚ ਲਈ ਹੈ। ਕਿਸਾਨ ਅੰਦੋਲਨ ਕਾਰਨ ਭਾਜਪਾ ਖਿਲਾਫ ਮਾਹੌਲ ਬਣ ਗਿਆ ਸੀ ਪਰ ਹੁਣ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਭਾਜਪਾ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਦਰਮਿਆਨ ਇੱਕ ਖਬਰ ਸੀ ਕਿ ਭਾਰਤੀ ਕ੍ਰਿਕਟ ਟੀਮ ਦੇ ਕ੍ਰਿਕਟਰ ਹਰਭਜਨ ਸਿੰਘ ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੱਲਾ ਫੜ ਸਕਦੇ ਹਨ। ਹਾਲਾਂਕਿ ਹਰਭਜਨ ਨੇ ਇਨ੍ਹਾਂ ਖਬਰਾਂ ਨੂੰ ਖਾਰਜ ਕੀਤਾ ਤੇ ਇਨ੍ਹਾਂ ਨੂੰ ‘ਫੇਕ ਨਿਊਜ਼’ ਦੱਸਿਆ ਹੈ।
ਅਸਲ ਵਿਚ ਇਸ ਅਫਵਾਹ ਦੇ ਫੈਲਣ ਦੇ ਪਿੱਛੇ ਇੱਕ ਵਜ੍ਹਾ ਹਰਭਜਨ ਸਿੰਘ ਦੇ ਰਿਟਾਇਰਮੈਂਟ ਨਾਲ ਵੀ ਜੋੜੀ ਜਾ ਰਹੀ ਸੀ। ਹਰਭਜਨ ਸਿੰਘ ਅਗਲੇ ਹਫਤੇ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈ ਸਕਦੇ ਹਨ ਜਿਸ ਤੋਂ ਬਾਅਦ ਅਜਿਹੀਆਂ ਅਟਕਲਾਂ ਸਨ ਕਿ ਹਰਭਜਨ ਸਿੰਘ ਰਾਜਨੀਤੀ ਵਿਚ ਆ ਸਕਦੇ ਹਨ। ਤਿੰਨ ਸਾਲ ਪਹਿਲਾਂ ਇੱਕ ਇੰਟਰਵਿਊ ਵਿਚ ਹਰਭਜਨ ਸਿੰਘ ਨੇ ਕਿਹਾ ਸੀ ਕਿ ਜੇਕਰ ਕੋਈ ਪਾਰਟੀ ਉਨ੍ਹਾਂ ਨੂੰ ਆਫਰ ਕਰਦੀ ਹੈ ਤਾਂ ਉਹ ਰਾਜਨੀਤੀ ਵਿਚ ਜ਼ਰੂਰ ਆਉਣਗੇ ਕਿਉਂਕਿ ਉਹ ਪੰਜਾਬ ਦੇ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਇਸ ਤੋਂ ਪਹਿਲਾਂ ਵੀ 2017 ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਭਜਨ ਦੇ ਕਾਂਗਰਸ ‘ਚ ਜਾਣ ਦੀ ਖਬਰ ਸਾਹਮਣੇ ਆਈ ਸੀ ਜਿਸ ਨੂੰ ਉਨ੍ਹਾਂ ਨੇ ਖਾਰਜ ਕਰ ਦਿੱਤਾ ਸੀ।
The post ਪੰਜਾਬ ਚੋਣਾਂ ਤੋਂ ਪਹਿਲਾਂ BJP ‘ਚ ਸ਼ਾਮਲ ਹੋਣਗੇ ਹਰਭਜਨ ਸਿੰਘ? ਅਗਲੇ ਹਫ਼ਤੇ ਛੱਡ ਸਕਦੇ ਨੇ ਕ੍ਰਿਕਟ appeared first on Daily Post Punjabi.
source https://dailypost.in/latest-punjabi-news/harbhajan-described-the/