ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿਟਰ ਅਕਾਉਂਟ ਸ਼ਨੀਵਾਰ ਦੇਰ ਰਾਤ ਕੁੱਝ ਸਮੇਂ ਲਈ ਹੈਕ ਹੋ ਗਿਆ। ਉਨ੍ਹਾਂ ਦੇ ਅਕਾਉਂਟ ਤੋਂ ਬਿਟਕੋਇਨ ਨੂੰ ਕਾਨੂੰਨੀ ਬਣਾਉਣ ਲਈ ਟਵੀਟ ਕੀਤਾ ਗਿਆ ਸੀ। ਇਸ ਟਵੀਟ ‘ਚ ਇਕ ਲਿੰਕ ਵੀ ਸ਼ੇਅਰ ਕੀਤਾ ਗਿਆ ਸੀ, ਜਿਸ ‘ਤੇ ਲੋਕਾਂ ਨੂੰ ਮੁਫਤ ਬਿਟਕੋਇਨ ਦਾ ਦਾਅਵਾ ਕਰਨ ਲਈ ਕਿਹਾ ਗਿਆ ਸੀ।
ਇਸ ਟਵੀਟ ਨੂੰ ਦੇਖਦੇ ਹੀ ਟਵਿਟਰ ‘ਤੇ ਕਈ ਲੋਕਾਂ ਨੂੰ ਪਤਾ ਲੱਗ ਗਿਆ ਕਿ ਪ੍ਰਧਾਨ ਮੰਤਰੀ ਦਾ ਅਕਾਉਂਟ ਹੈਕ ਹੋ ਗਿਆ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਅਕਾਉਂਟ ਵਿੱਚ ਕੁਝ ਸਮੇਂ ਤੋਂ ਸਮਝੌਤਾ ਹੋਇਆ ਸੀ। ਪੀਐਮਓ ਨੇ ਕਿਹਾ ਕਿ ਇਸ ਦੌਰਾਨ ਪੀਐੱਮ ਅਕਾਉਂਟ ਤੋਂ ਕੀਤੇ ਗਏ ਟਵੀਟ ਨੂੰ ਨਜ਼ਰਅੰਦਾਜ਼ ਕਰੋ।
ਟਵਿੱਟਰ ‘ਤੇ ਰਾਤ 2.14 ਵਜੇ ਪੀਐੱਮ ਮੋਦੀ ਦੇ ਅਕਾਉਂਟ ਤੋਂ ਇੱਕ ਟਵੀਟ ਕੀਤਾ ਗਿਆ ਸੀ ਜਿਸ ਵਿੱਚ ਲਿਖਿਆ ਸੀ – ‘ਭਾਰਤ ਨੇ ਆਖਰਕਾਰ ਬਿਟਕੋਇਨ ਨੂੰ ਕਾਨੂੰਨੀ ਟੈਂਡਰ ਵਜੋਂ ਸਵੀਕਾਰ ਕਰ ਲਿਆ ਹੈ। ਸਰਕਾਰ ਨੇ ਅਧਿਕਾਰਤ ਤੌਰ ‘ਤੇ 500 ਬਿਟਕੋਇਨ ਖਰੀਦੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਵੰਡ ਰਹੀ ਹੈ। ਇਸ ਟਵੀਟ ਦੇ ਨਾਲ ਇੱਕ ਸਕੈਮ ਲਿੰਕ ਵੀ ਸਾਂਝਾ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਦਫ਼ਤਰ ਇਸ ਟਵੀਟ ਨੂੰ ਡਿਲੀਟ ਕਰ ਸਕਦੇ, ਲੋਕਾਂ ਨੇ ਇਸ ਦਾ ਸਕਰੀਨ ਸ਼ਾਟ ਲਿਆ, ਜਿਸ ਨੂੰ ਟਵਿੱਟਰ ‘ਤੇ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। ਟਵਿਟਰ ‘ਤੇ #Hackers, #Bitcoin ਅਤੇ #NarendraModi ਟ੍ਰੈਂਡ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਦਾ ਟਵਿੱਟਰ ਅਕਾਉਂਟ ਅੱਜ ਪਹਿਲੀ ਵਾਰ ਹੈਕ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਸਤੰਬਰ 2020 ‘ਚ ਉਨ੍ਹਾਂ ਦੀ ਨਿੱਜੀ ਵੈੱਬਸਾਈਟ ਨਾਲ ਜੁੜੇ ਟਵਿੱਟਰ ਅਕਾਉਂਟ ਨੂੰ ਹੈਕ ਕਰ ਲਿਆ ਗਿਆ ਸੀ। ਹੈਕਰਸ ਨੇ ਟਵੀਟ ਕਰਕੇ ਪੀਐੱਮ ਕੇਅਰਜ਼ ਫੰਡ ਵਿੱਚ ਬਿਟਕੋਇਨ ਦਾਨ ਕਰਨ ਲਈ ਕਿਹਾ ਸੀ। ਹੈਕਰਸ ਨੇ ਟਵੀਟ ਕਰਕੇ ਲਿਖਿਆ ਸੀ ਕਿ ਇਹ ਅਕਾਊਂਟ ‘ਜਾਨ ਵਿਕ’ ਨੇ ਹੈਕ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
The post ਦੇਰ ਰਾਤ ਪੀਐੱਮ ਮੋਦੀ ਦਾ ਟਵਿਟਰ ਅਕਾਉਂਟ ਹੋਇਆ ਹੈਕ, ਹੈਕਰਸ ਨੇ ਬਿਟਕੋਇਨ ਨੂੰ ਲੈ ਕੇ ਕੀਤਾ ਟਵੀਟ appeared first on Daily Post Punjabi.