
ਵਿਧਾਨ ਸਭਾ ਚੋਣਾਂ ਦੇ ਕੁਝ ਦਿਨ ਪਹਿਲਾਂ ਪੰਜਾਬ ਦੀ ਸਿਆਸਤ ‘ਚ ਕਿਸਾਨਾਂ ਨੇ ਵੱਡਾ ਧਮਾਕਾ ਕੀਤਾ ਹੈ । ਦਿੱਲੀ ਬਾਰਡਰ ‘ਤੇ ਕਾਮਯਾਬ ਅੰਦੋਲਨ ਕਰਕੇ ਵਾਪਸ ਆਏ ਕਿਸਾਨ ਜਥੇਬੰਦੀਆਂ ਨੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ । ਸੂਬੇ ਦੀਆਂ 32 ‘ਚੋਂ 25 ਕਿਸਾਨ ਜਥੇਬੰਦੀਆਂ ਹੁਣ ਰਾਜਨੀਤੀ ‘ਚ ਸਿੱਧੇ ਸ਼ਾਮਲ ਹੋਣਗੀਆਂ । ਇਸ ਲਈ ਸੰਯੁਕਤ ਸਮਾਜ ਮੋਰਚਾ ਬਣਾਇਆ ਗਿਆ ਹੈ । ਉਨ੍ਹਾਂ ਵੱਲੋਂ ਬੀ ਕੇ ਯੂ ਰਾਜੇਵਾਲ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਹੋਣਗੇ । ਇਸ ਤੋਂ ਪਹਿਲਾਂ ਚੰਡੀਗੜ੍ਹ ‘ਚ ਮੀਟਿੰਗ ਹੋਈ । ਇਸ ਤੋਂ ਬਾਅਦ ਕਿਸਾਨਾਂ ਨੇ ਇਹ ਐਲਾਨ ਕੀਤਾ । ਕਿਸਾਨ ਨੇਤਾ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਖ-ਵੱਖ ਸੋਚ ਵਾਲੇ ਲੋਕਾਂ ਨਾਲ ਬਣਿਆ ਸੀ । ਪੰਜਾਬ ਵਾਪਸ ਆਉਣ ‘ਤੇ ਭਰਵਾਂ ਸਗਵਾਤ ਹੋਇਆ ਅਤੇ ਲੋਕਾਂ ਦੀਆਂ ਸਾਡੇ ਤੋਂ ਉਮੀਦਾਂ ਵਧ ਗਈਆਂ ਹਨ । ਸਾਡੇ ‘ਤੇ ਦਬਾਅ ਸੀ ਕਿ ਜੇਕਰ ਤੁਸੀਂ ਦਿੱਲੀ ਮੋਰਚਾ ਜਿੱਤ ਸਕਦੇ ਹੋ ਤਾਂ ਪੰਜਾਬ ਨੂੰ ਵੀ ਸੁਧਾਰ ਸਕਦੇ ਹੋ । ਜਨਤਾ ਦੀ ਆਵਾਜ਼ ਸੁਣਦੇ ਹੋਏ ਨਵਾਂ ਸੰਯੁਕਤ ਮੋਰਚਾ ਸ਼ੁਰੂ ਕਰ ਰਹੇ ਹਾਂ । ਇਹ 22 ਜਥੇਬੰਦੀਆਂ ਨੇ ਫੈਸਲਾ ਲਿਆ ਹੈ । ਤਿੰਨ ਜਥੇਬੰਦੀਆਂ ਹੋਰ ਸਾਡੇ ਨਾਲ ਜੁੜ ਜਾਣਗੀਆਂ । ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦੇਖ ਕੇ ਲੋਕਾਂ ਦਾ ਦਬਾਅ ਹੈ । ਲੋਕ ਫੋਨ ਕਰ ਰਹੇ ਹਨ ਕਿ ਚੋਣਾਂ ਲੜਨੀਆਂ ਚਾਹੀਦੀਆਂ ਹਨ । ਇਹ ਮੋਰਚਾ ਸਾਰੀਆਂ ਸੀਟਾਂ ‘ਤੇ ਚੋੜ ਲੜੇਗਾ ਤੇ ਪੰਜਾਬ ਦੇ ਹਿਤੈਸ਼ੀਆਂ ਨਾਲ ਗੱਲਬਾਤ ਹੋਵੇਗੀ । ਉਨ੍ਹਾ ਕਿਹਾ ਕਿ ਅਸੀਂ ਪੰਜਾਬ ਦੇ ਗੰਦੇ ਸਿਸਟਮ ਨੂੰ ਸੁਧਾਰਾਂਗੇ ।
The post ‘ਸੰਯੁਕਤ ਸਮਾਜ ਮੋਰਚਾ’ ਦਾ ਐਲਾਨ first appeared on Punjabi News Online.
source https://punjabinewsonline.com/2021/12/26/%e0%a8%b8%e0%a9%b0%e0%a8%af%e0%a9%81%e0%a8%95%e0%a8%a4-%e0%a8%b8%e0%a8%ae%e0%a8%be%e0%a8%9c-%e0%a8%ae%e0%a9%8b%e0%a8%b0%e0%a8%9a%e0%a8%be-%e0%a8%a6%e0%a8%be-%e0%a8%90%e0%a8%b2%e0%a8%be%e0%a8%a8/