
ਭਾਰਤ ਦੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਮਹਾਂਰਾਸ਼ਟਰ ਦੇ ਨਾਗਪੁਰ ‘ਚ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਦੇਸ਼ ਭਰ ‘ਚ ਲੱਖਾਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪਿਛਲੇ ਮਹੀਨੇ ਸਰਕਾਰ ਵੱਲੋਂ ਵਾਪਸ ਲਏ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਨਵਾਂ ਰੂਪ ਦਿੱਤਾ ਜਾ ਸਕਦਾ ਹੈ । ਉਨ੍ਹਾ ਇਸ ਦੌਰਾਨ ਕਿਹਾ ਕਿ ‘ਅਸੀਂ ਇੱਕ ਹੀ ਕਦਮ ਤਾਂ ਪਿੱਛੇ ਖਿੱਚਿਆ ਹੈ, ਫਿਰ ਅੱਗੇ ਵਧਾਂਗੇ, ਕਿਉਂਕਿ ਕਿਸਾਨ ਭਾਰਤ ਦੀ ਰੀੜ੍ਹ ਹੈ ।’ ਆਪਣੇ ਸੰਬੋਧਨ ‘ਚ ਕੇਂਦਰੀ ਮੰਤਰੀ ਤੋਮਰ ਨੇ ਤਿੰਨੇ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਲਈ ਕੁਝ ਲੋਕਾਂ ਨੂੰ ਦੋਸ਼ੀ ਠਹਿਰਾਇਆ । ਤੋਮਰ ਨੇ ਕਿਹਾ ਕਿ ਅਸੀਂ ਖੇਤੀ ਸੋਧ ਕਾਨੂੰਨ ਲਿਆਂਦਾ, ਪਰ ਕੁਝ ਲੋਕਾਂ ਨੂੰ ਇਹ ਕਾਨੂੰਨ ਪਸੰਦ ਨਹੀਂ ਆਇਆ । ਉਨ੍ਹਾ ਕਿਹਾ ਕਿ ਆਜ਼ਾਦੀ ਦੇ 70 ਸਾਲ ਬਾਅਦ ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਇੱਕ ਵੱਡਾ ਸੁਧਾਰ ਸੀ, ਪਰ ਸਰਕਾਰ ਬਿਲਕੁੱਲ ਵੀ ਨਿਰਾਸ਼ ਨਹੀਂ ਹੈ । ਅਸੀਂ ਫਿਰ ਅੱਗੇ ਵਧਾਂਗੇ ।
The post ਖੇਤੀ ਕਾਨੂੰਨਾਂ ਤੇ ਫਿਰ ਅੱਗੇ ਵਧਾਂਗੇ : ਤੋਮਰ first appeared on Punjabi News Online.
source https://punjabinewsonline.com/2021/12/26/%e0%a8%96%e0%a9%87%e0%a8%a4%e0%a9%80-%e0%a8%95%e0%a8%be%e0%a8%a8%e0%a9%82%e0%a9%b0%e0%a8%a8%e0%a8%be%e0%a8%82-%e0%a8%a4%e0%a9%87-%e0%a8%ab%e0%a8%bf%e0%a8%b0-%e0%a8%85%e0%a9%b1%e0%a8%97%e0%a9%87/