ਨੌਕਰੀਪੇਸ਼ਾਂ ਲਈ ਵੱਡੀ ਖ਼ਬਰ, UAN ਨੂੰ ਆਧਾਰ ਨਾਲ ਨਾ ਕੀਤਾ ਲਿੰਕ ਤਾਂ ਰੁਕੇਗਾ ਪੀ. ਐੱਫ. ਦਾ ਪੈਸਾ

ਯੂਨੀਵਰਸਲ ਖਾਤਾ ਨੰਬਰ (UAN) ਨੂੰ ਆਧਾਰ ਕਾਰਡ ਨਾਲ 30 ਨਵੰਬਰ ਤੱਕ ਲਿੰਕ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਅਜੇ ਤੱਕ ਆਪਣਾ UAN ਨੰਬਰ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਜਲਦ ਤੋਂ ਜਲਦ ਇਸ ਨੂੰ ਲਿੰਕ ਕਰਵਾ ਲਓ। ਜੇਕਰ ਤੁਸੀਂ 30 ਨਵੰਬਰ ਤੱਕ ਅਜਿਹਾ ਨਹੀਂ ਕੀਤਾ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ 30 ਨਵੰਬਰ ਤੱਕ EPFO ​​ਅਤੇ ਆਧਾਰ ਨੰਬਰ ਨੂੰ ਲਿੰਕ ਨਹੀਂ ਕਰਦੇ, ਤਾਂ ਤੁਹਾਡੇ ਖਾਤੇ ਵਿੱਚ ਕੰਪਨੀ ਵੱਲੋਂ ਆਉਣ ਵਾਲਾ ਯੋਗਦਾਨ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਤੁਹਾਨੂੰ EPF ਖਾਤੇ ਤੋਂ ਪੈਸੇ ਕਢਵਾਉਣ ‘ਚ ਵੀ ਪਰੇਸ਼ਾਨੀ ਹੋ ਸਕਦੀ ਹੈ। ਜੇਕਰ EPF ਖਾਤਾ ਧਾਰਕ ਦਾ ਖਾਤਾ ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਉਹ EPFO ​​ਦੀਆਂ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕਣਗੇ।

Big news for job seekers
Big news for job seekers

ਇਹ ਹੈ ਪ੍ਰਕਿਰਿਆ :
1.ਸਭ ਤੋਂ ਪਹਿਲਾਂ ਤੁਸੀਂ EPFO ​​ਪੋਰਟਲ https://ift.tt/2l8mi4m ‘ਤੇ ਜਾਓ।
2.UAN ਅਤੇ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਖਾਤੇ ਵਿੱਚ ਲੌਗ-ਇਨ ਕਰੋ।
3.”ਮੈਨੇਜ” ਸੈਕਸ਼ਨ ਵਿੱਚ ਕੇਵਾਈਸੀ ਵਿਕਲਪ ‘ਤੇ ਕਲਿੱਕ ਕਰੋ।
4.ਖੁੱਲ੍ਹਣ ਵਾਲੇ ਪੰਨੇ ‘ਤੇ, ਤੁਸੀਂ ਆਪਣੇ EPF ਖਾਤੇ ਨਾਲ ਲਿੰਕ ਕਰਨ ਲਈ ਕਈ ਦਸਤਾਵੇਜ਼ ਦੇਖ ਸਕਦੇ ਹੋ।
5.ਆਧਾਰ ਵਿਕਲਪ ਦੀ ਚੋਣ ਕਰੋ ਅਤੇ ਆਧਾਰ ਕਾਰਡ ‘ਤੇ ਆਪਣਾ ਆਧਾਰ ਨੰਬਰ ਅਤੇ ਆਪਣਾ ਨਾਮ ਟਾਈਪ ਕਰਕੇ ਸੇਵ ‘ਤੇ ਕਲਿੱਕ ਕਰੋ।
6.ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸੁਰੱਖਿਅਤ ਹੋ ਜਾਵੇਗੀ, ਤੁਹਾਡਾ ਆਧਾਰ UIDAI ਦੇ ਡੇਟਾ ਨਾਲ ਵੈਰੀਫਾਈ ਕੀਤਾ ਜਾਵੇਗਾ।
7.ਤੁਹਾਡੇ ਕੇਵਾਈਸੀ ਦਸਤਾਵੇਜ਼ ਸਹੀ ਹੋਣ ‘ਤੇ ਤੁਹਾਡਾ ਆਧਾਰ ਤੁਹਾਡੇ EPF ਖਾਤੇ ਨਾਲ ਲਿੰਕ ਹੋ ਜਾਵੇਗਾ ਅਤੇ ਤੁਹਾਨੂੰ ਤੁਹਾਡੇ ਆਧਾਰ ਵੇਰਵਿਆਂ ਦੇ ਸਾਹਮਣੇ “Verify” ਲਿਖਿਆ ਮਿਲੇਗਾ।

Big news for job seekers
Big news for job seekers

EPFO ਐਕਟ ਦੇ ਤਹਿਤ, ਕਰਮਚਾਰੀ ਦੀ ਮੂਲ ਤਨਖਾਹ ਅਤੇ ਡੀਏ ਦਾ 12 ਫ਼ੀਸਦ EPF ਖਾਤੇ ਵਿੱਚ ਜਾਂਦਾ ਹੈ। ਉੱਥੇ ਹੀ ਕਰਮਚਾਰੀ ਦੀ ਮੁਢਲੀ ਤਨਖਾਹ ਅਤੇ ਡੀਏ ਦਾ 12 ਫ਼ੀਸਦ ਵੀ ਯੋਗਦਾਨ ਪਾਉਂਦਾ ਹੈ। ਕੰਪਨੀ ਦੇ 12 ਫ਼ੀਸਦ ਯੋਗਦਾਨ ਵਿੱਚੋਂ, 3.67 ਫ਼ੀਸਦ ਕਰਮਚਾਰੀ ਦੇ ਪੀਐੱਫ ਖਾਤੇ ਵਿੱਚ ਜਾਂਦਾ ਹੈ ਅਤੇ ਬਾਕੀ 8.33 ਫ਼ੀਸਦ ਕਰਮਚਾਰੀ ਪੈਨਸ਼ਨ ਸਕੀਮ ਵਿੱਚ ਜਾਂਦਾ ਹੈ। EPF ਖਾਤੇ ‘ਤੇ ਸਾਲਾਨਾ 8.50 ਫ਼ੀਸਦ ਵਿਆਜ ਮਿਲ ਰਿਹਾ ਹੈ।

ਜਿਵੇਂ ਹੀ ਕਰਮਚਾਰੀ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐੱਫਓ) ਵਿੱਚ ਰਜਿਸਟਰ ਹੁੰਦਾ ਹੈ, ਕਰਮਚਾਰੀ ਇਸ ਸੰਸਥਾ ਦਾ ਮੈਂਬਰ ਬਣ ਜਾਂਦਾ ਹੈ ਅਤੇ ਇਸਦੇ ਨਾਲ ਹੀ ਉਸਨੂੰ 12 ਅੰਕਾਂ ਦਾ ਯੂਏਐੱਨ (ਯੂਨੀਵਰਸਲ ਖਾਤਾ ਨੰਬਰ) ਵੀ ਜਾਰੀ ਕੀਤਾ ਜਾਂਦਾ ਹੈ। ਇਸ ਨੰਬਰ ਦੀ ਮਦਦ ਨਾਲ ਈਪੀਐੱਫਓ ਦੀਆਂ ਸੁਵਿਧਾਵਾਂ ਦੀ ਆਨਲਾਈਨ ਵਰਤੋਂ ਕੀਤੀ ਜਾ ਸਕਦੀ ਹੈ। UAN ਨੰਬਰ ਦੀ ਮਦਦ ਨਾਲ, ਕੋਈ ਕਰਮਚਾਰੀ ਨਾ ਸਿਰਫ ਆਪਣੀ PF ਖਾਤੇ ਦੀ ਪਾਸਬੁੱਕ ਆਨਲਾਈਨ ਦੇਖ ਸਕਦਾ ਹੈ, ਸਗੋਂ ਉਹ ਆਪਣੇ PF ਬੈਲੇਂਸ ਨੂੰ ਵੀ ਆਨਲਾਈਨ ਦੇਖ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਨੌਕਰੀਪੇਸ਼ਾਂ ਲਈ ਵੱਡੀ ਖ਼ਬਰ, UAN ਨੂੰ ਆਧਾਰ ਨਾਲ ਨਾ ਕੀਤਾ ਲਿੰਕ ਤਾਂ ਰੁਕੇਗਾ ਪੀ. ਐੱਫ. ਦਾ ਪੈਸਾ appeared first on Daily Post Punjabi.



Previous Post Next Post

Contact Form