ਟਿਕੈਤ ਨੇ ਖੋਲ੍ਹਿਆ ਅਜੈ ਮਿਸ਼ਰਾ ਖਿਲਾਫ਼ ਮੋਰਚਾ, ਕਿਹਾ- ਗੰਨਾ ਮਿੱਲ ਦੇ ਉਦਘਾਟਨ ‘ਚ ਪਹੁੰਚਣਗੇ ਤਾਂ ਕਰਾਂਗੇ ਅੰਦੋਲਨ

ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ । ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਵੱਡਾ ਐਲਾਨ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਅਜੈ ਮਿਸ਼ਰਾ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਜੇਕਰ ਲਖੀਮਪੁਰ ਵਿੱਚ ਖੰਡ ਮਿੱਲ ਦੇ ਉਦਘਾਟਨ ਵਿੱਚ ਟੇਨੀ ਪਹੁੰਚਦੇ ਹਨ ਤਾਂ ਅੰਦੋਲਨ ਕੀਤਾ ਜਾਵੇਗਾ। ਦੱਸ ਦੇਈਏ ਕਿ ਲਖੀਮਪੁਰ ਵਿੱਚ ਇੱਕ ਖੰਡ ਮਿੱਲ ਦਾ ਉਦਘਾਟਨ ਹੋਣਾ ਹੈ ਜਿਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

Rakesh tikait on ajay mishra
Rakesh tikait on ajay mishra

ਖੰਡ ਮਿੱਲ ਦੇ ਪ੍ਰਸਤਾਵਿਤ ਉਦਘਾਟਨ ਦਾ ਜ਼ਿਕਰ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਅਜੈ ਮਿਸ਼ਰਾ ਖੰਡ ਮਿੱਲ ਦਾ ਉਦਘਾਟਨ ਕਰਨ ਆਉਂਦੇ ਹਨ ਤਾਂ ਉਸ ਖੰਡ ਮਿੱਲ ਵਿੱਚ ਕੋਈ ਗੰਨਾ ਨਹੀਂ ਲਿਜਾਇਆ ਜਾਵੇਗਾ । ਸਗੋਂ ਕਿਸਾਨ ਗੰਨਾ ਲੈ ਕੇ ਜਿਲ੍ਹਾ ਮੈਜਿਸਟਰੇਟ ਦੇ ਦਫਤਰ ਜਾਣਗੇ, ਚਾਹੇ ਉਨ੍ਹਾਂ ਨੂੰ ਕਿੰਨਾ ਵੀ ਨੁਕਸਾਨ ਕਿਉਂ ਨਾ ਝੱਲਣਾ ਪਵੇ।

ਇਹ ਵੀ ਪੜ੍ਹੋ: PM ਮੋਦੀ ਦਾ ਤੋਹਫ਼ਾ, ਇੱਕ ਬਿੱਲ ਜ਼ਰੀਏ ਰੱਦ ਹੋਣਗੇ ਤਿੰਨੋਂ ਖੇਤੀ ਕਾਨੂੰਨ, MSP ‘ਤੇ ਵੀ ਮਿਲੇਗੀ ਗਾਰੰਟੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਲਖੀਮਪੁਰ ਖੀਰੀ ਹਿੰਸਾ ਵਿੱਚ ਚਾਰ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਉਸ ਦੀ ਤੁਲਨਾ ਅੱਤਵਾਦੀ ਨਾਲ ਕੀਤੀ।

Rakesh tikait on ajay mishra
Rakesh tikait on ajay mishra

ਦੱਸ ਦੇਈਏ ਕਿ ਲਖਨਊ ਦੇ ਈਕੋ-ਗਾਰਡਨ ਵਿੱਚ ਆਯੋਜਿਤ ਕਿਸਾਨ ਮਹਾਪੰਚਾਇਤ ਨੂੰ ਸੰਬੋਧਿਤ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਕਸ਼ਮੀਰ ਦੇ ਅੱਤਵਾਦੀਆਂ ਨੂੰ ਆਗਰਾ ਜੇਲ੍ਹ ਵਿੱਚ ਬੰਦ ਕੀਤਾ ਜਾ ਸਕਦਾ ਹੈ ਤਾਂ ਕਿਸਾਨਾਂ ਦਾ ਕਾਤਲ ਵੀ ਅੱਤਵਾਦੀ ਹੈ ਅਤੇ ਉਸ ਨੂੰ ਵੀ ਆਗਰਾ ਜੇਲ੍ਹ ਜਾਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਟੇਨੀ ਦੀ ਗ੍ਰਿਫਤਾਰੀ ਸਾਡੇ ਮੁੱਖ ਮੁੱਦਿਆਂ ਵਿੱਚੋਂ ਇੱਕ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਟਿਕੈਤ ਨੇ ਖੋਲ੍ਹਿਆ ਅਜੈ ਮਿਸ਼ਰਾ ਖਿਲਾਫ਼ ਮੋਰਚਾ, ਕਿਹਾ- ਗੰਨਾ ਮਿੱਲ ਦੇ ਉਦਘਾਟਨ ‘ਚ ਪਹੁੰਚਣਗੇ ਤਾਂ ਕਰਾਂਗੇ ਅੰਦੋਲਨ appeared first on Daily Post Punjabi.



Previous Post Next Post

Contact Form