ਕੈਨੇਡਾ ‘ਚ 31 ਦਸੰਬਰ ਤੱਕ 4 ਲੱਖ ਪ੍ਰਵਾਸੀ ਹੋਣਗੇ ਪੱਕੇ, ਇਮੀਗ੍ਰੇਸ਼ਨ ਕੋਟੇ ਨੂੰ ਲੈ ਕੇ ਇੱਕ ਹੋਰ ਵੱਡਾ ਐਲਾਨ

ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਕੈਨੇਡਾ ਸਰਕਾਰ ਜਲਦ ਹੀ ਵੱਡਾ ਤੋਹਫ਼ਾ ਦੇ ਸਕਦੀ ਹੈ। ਦਰਅਸਲ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਰੁਜ਼ਗਾਰ ਆਰਥਿਕਤਾ ਦੀਆਂ ਲੋੜਾਂ ਦੇ ਮੱਦੇਨਜ਼ਰ ਸਾਲਾਨਾ ਇਮੀਗ੍ਰੇਸ਼ਨ ਦਾ ਕੋਟਾ ਵਧਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਾਲ 2021 ਦੌਰਾਨ 4 ਲੱਖ ਪ੍ਰਵਾਸੀ ਪੱਕੇ ਕਰਨ ਦਾ ਕੋਟਾ 31 ਦਸੰਬਰ ਤੱਕ ਪੂਰਾ ਕਰ ਹੋ ਜਾਵੇਗਾ।

Canada governmnet announcement
Canada governmnet announcement

ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਸਾਲ 2022 ਦੌਰਾਨ ਕੈਨੇਡਾ ਵਿੱਚ 4 ਲੱਖ 11 ਹਜ਼ਾਰ ਤੇ ਸਾਲ 2023 ਵਿੱਚ 4 ਲੱਖ 21 ਹਜ਼ਾਰ ਵਿਦੇਸ਼ੀ ਪੱਕੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ ਮੌਜੂਦਾ ਸਮੇਂ ਵਿੱਚ ਲਗਪਗ 18 ਲੱਖ ਅਰਜੀਆਂ ਵਿਚਾਰ ਅਧੀਨ ਹਨ, ਜਿਨ੍ਹਾਂ ਵਿੱਚ 7 ਲੱਖ ਤੋਂ ਵੱਧ ਅਰਜੀਆਂ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਲਈ ਸ਼ਾਮਿਲ ਹਨ।

ਇਹ ਵੀ ਪੜ੍ਹੋ: PM ਮੋਦੀ ਦਾ ਤੋਹਫ਼ਾ, ਇੱਕ ਬਿੱਲ ਜ਼ਰੀਏ ਰੱਦ ਹੋਣਗੇ ਤਿੰਨੋਂ ਖੇਤੀ ਕਾਨੂੰਨ, MSP ‘ਤੇ ਵੀ ਮਿਲੇਗੀ ਗਾਰੰਟੀ

ਇਸ ਬਾਰੇ ਰਾਜਧਾਨੀ ਓਟਾਵਾ ਤੋਂ ਇੱਕ ਅਧਿਕਾਰੀ ਨੇ ਦੱਸਿਆ ਦੇਸ਼ ਅਤੇ ਵਿਦੇਸ਼ਾਂ ਤੋਂ ਬੀਤੇ ਮਹੀਨਿਆਂ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ 35000 ਤੋਂ ਵੱਧ ਈਮੇਲਾਂ ਅਤੇ ਵੈਬ ਇਨਕੁਆਰੀ ਦੇ ਫਾਰਮ ਪ੍ਰਤੀ ਮਹੀਨਾ ਮਿਲਦੇ ਰਹੇ ਹਨ | ਇਸੇ ਦੌਰਾਨ ਮਾਪਿਆਂ ਲਈ ਸੁਪਰ ਵੀਜ਼ਾ ਅਪਲਾਈ ਕਰਨ ਵਿੱਚ ਵੀ ਤੇਜ਼ੀ ਆਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕੈਨੇਡਾ ਵਾਸੀਆਂ ਦਾ ਪਰਿਵਾਰਿਕ ਮੈਂਬਰਾਂ ਨੂੰ ਸਪਾਂਸਰ ਕਰਨ ਲਈ 2020 ਦੀ ਲਾਟਰੀ ਵਿੱਚ ਨਾਮ ਨਿਕਲਿਆ ਸੀ, ਉਨ੍ਹਾਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ 6 ਦਸੰਬਰ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਕੈਨੇਡਾ ‘ਚ 31 ਦਸੰਬਰ ਤੱਕ 4 ਲੱਖ ਪ੍ਰਵਾਸੀ ਹੋਣਗੇ ਪੱਕੇ, ਇਮੀਗ੍ਰੇਸ਼ਨ ਕੋਟੇ ਨੂੰ ਲੈ ਕੇ ਇੱਕ ਹੋਰ ਵੱਡਾ ਐਲਾਨ appeared first on Daily Post Punjabi.



source https://dailypost.in/news/international/canada-governmnet-announcement/
Previous Post Next Post

Contact Form