ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ 2008 ਦੇ ਮੁੰਬਈ ਹਮਲਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮਨੀਸ਼ ਤਿਵਾੜੀ ਨੇ ਤਤਕਾਲੀ ਮਨਮੋਹਨ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਇਸ ਹਮਲੇ ਤੋਂ ਬਾਅਦ ਸਰਕਾਰ ਨੂੰ ਪਾਕਿਸਤਾਨ ‘ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ।
ਮਨੀਸ਼ ਤਿਵਾਰੀ ਨੇ ਇਹ ਬਿਆਨ 26/11 ਨੂੰ ਲੈ ਕੇ ਆਪਣੀ ਆਉਣ ਵਾਲੀ ਕਿਤਾਬ ਵਿੱਚ ਦਿੱਤਾ ਹੈ। ਮਨੀਸ਼ ਤਿਵਾੜੀ ਨੇ ਆਪਣੀ ਆਉਣ ਵਾਲੀ ਕਿਤਾਬ 10 ਫਲੈਸ਼ ਪੁਆਇੰਟਸ, 20 Years ਵਿੱਚ ਲਿਖਿਆ ਹੈ ਕਿ 26/11 ਦੇ ਹਮਲੇ ਵੇਲੇ ਦੇਸ਼ ਨੂੰ ਤੁਰੰਤ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਨੇ ਲਿਖਿਆ, ”ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਕਿਰਿਆ ਸ਼ਬਦਾਂ ਨਾਲੋਂ ਜ਼ਿਆਦਾ ਬੋਲਦੀ ਹੈ। 26/11 ਉਹ ਸਮਾਂ ਸੀ ਜਦੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ।”
ਇੰਨਾ ਹੀ ਨਹੀਂ ਆਪਣੀ ਕਿਤਾਬ ‘ਚ ਮਨੀਸ਼ ਤਿਵਾੜੀ ਨੇ ਮੁੰਬਈ ਹਮਲੇ ਦੀ ਤੁਲਨਾ ਅਮਰੀਕਾ ਦੇ 9/11 ਨਾਲ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਉਸ ਸਮੇਂ ਅਮਰੀਕਾ ਵਾਂਗ ਜਵਾਬੀ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਇਹ ਵੀ ਲਿਖਿਆ ਕਿ ਕਾਰਵਾਈ ਨਾ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਨੀਸ਼ ਤਿਵਾੜੀ ਨੇ ਆਪਣੀ ਹੀ ਪਾਰਟੀ ਨੂੰ ਘੇਰਿਆ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਅਸਥਿਰਤਾ ਬਾਰੇ ਉਨ੍ਹਾਂ ਕਿਹਾ ਸੀ ਕਿ ਜਿਨ੍ਹਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਨ੍ਹਾਂ ਨੂੰ ਇਸ ਦੀ ਸਮਝ ਨਹੀਂ ਹੈ। ਇਸ ਤੋਂ ਇਲਾਵਾ ਤਿਵਾੜੀ ਨੇ ਕਨ੍ਹਈਆ ਕੁਮਾਰ ਦੀ ਕਾਂਗਰਸ ‘ਚ ਐਂਟਰੀ ‘ਤੇ ਵੀ ਸਵਾਲ ਚੁੱਕੇ ਸੀ।
ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਮੁੰਬਈ ਹਮਲੇ ਤੋਂ ਬਾਅਦ PAK ‘ਤੇ ਕਾਰਵਾਈ ਨਾ ਕਰਨਾ ਕਮਜ਼ੋਰੀ ਦੀ ਨਿਸ਼ਾਨੀ, ਮਨੀਸ਼ ਤਿਵਾੜੀ ਦਾ ਮਨਮੋਹਨ ਸਰਕਾਰ ‘ਤੇ ਹਮਲਾ appeared first on Daily Post Punjabi.