ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਐਤਵਾਰ ਨੂੰ ਹੋਈ ਐਨਡੀਏ ਦੀ ਬੈਠਕ ‘ਚ ਸਰਕਾਰ ਨੂੰ ਨੀਤੀਗਤ ਮਾਮਲਿਆਂ ਦੇ ਨਾਲ-ਨਾਲ ਸਮਾਜਿਕ ਨਿਆਂ ਦੇ ਮਾਮਲੇ ‘ਚ ਸਹਿਯੋਗੀ ਪਾਰਟੀਆਂ ਦੀ ਨਸੀਹਤ ਵੀ ਸੁਣਨ ਨੂੰ ਮਿਲੀ ਹੈ।

ਜਿੱਥੇ ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨੂੰ ਵਾਪਿਸ ਲੈਣ ਦੀ ਮੰਗ ਕੀਤੀ, ਉੱਥੇ ਹੀ ਜੇਡੀਯੂ, ਅਪਨਾ ਦਲ, ਆਰਪੀਆਈ ਵਰਗੀਆਂ ਪਾਰਟੀਆਂ ਨੇ ਜਾਤੀ ਜਨਗਣਨਾ ਦੇ ਮਾਮਲੇ ਵਿੱਚ ਸਰਕਾਰ ਤੋਂ ਸਪੱਸ਼ਟ ਸਟੈਂਡ ਦੀ ਮੰਗ ਕੀਤੀ ਹੈ। NPP ਨੇਤਾ ਅਗਾਥਾ ਸੰਗਮਾ ਨੇ PM ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੈਰ-ਮੌਜੂਦਗੀ ‘ਚ ਸਰਦ ਰੁੱਤ ਸੈਸ਼ਨ ਲਈ ਰਣਨੀਤੀ ਬਣਾਉਣ ਲਈ NDA ਦੀ ਬੈਠਕ ਤੋਂ ਬਾਅਦ ਕਿਹਾ, ਕਿ, “ਮੈਂ CAA ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ।”
ਇਹ ਵੀ ਪੜ੍ਹੋ : ਮੋਬਾਈਲ ਟਾਵਰ ‘ਤੇ ਚੜ੍ਹੇ ਅਧਿਆਪਕ ਸੋਹਨ ਸਿੰਘ ਦੀ ਪਤਨੀ ਦੀ CM ਚੰਨੀ ਨੂੰ ਚੇਤਾਵਨੀ
ਇਸ ਕਾਨੂੰਨ ਕਾਰਨ ਉੱਤਰ-ਪੂਰਬ ਵਿੱਚ ਲਗਾਤਾਰ ਉਲਝਣ ਵਾਲੀ ਸਥਿੱਤੀ ਬਣੀ ਹੋਈ ਹੈ। ਅਨੁਸੂਚਿਤ ਜਨਜਾਤੀ ਵਰਗ ਨਾਲ ਸਬੰਧਿਤ ਲੋਕਾਂ ਕੋਲ ਨਾਗਰਿਕਤਾ ਸਬੰਧੀ ਠੋਸ ਦਸਤਾਵੇਜ਼ ਨਹੀਂ ਹਨ। ਇਸ ਕਾਰਨ ਆਸਾਮ ਵਿੱਚ ਆਦਿਵਾਸੀ ਵਰਗ ਦੇ ਕਈ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਗਮਾ ਨੇ ਕਿਹਾ, ਉੱਤਰ-ਪੂਰਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਸਰਦ ਰੁੱਤ ਸੈਸ਼ਨ: ਖੇਤੀਬਾੜੀ ਕਾਨੂੰਨਾਂ ਦੀ ਤਰਜ਼ ‘ਤੇ CAA ਅਤੇ ਜਾਤੀ ਜਨਗਣਨਾ ਨੂੰ ਰੱਦ ਕਰਨ ਲਈ ਅੜਨਗੇ NDA ਦੇ ਸਹਿਯੋਗੀ ! appeared first on Daily Post Punjabi.