ਸੈਸ਼ਨ ਤੋਂ ਪਹਿਲਾਂ PM ਮੋਦੀ ਦਾ ਵੱਡਾ ਬਿਆਨ, ਕਿਹਾ-“ਸਰਕਾਰ ਹਰ ਵਿਸ਼ੇ ‘ਤੇ ਖੁੱਲ੍ਹੀ ਚਰਚਾ ਲਈ ਤਿਆਰ”

ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਹੰਗਾਮਾ ਹੋਣ ਦੀ ਪੂਰੀ ਸੰਭਾਵਨਾ ਹੈ । ਵਿਰੋਧੀ ਧਿਰਾਂ ਪੇਗਾਸਸ, ਕਿਸਾਨਾਂ, ਮਹਿੰਗਾਈ ਅਤੇ ਤੇਲ ਦੀਆਂ ਕੀਮਤਾਂ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਸਾਰੀਆਂ ਵਿਰੋਧੀ ਪਾਰਟੀਆਂ ਨੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਾਉਣ ‘ਤੇ ਚਰਚਾ ਦੀ ਮੰਗ ਚੁੱਕੀ ਹੈ। ਇਸ ਦੇ ਨਾਲ ਹੀ ਸਰਕਾਰ ਸੈਸ਼ਨ ਦੇ ਪਹਿਲੇ ਦਿਨ ਹੀ ਲੋਕ ਸਭਾ ਵਿੱਚ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਪੇਸ਼ ਕਰੇਗੀ।ਸੰਸਦ ਦਾ ਇਹ ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤੱਕ ਚੱਲੇਗਾ ।

PM Modi before winter session
PM Modi before winter session

ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸੰਸਦ ਦਾ ਮਹੱਤਵਪੂਰਨ ਸੈਸ਼ਨ ਹੈ। ਦੇਸ਼ ਦੇ ਨਾਗਰਿਕ ਇੱਕ ਉਤਪਾਦਕ ਸੈਸ਼ਨ ਚਾਹੁੰਦੇ ਹਨ। ਉਹ ਵਧੀਆ ਭਵਿੱਖ ਲਈ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਹਰ ਵਿਸ਼ੇ ‘ਤੇ ਚਰਚਾ ਕਰਨ ਲਈ ਤਿਆਰ ਹੈ, ਖੁੱਲ੍ਹੀ ਗੱਲਬਾਤ ਲਈ ਤਿਆਰ ਹੈ। ਸਰਕਾਰ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ।

PM Modi before winter session
PM Modi before winter session

ਅਸੀਂ ਚਾਹੁੰਦੇ ਹਾਂ ਕਿ ਸੰਸਦ ਵਿੱਚ ਸਵਾਲ ਵੀ ਹੋਣ ਅਤੇ ਸੰਸਦ ਵਿੱਚ ਸ਼ਾਂਤੀ ਵੀ ਹੋਵੇ। ਸੰਸਦ ਦੀ ਮਰਿਆਦਾ, ਸਪੀਕਰ ਦੀ ਮਰਿਆਦਾ ਦਾ ਧਿਆਨ ਰੱਖਿਆ ਜਾਵੇ। ਦੇਸ਼ ਦੇ ਵਿਕਾਸ ਲਈ ਨਵੇਂ ਰਸਤੇ ਖੁੱਲ੍ਹਣ ਅਤੇ ਦੇਸ਼ ਦੇ ਹਿੱਤ ’ਚ ਚਰਚਾਵਾਂ ਹੋਣ। ਹਾਲਾਂਕਿ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੰਸਦ ਦੀ ਕਾਰਵਾਈ ਅੱਗੇ ਵਧਾਉਣਾ ਮਕਸਦ ਹੋਵੇ, ਨਾ ਕਿ ਰੁਕਾਵਟ ਪਾਉਣਾ।

ਇਹ ਵੀ ਪੜ੍ਹੋ: ਜਿਓ ਦਾ 42 ਕਰੋੜ ਗਾਹਕਾਂ ਨੂੰ ਵੱਡਾ ਝਟਕਾ- ਪ੍ਰੀਪੇਡ ਪਲਾਨ 20 ਫੀਸਦੀ ਕੀਤੇ ਮਹਿੰਗੇ, ਵੇਖੋ ਦਰਾਂ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਦਾ ਐਲਾਨ ਕੀਤਾ ਸੀ ਅਤੇ ਇਸ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਨੇ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ । ਇਸ ਤੋਂ ਇਲਾਵਾ ਸਰਕਾਰ ਇਸ ਪੂਰੇ ਸੈਸ਼ਨ ਵਿੱਚ ਕਰੀਬ 30 ਬਿੱਲ ਪੇਸ਼ ਕਰਨ ਜਾ ਰਹੀ ਹੈ, ਜਿਸ ਵਿੱਚ ਕ੍ਰਿਪਟੋਕਰੰਸੀ, ਬਿਜਲੀ, ਪੈਨਸ਼ਨ, ਵਿੱਤੀ ਸੁਧਾਰ ਅਤੇ ਬੈਂਕਿੰਗ ਕਾਨੂੰਨ ਨਾਲ ਜੁੜੇ ਬਿੱਲ ਸ਼ਾਮਿਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

The post ਸੈਸ਼ਨ ਤੋਂ ਪਹਿਲਾਂ PM ਮੋਦੀ ਦਾ ਵੱਡਾ ਬਿਆਨ, ਕਿਹਾ-“ਸਰਕਾਰ ਹਰ ਵਿਸ਼ੇ ‘ਤੇ ਖੁੱਲ੍ਹੀ ਚਰਚਾ ਲਈ ਤਿਆਰ” appeared first on Daily Post Punjabi.



Previous Post Next Post

Contact Form