ਸਾਲ 2022 ‘ਚ ਸਭ ਤੋਂ ਪਹਿਲਾਂ ਇਸ ਦੇਸ਼ ਦਾ ਦੌਰਾ ਕਰਨਗੇ PM ਮੋਦੀ, ਜਾਣੋ ਕੀ ਹੈ ਪੂਰੀ ਯੋਜਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ ਜਨਵਰੀ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਦੌਰਾ ਕਰਨਗੇ, ਜੋ ਕਿ 2022 ਵਿੱਚ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਪਿਛਲੇ ਮਹੀਨੇ ਦੇ ਅੰਤ ਵਿੱਚ ਇਟਲੀ ਅਤੇ ਬ੍ਰਿਟੇਨ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੇ ਜੀ-20 ਦੇ ਗਲੋਬਲ ਨੇਤਾਵਾਂ ਦੀ ਕਾਨਫਰੰਸ ਅਤੇ ਕਾਨਫਰੰਸ ਆਫ ਪਾਰਟੀਆਂ (ਸੀਓਪੀ-26) ਵਿੱਚ ਹਿੱਸਾ ਲਿਆ ਸੀ।

PM Modi will visit this
PM Modi will visit this

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦਾ ਮੁੱਖ ਕੇਂਦਰ ਸੰਯੁਕਤ ਅਰਬ ਅਮੀਰਾਤ ਵਿੱਚ ਦੁਬਈ ਐਕਸਪੋ ਦਾ ਦੌਰਾ ਹੋਵੇਗਾ, ਜਿੱਥੇ ਇੰਡੀਆ ਪਵੇਲੀਅਨ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ। ਭਾਰਤ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਅੰਮ੍ਰਿਤ ਮਹੋਤਸਵ ਵਜੋਂ ਮਨਾ ਰਿਹਾ ਹੈ ਅਤੇ ਐਕਸਪੋ ਵਿੱਚ 4 ਮੰਜ਼ਿਲਾ ਪਵੇਲੀਅਨ ਦੇਸ਼ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ। ਹੁਣ ਤੱਕ 4 ਲੱਖ ਤੋਂ ਵੱਧ ਲੋਕ ਇਸ ਪਵੇਲੀਅਨ ਨੂੰ ਦੇਖਣ ਲਈ ਆ ਚੁੱਕੇ ਹਨ।

PM Modi will visit this
PM Modi will visit this

ਦੁਬਈ ਐਕਸਪੋ ਵਿੱਚ ਸਥਿਤ ਇੰਡੀਆ ਪਵੇਲੀਅਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਵੇਲੀਅਨ ਵਿੱਚ 11 ਪ੍ਰਾਇਮਰੀ ਥੀਮਜ਼ ‘ਤੇ ਫੋਕਸ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਯਾਤਰਾ ਦੌਰਾਨ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੀਐੱਮ ਮੋਦੀ ਅਗਸਤ 2015, ਫਰਵਰੀ 2018 ਅਤੇ ਅਗਸਤ 2019 ਵਿੱਚ ਯੂਏਈ ਦਾ ਦੌਰਾ ਕਰ ਚੁੱਕੇ ਹਨ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਸਾਲ 2022 ‘ਚ ਸਭ ਤੋਂ ਪਹਿਲਾਂ ਇਸ ਦੇਸ਼ ਦਾ ਦੌਰਾ ਕਰਨਗੇ PM ਮੋਦੀ, ਜਾਣੋ ਕੀ ਹੈ ਪੂਰੀ ਯੋਜਨਾ appeared first on Daily Post Punjabi.



Previous Post Next Post

Contact Form