‘ਬਦਮਾਸ਼ੀ ਛੱਡਤੀ, ਕਿਸਾਨੀ ਲਈ ਲੜ ਰਿਹਾਂ, ਜਦੋਂ ਕਹੋਗੇ ਸਾਰਾ ਕੁਝ ਪੰਜਾਬ ਲੇਖੇ ਲਾ ਗੁਰੂ ਘਰ ਰੋਟੀ ਖਾ ਲਵਾਂਗੇ’ : ਬੱਬੂ ਮਾਨ

ਪੰਜਾਬ ਦੇ ਮਸ਼ਹੂਰ ਗੀਤਕਾਰ, ਕਲਾਕਾਰ, ਅਦਾਕਾਰ ਅਤੇ ਨਿਰਮਾਤਾ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਹਰ ਕੋਈ ਜਾਣਦਾ ਹੈ। ਦਿੱਲੀ ਬਾਰਡਰ ‘ਤੇ ਬੈਠੇ ਕਿਸਾਨਾਂ ਦੇ ਅੰਦੋਲਨ ਨੂੰ ਲੁਧਿਆਣਾ ਦੇ ਪਿੰਡ ਜੋਧਾਂ ਤੋਂ ਹੱਲ੍ਹਾਸ਼ੇਰੀ ਦਿੰਦੇ ਹੋਏ ਬੱਬੂ ਮਾਨ ਨੇ ਵੱਡੀਆਂ ਗੱਲਾਂ ਆਖੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਘਰਵਾਰ, ਪਿੰਡ ਜ਼ਮੀਨ ਸਭ ਪੰਜਾਬ ਦੇ ਹਵਾਲੇ ਕਰ ਸਕਦਾ ਹਾਂ।

I will give up bullying
I will give up bullying

ਬੱਬੂ ਮਾਨ ਨੇ ਸਟੇਜ ਤੋਂ ਕਿਹਾ, ”ਬਦਮਾਸ਼ੀ ਛੱਡਤੀ ਮੇਰੇ ਵੀਰ ਹੁਣ ਤਾਂ ਕਿਸਾਨੀ ਲਈ ਲੜ ਰਿਹਾਂ, ਹੁਣ ਆਪਣੇ ਲਈ ਨਹੀਂ ਲੜਦੇ, ਆਪਣਾ ਹੈ ਨਹੀਂ ਕੁਝ ਘਰਵਾਰ, ਪਿੰਡ ਜ਼ਮੀਨ ਜਦੋਂ ਆਖੋਂਗੋ ਪੰਜਾਬ ਦੇ ਹਵਾਲੇ ਲਿਖ ਦੇਵਾਂਗਾ ਗੁਰੂ ਘਰ ਰੋਟੀ ਖਾ ਲਵਾਂਗੇ।”

ਸਚਾਈ ਦੇ ਹੱਕ ‘ਚ ਨਿਤਰਨ ਵਾਲੇ ਬੱਬੂ ਮਾਨ ਬੇਬਾਕੀ ਨਾਲ ਬੋਲਣ ਲਈ ਜਾਣੇ ਜਾਂਦੇ ਹਨ। ਉਹ ਸਮੇਂ-ਸਮੇਂ ‘ਤੇ ਕਿਸਾਨਾਂ ਦੇ ਹੱਕ ਵਿੱਚ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਕਿਸਾਨੀ ਨਾਲ ਆਪਣੇ ਪਿਆਰ ਨੂੰ ਜ਼ਾਹਰ ਕਰਦੇ ਰਹਿੰਦੇ ਹਨ। ਬੱਬੂ ਮਾਨ ਨੇ ਪਿੰਡ ਜੋਧਾਂ ਵਿੱਚ ਸਟੇਜ ਤੋਂ ਕਿਹਾ, ”ਬਦਮਾਸ਼ੀ ਛੱਡਤੀ ਮੇਰੇ ਵੀਰ ਹੁਣ ਤਾਂ ਕਿਸਾਨੀ ਲਈ ਲੜ ਰਿਹਾਂ, ਹੁਣ ਆਪਣੇ ਲਈ ਨਹੀਂ ਲੜਦੇ, ਆਪਣਾ ਹੈ ਕੁਝ ਨਹੀਂ! ਘਰਵਾਰ, ਪਿੰਡ ਜ਼ਮੀਨ ਜਦੋਂ ਆਖੋਂਗੋ ਪੰਜਾਬ ਦੇ ਹਵਾਲੇ ਲਿਖ ਦੇਵਾਂਗਾ ਗੁਰੂ ਘਰ ਰੋਟੀ ਖਾ ਲਵਾਂਗੇ।”

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਇਕ ਪੋਸਟ ਸਾਂਝੀ ਕੀਤੀ ਸੀ, ਜੋ ਖੂਬ ਵਾਇਰਲ ਵੀ ਹੋਈ ਸੀ। ਇਸ ਪੋਸਟ ਵਿੱਚ ਉਨ੍ਹਾਂ ਲਿਖਿਆ ਸੀ, ‘ਲਹਿਰ ਉੱਠੀ ਪੰਜਾਬ ਤੋਂ, ਫਿਰ ਜੁੜਿਆ ਨਾਲ ਹਰਿਆਣਾ। ਐੱਮ. ਪੀ., ਯੂ. ਪੀ., ਉਤਰਾਂਚਲ ਤੋਂ, ਚੱਲ ਪਿਆ ਫਿਰ ਲਾਣਾ। ਲਾ ਲਓ ਥੁੱਕ ਗਿੱਟਿਆਂ ਨੂੰ ਚੋਰੋ, ਭੱਜ ਕੇ ਕਿਥੇ ਜਾਣਾ।” ਦੱਸ ਦੇਈਏ ਕਿ ਪੋਸਟ ਨਾਲ ਬੱਬੂ ਮਾਨ ਨੇ ਇੱਕ ਕੈਪਸ਼ਨ ਵੀ ਲਿਖੀ ਹੈ। ਬੱਬੂ ਮਾਨ ਨੇ ਕੈਪਸ਼ਨ ‘ਚ ਲਿਖਿਆ ਸੀ, ‘ਏਕੇ ਬਿਨ ਇਨਕਲਾਬ ਲਿਆ ਨਹੀਂ ਹੋਣਾ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।’

The post ‘ਬਦਮਾਸ਼ੀ ਛੱਡਤੀ, ਕਿਸਾਨੀ ਲਈ ਲੜ ਰਿਹਾਂ, ਜਦੋਂ ਕਹੋਗੇ ਸਾਰਾ ਕੁਝ ਪੰਜਾਬ ਲੇਖੇ ਲਾ ਗੁਰੂ ਘਰ ਰੋਟੀ ਖਾ ਲਵਾਂਗੇ’ : ਬੱਬੂ ਮਾਨ appeared first on Daily Post Punjabi.



source https://dailypost.in/news/entertainment/i-will-give-up-bullying/
Previous Post Next Post

Contact Form