ਬਾਲੀਵੁੱਡ ਵਿੱਚ ਇਸ ਸਾਲ ਵਿਆਹਾਂ ਦਾ ਦੌਰ ਜਾਰੀ ਹੈ। ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦਾ ਫੈਨਜ਼ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਖਬਰਾਂ ਅਨੁਸਾਰ ਇਹ ਦੋਵੇਂ 7 ਤੋਂ 9 ਦਸੰਬਰ ਵਿਚਾਲੇ ਰਾਜਸਥਾਨ ਦੇ ਸਵਾਈ ਮਾਧੋਵਪੁਰ ਸਥਿਤ ਸਿਕਸ ਸੈਂਸਸ ਫੋਰਟ ਬਾਰਵਾਰਾ ਰਿਜ਼ੋਰਟ ਵਿੱਚ ਸੱਤ ਫੇਰੇ ਲੈਣਗੇ।
ਦੋਵਾਂ ਅਦਾਕਾਰਾਂ ਦੀਆਂ ਟੀਮਾਂ ਤਿਆਰੀਆਂ ਦੇਖਣ ਲਈ ਜੈਪੁਰ ਪਹੁੰਚ ਚੁੱਕੀਆਂ ਹਨ । ਮਿਲੀ ਜਾਣਕਾਰੀ ਅਨੁਸਾਰ ਵਿਆਹ ਵਿੱਚ ਸਿਰਫ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ‘ਮੈਂ ਆਪਣੀ ਗੱਲ ‘ਤੇ ਖੜ੍ਹਨ ਵਾਲਾ ਬੰਦਾ ਆ, ਅੰਮ੍ਰਿਤਸਰ ਤੋਂ ਹੀ ਚੋਣ ਲੜਾਂਗਾ’ : ਨਵਜੋਤ ਸਿੰਘ ਸਿੱਧੂ
ਮੀਡੀਆ ਰਿਪੋਰਟਾਂ ਅਨੁਸਾਰ ਸੁਪਰਸਟਾਰ ਸਲਮਾਨ ਖਾਨ ਆਪਣੇ ਪਰਿਵਾਰ ਨਾਲ ਇਸ ਵਿਆਹ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਉਹ ਕੈਟਰੀਨਾ ਅਤੇ ਵਿੱਕੀ ਦਾ ਵਿਆਹ ਛੱਡ ਸਕਦੇ ਹਨ । ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਆਹ ਦਾ ਪਹਿਲਾ ਸੱਦਾ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭੇਜਿਆ ਗਿਆ ਸੀ। ਇਹ ਤਾਂ ਸਭ ਨੂੰ ਪਤਾ ਹੈ ਕਿ ਕੈਟਰੀਨਾ ਕੈਫ ਦੇ ਸਲਮਾਨ ਖਾਨ ਨਾਲ ਪਰਿਵਾਰਕ ਸਬੰਧ ਹਨ । ਚੰਗੇ ਜਾਂ ਮਾੜੇ ਦੋਹਾਂ ਸਮਿਆਂ ਵਿਚ ਸਲਮਾਨ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹੇ ਹਨ।
ਕੈਟਰੀਨਾ ਤੇ ਵਿੱਕੀ ਦੇ ਵਿੱਕੀ ਦੇ ਵਿਆਹ ਲਈ ਇੱਕ ਗੈਸਟ ਸੂਚੀ ਵੀ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿੱਚ ਕਰਨ ਜੌਹਰ, ਕਿਆਰਾ ਅਡਵਾਨੀ, ਸਿਧਾਰਥ ਮਲਹੋਤਰਾ, ਮਿੰਨੀ ਮਾਥੁਰ ਅਤੇ ਰੋਹਿਤ ਸ਼ੈੱਟੀ ਦਾ ਨਾਮ ਸ਼ਾਮਿਲ ਹੈਂ। ਇਸ ਤੋਂ ਇਲਾਵਾ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਵੀ ਵਿਆਹ ਵਿੱਚ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ! ਪਾਕਿਸਤਾਨ ‘ਚ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਲਦ ਖੁੱਲ੍ਹੇਗਾ ਲਾਂਘਾ
ਦੱਸ ਦੇਈਏ ਕਿ ਕੈਟਰੀਨਾ ਕੈਫ ਦੇ ਰੋਕ ਸਮਾਗਮ ਨਿਰਦੇਸ਼ਕ ਕਬੀਰ ਖਾਨ ਦੇ ਮੁੰਬਈ ਵਾਲੇ ਘਰ ਵਿੱਚ ਹੋਇਆ ਸੀ । ਕੈਟਰੀਨਾ ਕਬੀਰ ਖਾਨ ਦੀ ਕਾਫੀ ਕਰੀਬੀ ਹੈ ਅਤੇ ਉਨ੍ਹਾਂ ਨਾਲ ਪਰਿਵਾਰਕ ਰਿਸ਼ਤਾ ਹੈ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
The post ਕੈਟਰੀਨਾ ਕੈਫ-ਵਿੱਕੀ ਦੇ ਵਿਆਹ ‘ਚ ਸ਼ਾਮਿਲ ਨਹੀਂ ਹੋਣਗੇ ਸਲਮਾਨ ਖਾਨ! ਰਾਜਸਥਾਨ ‘ਚ ਹੋਵੇਗੀ ਵੈਡਿੰਗ ਸੈਰੇਮਨੀ appeared first on Daily Post Punjabi.