=?UTF-8?q?TheUnmute.com_=E2=80=93_Punjabi_News:_Digest_for_July_30, _2022?=

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਸੁਰੱਖਿਆ ਵਾਪਸੀ ਮਾਮਲੇ 'ਚ ਪੰਜਾਬ ਸਰਕਾਰ ਅੱਜ ਹਾਈਕੋਰਟ ਨੂੰ ਸੌਂਪੇਗੀ ਸੀਲਬੰਦ ਰਿਪੋਰਟ

Friday 29 July 2022 05:47 AM UTC+00 | Tags: aam-aadmi-party bhagwant-mann breaking-news cm-bhagwant-mann high-court news punajb-congress punjab-and-haryana-high-court punjab-government punjab-news punjab-police reduction-in-security-in-punjab the-unmute-breaking-news

ਚੰਡੀਗੜ੍ਹ 29 ਜੁਲਾਈ 2022: ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਅੱਜ ਸੁਰੱਖਿਆ ‘ਚ ਕਟੌਤੀ ਦੇ ਮੁੱਦੇ ‘ਤੇ ਸੁਣਵਾਈ ਹੋਵੇਗੀ। ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਸੁਰੱਖਿਆ ਵਾਪਸ ਲੈਣ ਦੀ ਜਾਣਕਰੀ ਲੀਕ ਕਿਵੇਂ ਹੋਈ? ਜਿਸ ਤੋਂ ਬਾਅਦ ਸਰਕਾਰੀ ਵਕੀਲਾਂ ਨੇ ਕਿਹਾ ਹੈ ਕਿ ਉਹ ਅਗਲੀ ਸੁਣਵਾਈ ਤੇ ਸੀਲਬੰਦ ਰਿਪੋਰਟ ਹਾਈਕੋਰਟ 'ਚ ਦਾਖਲ ਕਰਨਗੇ ਤੇ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਾਂਗੇ |

ਇਸਦੇ ਨਾਲ ਹੀ ਅੱਜ ਪੰਜਾਬ ਸਰਕਾਰ ਵਲੋਂ 424 ਅਹਿਮ ਵਿਅਕਤੀਆਂ ਦੀ ਸੁਰੱਖਿਆ ਵਿੱਚ ਕਟੌਤੀਆਂ ਦੀ ਸੂਚੀ ਲੀਕ ਹੋਣ ਦੇ ਮਾਮਲੇ ਵਿੱਚ ਹਾਈਕੋਰਟ ਵਿੱਚ ਸੀਲਬੰਦ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸ ਸਬੰਧੀ ਸਾਬਕਾ ਡਿਪਟੀ ਸੀਐਮ ਓਪੀ ਸੋਨੀ, ਸਾਬਕਾ ਵਿਧਾਇਕ ਪਰਮਿੰਦਰ ਪਿੰਕੀ, ਕੇਵਲ ਢਿੱਲੋਂ, ਸੋਹਣ ਸਿੰਘ ਠੰਡਲ ਨੇ ਵੀ ਵੱਖ-ਵੱਖ ਪਟੀਸ਼ਨਾਂ ਦਾਇਰ ਕੀਤੀਆਂ ਹਨ।

ਇਸ ਮਾਮਲੇ ਵਿੱਚ ਹੁਣ ਤੱਕ ਕੁੱਲ੍ਹ 28 ਪਟੀਸ਼ਨਾਂ ਦਾਇਰ ਕੀਤੀਆਂ ਜਾ ਚੁੱਕੀਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੀ ਸੁਣਵਾਈ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਅਤੇ ਰਾਜ ਮੰਤਰੀ ਮਹਿੰਦਰ ਕੌਰ ਜੋਸ਼ ਵੱਲੋਂ ਪਾਈ ਗਈ ਪਟੀਸ਼ਨ ‘ਤੇ ਹੋਈ ਸੀ । ਇਸ ਦੇ ਨਾਲ ਹੀ ਹਾਈਕੋਰਟ ਨੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਜਿਹਨਾਂ ਕੋਲ ਇੱਕ ਵੀ ਗਾਰਡ ਨਹੀਂ ਹੈ, ਉਨ੍ਹਾਂ ਨੂੰ ਗਾਰਡ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ | ਇਸ ਮਾਮਲੇ ਵਿੱਚ ਹਾਈਕੋਰਟ ਨੇ ਇੱਕ ਹਫਤੇ ਵਿੱਚ ਜਵਾਬ ਮੰਗਿਆ ਹੈ।

The post ਸੁਰੱਖਿਆ ਵਾਪਸੀ ਮਾਮਲੇ ‘ਚ ਪੰਜਾਬ ਸਰਕਾਰ ਅੱਜ ਹਾਈਕੋਰਟ ਨੂੰ ਸੌਂਪੇਗੀ ਸੀਲਬੰਦ ਰਿਪੋਰਟ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • high-court
  • news
  • punajb-congress
  • punjab-and-haryana-high-court
  • punjab-government
  • punjab-news
  • punjab-police
  • reduction-in-security-in-punjab
  • the-unmute-breaking-news

ਸਪੈਸ਼ਲ ਟਾਸਕ ਫ਼ੋਰਸ ਵਲੋਂ ਐਡੀਸ਼ਨਲ ਐੱਸ.ਐੱਚ.ਓ 10 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ

Friday 29 July 2022 06:01 AM UTC+00 | Tags: aam-aadmi-party additional-sho-of-thana-lopoke-narinder-singh amritsar breaking-news cm-bhagwant-mann lopoke-thana news punjab punjab-government punjab-news punjab-police special-task-force-for-accepting-bribe-of-10-lakh special-task-force-rural-police the-unmute-punjabi-news

ਚੰਡੀਗੜ੍ਹ 29 ਜੁਲਾਈ 2022: ਅਮ੍ਰਿਤਸਰ ਦੀ ਸਪੈਸ਼ਲ ਟਾਸਕ ਫ਼ੋਰਸ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਸਾਂਝੇ ਆਪਰੇਸ਼ਨ ਦੌਰਾਨ ਥਾਣਾ ਲੋਪੋਕੇ ਦੇ ਐਡੀਸ਼ਨਲ ਐੱਸ. ਐੱਚ. ਓ. ਨਰਿੰਦਰ ਸਿੰਘ ਨੂੰ 10 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਬਲਾਸਟ ਤੋਂ ਬਾਅਦ ਜਾਂਚ 'ਚ ਜੁਟੀ ਸਪੈਸ਼ਲ ਟਾਸਕ ਫ਼ੋਰਸ ਨੂੰ ਕੁਝ ਅਜਿਹੇ ਸੁਰਾਗ ਮਿਲੇ ਜਿਸ 'ਤੇ ਆਈ. ਐੱਸ. ਆਈ. ਏਜੰਟ ਦੇ ਤੌਰ 'ਤੇ ਕੰਮ ਕਰਨ ਵਾਲੇ ਪ੍ਰਮੁੱਖ ਸਿੰਘ ਅਤੇ ਉਸ ਦੇ ਸਾਥੀ ਦਿਲਬਾਗ ਬਾਗੋਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਸਦਰ ਨਾਲ ਜਾਂਚ ਦੌਰਾਨ ਮੁਖੀ ਦਾ ਕਹਿਣਾ ਹੈ ਕਿ ਉਸ ਨੇ ਐਡੀਸ਼ਨਲ ਐੱਸ. ਐੱਚ. ਓ. ਨਰਿੰਦਰ ਸਿੰਘ ਨੂੰ 10 ਲੱਖ ਦੀ ਪ੍ਰੋਡਕਸ਼ਨ ਮਨੀ ਦੇ ਤੌਰ 'ਤੇ ਦਿੱਤੇ ਹੋਏ ਹਨ ਤਾਂਕਿ ਪੁਲਿਸ ਉਸ ਨੂੰ ਵਾਰ-ਵਾਰ ਤੰਗ ਨਾ ਕਰੇ। ਇਸ ਖ਼ੁਲਾਸੇ ਤੋਂ ਬਾਅਦ ਐੱਸ. ਟੀ. ਐੱਫ਼. ਨੇ ਨਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ।

The post ਸਪੈਸ਼ਲ ਟਾਸਕ ਫ਼ੋਰਸ ਵਲੋਂ ਐਡੀਸ਼ਨਲ ਐੱਸ.ਐੱਚ.ਓ 10 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ appeared first on TheUnmute.com - Punjabi News.

Tags:
  • aam-aadmi-party
  • additional-sho-of-thana-lopoke-narinder-singh
  • amritsar
  • breaking-news
  • cm-bhagwant-mann
  • lopoke-thana
  • news
  • punjab
  • punjab-government
  • punjab-news
  • punjab-police
  • special-task-force-for-accepting-bribe-of-10-lakh
  • special-task-force-rural-police
  • the-unmute-punjabi-news

ਦਸੂਹਾ 'ਚ ਟਰੱਕ ਨੇ ਸਕੂਲ ਬੱਸ ਨੂੰ ਮਾਰੀ ਟੱਕਰ, ਇੱਕ ਵਿਦਿਆਰਥੀ ਦੀ ਮੌਤ

Friday 29 July 2022 06:15 AM UTC+00 | Tags: breaking-news dasuha hoshiarpur news punjab-news road-accident st-paul-convent-school-bus the-unmute the-unmute-breaking-news the-unmute-news the-unmute-punjabi-news village-lodhi-chak-tanda

ਚੰਡੀਗੜ੍ਹ 29 ਜੁਲਾਈ 2022: ਹੁਸ਼ਿਆਰਪੁਰ ਦੀ ਸਬ-ਡਵੀਜ਼ਨ ਦਸੂਹਾ (Dasuha) ‘ਚ ਅੱਜ ਤੜਕੇ ਵੱਡਾ ਹਾਦਸਾ ਵਾਪਰਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟਰੱਕ ਨੇ ਸੇਂਟ ਪਾਲ ਕਾਨਵੈਂਟ ਸਕੂਲ ਦੀ ਬੱਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ | ਇਸ ਹਾਦਸੇ ‘ਚ ਇੱਕ ਵਿਦਿਆਰਥੀ ਦੀ ਮੌਕੇ ‘ਤੇ ਹੋ ਮੌਤ ਹੋ ਗਈ ਅਤੇ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ ਹਨ | ਮ੍ਰਿਤਕ ਵਿਦਿਆਰਥੀ ਹਰਮਨ ਪਿੰਡ ਲੋਧੀ ਚੱਕ ਟਾਂਡਾ ਦਾ ਰਹਿਣ ਵਾਲਾ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ |

ਦੱਸਿਆ ਜਾ ਰਿਹਾ ਕਿ ਹਾਦਸੇ ‘ਚ ਬੱਸ ਵਿਚ 40 ਵਿਦਿਆਰਥੀ ਸਵਾਰ ਸਨ | ਇਸ ਕਾਰਨ ਬੱਸ ਪਿੱਛੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਘਟਨਾ ਨਾਲ ਇਲਾਕੇ ‘ਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਟਰੱਕ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।

The post ਦਸੂਹਾ ‘ਚ ਟਰੱਕ ਨੇ ਸਕੂਲ ਬੱਸ ਨੂੰ ਮਾਰੀ ਟੱਕਰ, ਇੱਕ ਵਿਦਿਆਰਥੀ ਦੀ ਮੌਤ appeared first on TheUnmute.com - Punjabi News.

Tags:
  • breaking-news
  • dasuha
  • hoshiarpur
  • news
  • punjab-news
  • road-accident
  • st-paul-convent-school-bus
  • the-unmute
  • the-unmute-breaking-news
  • the-unmute-news
  • the-unmute-punjabi-news
  • village-lodhi-chak-tanda

ਕੈਪਟਨ ਅਮਰਿੰਦਰ ਸਿੰਘ ਵਲੋਂ ਲੜਾਕੂ ਜਹਾਜ਼ ਮਿਗ-21 ਹਾਦਸੇ 'ਚ 2 ਪਾਇਲਟਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

Friday 29 July 2022 06:36 AM UTC+00 | Tags: barmer breaking-news captain-amarinder-singh cm-bhagwant-mann death-of-2-pilots-of-the-mig-21-jet mig-21 news punjab-congress punjabi-news punjab-lok-congres punjab-lok-congress-office the-unmute-breaking-news the-unmute-punjabi-news

ਚੰਡੀਗੜ੍ਹ 29 ਜੁਲਾਈ 2022: ਬੀਤੀ ਰਾਤ ਰਾਜਸਥਾਨ ਦੇ ਬਾੜਮੇਰ ਵਿੱਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21 (MiG-21 fighter jet)  ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਦੀ ਖ਼ਬਰ ਹੈ | ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਇਲਟਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ "ਭਾਰਤੀ ਹਵਾਈ ਸੈਨਾ ਦੇ ਮਿਗ-21 ਜੈੱਟ (MiG-21 fighter jet) ਦੇ 2 ਪਾਇਲਟਾਂ ਦੀ ਮੰਦਭਾਗੀ ਮੌਤ ਜੋ ਕਿ ਬਾੜਮੇਰ ਵਿੱਚ ਹਾਦਸਾਗ੍ਰਸਤ ਹੋ ਗਿਆ, ਤੋਂ ਦੁਖੀ ਹਾਂ। ਮੇਰੀ ਦਿਲੀ ਹਮਦਰਦੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ੇ।

ਇਸਦੇ ਨਾਲ ਹੀ ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਰੀੜ੍ਹ ਦੀ ਹੱਡੀ ਦੇ ਸਫਲ ਅਪ੍ਰੇਸ਼ਨ ਤੋ ਬਾਅਦ ਭਾਰਤ ਵਾਪਸ ਪਰਤੇ ਹਨ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਰੀੜ ਦੀ ਹੱਡੀ ਦੀ ਸਮੱਸਿਆ ਨਾਲ ਜੂਝ ਰਹੇ ਸਨ |

Captain Amarinder Singh

The post ਕੈਪਟਨ ਅਮਰਿੰਦਰ ਸਿੰਘ ਵਲੋਂ ਲੜਾਕੂ ਜਹਾਜ਼ ਮਿਗ-21 ਹਾਦਸੇ ‘ਚ 2 ਪਾਇਲਟਾਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • barmer
  • breaking-news
  • captain-amarinder-singh
  • cm-bhagwant-mann
  • death-of-2-pilots-of-the-mig-21-jet
  • mig-21
  • news
  • punjab-congress
  • punjabi-news
  • punjab-lok-congres
  • punjab-lok-congress-office
  • the-unmute-breaking-news
  • the-unmute-punjabi-news

ਸਾਬਕਾ ਅਕਾਲੀ ਮੰਤਰੀ ਦੀ ਧੀ 'ਤੇ ਦਿਵਿਆਂਗ ਕੋਟੇ 'ਚ ਦੋ ਲਾਭ ਲੈਣ ਦੇ ਦੋਸ਼ ਸਹੀ ਸਾਬਿਤ

Friday 29 July 2022 06:55 AM UTC+00 | Tags: aam-aadmi-party breaking-news news punjab-government punjab-governor punjabi-news punjabi-university the-allegations-against-baljinder-kaur the-daughter-of-the-former-akali-minister the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 29 ਜੁਲਾਈ 2022: ਕੇਂਦਰ ਸਰਕਾਰ ਤੇ ਸੂਬਾ ਸਰਕਾਰ ਤੋਂ ਦਿਵਿਆਂਗ ਕੋਟੇ 'ਚ ਵੱਖ-ਵੱਖ ਲਾਭ ਲੈਣ ਦੇ ਮਾਮਲੇ 'ਚ ਫਸੀ ਸਾਬਕਾ ਅਕਾਲੀ ਮੰਤਰੀ ਦੀ ਧੀ ਤੇ ਪੰਜਾਬੀ ਯੂਨੀਵਰਸਿਟੀ (Punjabi University) ਦੀ ਮਹਿਲਾ ਮੁਲਾਜ਼ਮ ਬਲਜਿੰਦਰ ਕੌਰ 'ਤੇ ਲੱਗੇ ਦੋਸ਼ ਸਹੀ ਪਾਏ ਗਏ ਹਨ। ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਰਿਪੋਰਟ ਹੁਣ ਪੰਜਾਬ ਰਾਜਪਾਲ ਕੋਲ ਭੇਜੀ ਜਾਵੇਗੀ |

ਇਸਦੇ ਨਾਲ ਹੀ ਮਹਿਲਾ ਮੁਲਾਜ਼ਮ ਬਲਜਿੰਦਰ ਕੌਰ ਨੇ ਆਪਣੇ ਆਪ ਨੂੰ ਬਚਾਉਣ ਲਈ ਅਸਤੀਫ਼ਾ ਦੇ ਦਿੱਤਾ ਹੈ | ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਨੂੰ ਬਰਖਾਸਤ ਕਰਕੇ ਕਾਨੂੰਨੀ ਕਾਰਵਾਈ ਕਰ ਸਕਦੀ ਹੈ | ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਤੇ ਪੰਜਾਬੀ ਯੂਨੀਵਰਸਿਟੀ (Punjabi University) ਦੇ ਚਾਂਸਲਰ ਕੋਲ ਸ਼ਿਕਾਇਤ ਕੀਤੀ ਗਈ ਸੀ | ਜਿਸ ‘ਚ ਦੱਸਿਆ ਗਿਆ ਕਿ ਉਨ੍ਹਾਂ ਨੇ ਸਾਲ 2005 'ਚ ਦਿਵਿਆਂਗ ਕੋਟੇ 'ਚ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਦੀ ਡੀਲਰਸ਼ਿਪ ਲਈ ਸੀ।

ਇਸਦੇ ਨਾਲ ਹੀ ਮਹਿਲਾ ਨੇ 2010 ‘ਚ ਦਿਵਿਆਂਗ ਕੋਟੇ ਤਹਿਤ ਹੀ ਪੰਜਾਬੀ ਯੂਨੀਵਰਸਿਟੀ 'ਚ ਐਡਹਾਕ ਦੇ ਅਧਾਰ 'ਤੇ ਨੌਕਰੀ ਹਾਸਲ ਕੀਤੀ ਅਤੇ 2014 'ਚ ਯੂਨੀਵਰਸਿਟੀ 'ਚ ਸੀਨੀਅਰ ਸਹਾਇਕ (ਤਕਨੀਕੀ) ਵਜੋਂ ਪੱਕੀ ਵੀ ਹੋ ਗਈ। ਸ਼ਿਕਾਇਤ 'ਚ ਕਿਹਾ ਗਿਆ ਸੀ ਕੇਂਦਰ ਤੇ ਸੂਬਾ ਸਰਕਾਰ ਤੋਂ ਇੱਕੋ ਕੋਟੇ 'ਚ ਦੋ ਲਾਭ ਲੈ ਕੇ ਸਿਵਲ ਸੇਵਾਵਾਂ ਤੇ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।

ਦੂਜੇ ਪਾਸੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਪੁਨੀਤ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਮਹਿਕਮੇ 'ਚ ਕੋਈ ਮੁਲਾਜ਼ਮ ਧੋਖਾਧੜੀ ਕਰਦਾ ਹੈ ਤਾਂ ਉਸ ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਬਜਾਏ ਮਹਿਕਮੇ ਵੱਲੋਂ ਉਸ ਨੂੰ ਮੁਅੱਤਲ ਜਾਂ ਨੌਕਰੀ ਤੋਂ ਬਰਖ਼ਾਸਤ ਕਰਨਾ ਸਹੀ ਹੈ । ਅਸਤੀਫ਼ਾ ਦੇਣਾ ਤੇ ਉਸ ਨੂੰ ਮਨਜ਼ੂਰ ਕਰ ਲੈਣਾ ਬਚਣ ਤੇ ਬਚਾਉਣ ਦਾ ਰਾਹ ਹੈ। ਮਹਿਕਮਾ ਚਾਹੇ ਤਾਂ ਅਸਤੀਫ਼ਾ ਨਾਮਨਜ਼ੂਰ ਕਰ ਕੇ ਵਿੱਤੀ ਜਾਂ ਹੋਰ ਵਿਭਾਗੀ ਕਾਰਵਾਈ ਕਰ ਸਕਦਾ ਹੈ।

 

The post ਸਾਬਕਾ ਅਕਾਲੀ ਮੰਤਰੀ ਦੀ ਧੀ ‘ਤੇ ਦਿਵਿਆਂਗ ਕੋਟੇ ‘ਚ ਦੋ ਲਾਭ ਲੈਣ ਦੇ ਦੋਸ਼ ਸਹੀ ਸਾਬਿਤ appeared first on TheUnmute.com - Punjabi News.

Tags:
  • aam-aadmi-party
  • breaking-news
  • news
  • punjab-government
  • punjab-governor
  • punjabi-news
  • punjabi-university
  • the-allegations-against-baljinder-kaur
  • the-daughter-of-the-former-akali-minister
  • the-unmute-breaking-news
  • the-unmute-latest-news
  • the-unmute-punjabi-news

ਸੰਸਦ 'ਚ ਭਾਰੀ ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ

Friday 29 July 2022 07:19 AM UTC+00 | Tags: bjp breaking-news congress congress-rajya-sabha-member lok-sabha monsoon-session monsoon-session-of-the-parliament news parliament-of-india punjab-news rajya-sabha sonia-gandhi the-monsoon-session the-unmute-punjabi-news

ਚੰਡੀਗੜ੍ਹ 289 ਜੁਲਾਈ 2022: ਸੰਸਦ ਦਾ ਮਾਨਸੂਨ ਸੈਸ਼ਨ ਅੱਜ ਵੀ ਭਾਰੀ ਹੰਗਾਮੇ ਦੀ ਭੇਟ ਚੜ ਗਿਆ | ਸੰਸਦ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧੀ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਪਹਿਲਾਂ ਰਾਜ ਸਭਾ ਅਤੇ ਲੋਕ ਸਭਾ (Lok Sabha) ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਮੁੜ ਹੰਗਾਮਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਦੋਵਾਂ ਸਦਨਾਂ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

ਇਸ ਦੌਰਾਨ ਕਾਂਗਰਸ ਦੇ ਰਾਜ ਸਭਾ ਮੈਂਬਰ ਮੱਲਿਕਾਰਜੁਨ ਖੜਗੇ ਨੇ ਕਿਹਾ, ਅਧੀਰ ਰੰਜਨ ਚੌਧਰੀ ਨੇ ਮੁਆਫੀ ਮੰਗ ਲਈ ਹੈ। ਇਸ ਦੇ ਬਾਵਜੂਦ ਭਾਜਪਾ ਸੋਨੀਆ ਗਾਂਧੀ ਤੋਂ ਮੁਆਫੀ ਮੰਗਣ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ, ਤਾਂ ਜੋ ਮਹਿੰਗਾਈ, ਬੇਰੁਜ਼ਗਾਰੀ ਵਰਗੇ ਮੁੱਦਿਆਂ ‘ਤੇ ਚਰਚਾ ਤੋਂ ਬਚਿਆ ਜਾ ਸਕੇ।

The post ਸੰਸਦ ‘ਚ ਭਾਰੀ ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ appeared first on TheUnmute.com - Punjabi News.

Tags:
  • bjp
  • breaking-news
  • congress
  • congress-rajya-sabha-member
  • lok-sabha
  • monsoon-session
  • monsoon-session-of-the-parliament
  • news
  • parliament-of-india
  • punjab-news
  • rajya-sabha
  • sonia-gandhi
  • the-monsoon-session
  • the-unmute-punjabi-news

ਸਿਹਤ ਮੰਤਰੀ ਜੌੜਾਮਾਜਰਾ ਵਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ

Friday 29 July 2022 07:40 AM UTC+00 | Tags: aam-aadmi-party bathinda-government-hospital breaking-news chetan-singh-jauramajra cm-bhagwant-mann congress health-minister-jauramajra news punjab-health-minister-chetan-singh-jauramajra

ਚੰਡੀਗੜ੍ਹ 29 ਜੁਲਾਈ 2022: ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਅੱਜ ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ | ਜਿੱਥੇ ਮੰਤਰੀ ਨੇ ਹਸਪਤਾਲ ਦੇ ਗੇਟ ਅੰਦਰ ਦਾਖਲ ਹੁੰਦੇ ਹੀ ਰੈੱਡ ਕਰਾਸ ਵੱਲੋਂ ਬਣਾਈ ਦੁਕਾਨ ‘ਤੇ ਛਾਪਾ ਮਾਰਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਰੈੱਡ ਕਰਾਸ ਵੱਲੋਂ ਬਣਾਈ ਦੁਕਾਨ ਵਲੋਂ ਲੋਕਾਂ ਤੋਂ ਵੱਧ ਵਸੂਲੀ ਕੀਤੀ ਜਾ ਰਹੀ ਸੀ |

ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਇਸਦੀ ਦੀ ਜਾਂਚ ਕਰਕੇ ਰਿਪੋਰਟ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ ਹੈ | ਇਸਦੇ ਨਾਲ ਹੀ ਸਿਹਤ ਮੰਤਰੀ ਨੇ ਹਸਪਤਾਲ ਵਿੱਚ ਬਣੀ ਕੰਟੀਨ ਤੋਂ ਲੈ ਕੇ ਪੂਰੇ ਹਸਪਤਾਲ ਵਿੱਚ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਮੰਤਰੀ ਨੇ ਹਸਪਤਾਲ ਦੇ ਬਾਹਰ ਸੜਕ 'ਤੇ ਖੜ੍ਹੇ ਪਾਣੀ ਬਾਰੇ ਕਿਹਾ ਕਿ ਇਸ ਦਾ ਵੀ ਜਲਦੀ ਹੱਲ ਕੀਤਾ ਜਾਵੇਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੈਂ ਹਸਪਤਾਲ ਆਇਆ ਹਾਂ, ਲੋਕਾਂ ਨਾਲ ਗੱਲ ਕੀਤੀ ਹੈ, ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਆਈ, ਡਾਕਟਰ ਵੀ ਠੀਕ ਹਨ, ਸਾਡੀ ਸਰਕਾਰ ਸਿਹਤ ਸਹੂਲਤਾਂ ‘ਤੇ ਕੰਮ ਕਰ ਰਹੀ ਹੈ | ਸਰਕਾਰੀ ਹਸਪਤਾਲ ‘ਚ ਡਰਾਈਵਰ ਖਿਲਾਫ ਤੇਲ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਸਿਹਤ ਮੰਤਰੀ ਨੇ ਕਿਹਾ ਜੇਕਰ ਉਹ ਗਲਤ ਹੈ ਤਾਂ ਉਸ ਨੂੰ ਸਜ਼ਾ ਮਿਲੇਗੀ।

The post ਸਿਹਤ ਮੰਤਰੀ ਜੌੜਾਮਾਜਰਾ ਵਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ appeared first on TheUnmute.com - Punjabi News.

Tags:
  • aam-aadmi-party
  • bathinda-government-hospital
  • breaking-news
  • chetan-singh-jauramajra
  • cm-bhagwant-mann
  • congress
  • health-minister-jauramajra
  • news
  • punjab-health-minister-chetan-singh-jauramajra

ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਭਗਤੂਪੁਰਾ ਜ਼ਮੀਨ ਘੁਟਾਲੇ ਦੀ ਜਾਂਚ ਰਿਪੋਰਟ CM ਮਾਨ ਨੂੰ ਸੋਂਪੀ

Friday 29 July 2022 08:07 AM UTC+00 | Tags: aam-aadmi-party amritsar bhagtupura-land-scam breaking-news investigation-report-of-bhaktupura-land-scam-to-cm-mann kuldeep-singh-dhaliwal news panchayat-minister-kuldeep-singh-dhaliwal punjab-government the-unmute-breaking-news

ਚੰਡੀਗੜ੍ਹ 29 ਜੁਲਾਈ 2022: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ ਸ਼ਾਮ ਨੂੰ ਅਮ੍ਰਿਤਸਰ ਦੇ ਪਿੰਡ ਭਗਤੂਪੁਰਾ ਜ਼ਮੀਨ ਘੁਟਾਲੇ ਦੀ ਜਾਂਚ ਟੀਮ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ ਦਿੱਤੀ ਹੈ | ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਚਾਇਤ ਵਿਭਾਗ ਨੇ 20 ਮਈ ਨੂੰ ਤਿੰਨ ਮੈਂਬਰੀ ਜਾਂਚ ਟੀਮ ਬਣਾਈ ਸੀ ਅਤੇ ਟੀਮ ਵਲੋਂ ਜਾਂਚ ਪੂਰੀ ਕਰ ਲਈ ਗਈ ਹੈ |

ਇਸਦੇ ਨਾਲ ਹੀ ਪੰਚਾਇਤ ਮੰਤਰੀ ਕਿਹਾ ਕਿ ਅਮ੍ਰਿਤਸਰ ਦੇ ਪਿੰਡ ਭਗਤੂਪੁਰਾ ਦੀ ਪੰਚਾਇਤ ਵੱਲੋਂ ਅਲਫਾ ਇੰਟਰਨੈਸ਼ਨਲ ਸਿਟੀ ਨੂੰ ਆਪਣੀ ਜ਼ਮੀਨ ਵੇਚੀ ਗਈ ਸੀ | ‘ਆਪ’ ਸਰਕਾਰ ਬਣਦਿਆਂ ਉਨ੍ਹਾਂ ਦੇ ਧਿਆਨ ਵਿਚ ਇਹ ਜ਼ਮੀਨ ਘੁਟਾਲਾ ਮਾਮਲਾ ਸਾਹਮਣੇ ਆਇਆ ਸੀ ਕਿ ਇਸ ਜ਼ਮੀਨ ਨੂੰ ਵੇਚਣ ਲਈ ਕਰੋੜਾਂ ਰੁਪਏ ਦਾ ਪੰਜਾਬ ਸਰਕਾਰ ਨੂੰ ਚੂਨਾ ਲਾਇਆ ਗਿਆ ਹੈ ਅਤੇ ਹੋਰ ਕਈ ਤਕਨੀਕੀ ਗੜਬੜੀਆਂ ਸਾਹਮਣੇ ਆਈਆਂ ਹਨ |

ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਇੱਕ ਬਾਰ ਫਿਰ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੇ ਪੈਸੇ ਜਾਂ ਸਾਧਨਾ ਦੀ ਲੁੱਟ ਖਸੁੱਟ ਬਿਲਕੁਲ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿਸੇ ਵੀ ਘੋਟਾਲੇ ਮਾਮਲੇ ‘ਚ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ‘ਚ ਸਰਕਾਰੀ ਪੈਸੇ ਦੀ ਲੁੱਟ ਹੋਈ ਹੈ | ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ।

The post ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਭਗਤੂਪੁਰਾ ਜ਼ਮੀਨ ਘੁਟਾਲੇ ਦੀ ਜਾਂਚ ਰਿਪੋਰਟ CM ਮਾਨ ਨੂੰ ਸੋਂਪੀ appeared first on TheUnmute.com - Punjabi News.

Tags:
  • aam-aadmi-party
  • amritsar
  • bhagtupura-land-scam
  • breaking-news
  • investigation-report-of-bhaktupura-land-scam-to-cm-mann
  • kuldeep-singh-dhaliwal
  • news
  • panchayat-minister-kuldeep-singh-dhaliwal
  • punjab-government
  • the-unmute-breaking-news

ਚੋਰਾਂ ਨੇ ਸਾਬਕਾ ਫੌਜੀ ਦੇ ਘਰ ਨੂੰ ਬਣਾਇਆ ਨਿਸ਼ਾਨਾ, ਸੋਨਾ-ਚਾਂਦੀ ਸਮੇਤ ਹੋਰ ਕੀਮਤੀ ਸਮਾਨ ਚੋਰੀ

Friday 29 July 2022 08:27 AM UTC+00 | Tags: batala batala-urban-state-police-station breaking-news cm-bhagwant-mann crime crime-in-punjab dream-land-colony-of-batala ex-serviceman-ajaib-singh gurdaspur news news-punjabi-news punjabi-news the-unmute the-unmute-breaking-news

ਬਟਾਲਾ 29 ਜੁਲਾਈ 2022: ਗੁਰਦਸਪੂਰ ਦੇ ਬਟਾਲਾ ‘ਚ ਚੋਰਾਂ ਨੇ ਇੱਕ ਵਾਰ ਫ਼ਿਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਟਾਲਾ ਦੀ ਡਰੀਮ ਲੈਂਡ ਕਾਲੋਨੀ ਵਿਖੇ ਜਿੱਥੇ ਸਾਬਕਾ ਫੌਜੀ ਦੇ ਘਰ ‘ਚੋਂ 12 ਤੋਲੇ ਸੋਨਾ ਅਤੇ 5 ਤੋਲੇ ਚਾਂਦੀ ਦੇ ਗਹਿਣਿਆਂ ਸਮੇਤ ਕੀਮਤੀ ਘੜੀਆਂ, ਕੈਮਰੇ ਅਤੇ ਗੈਸ ਸਿਲੰਡਰ ਚੋਰੀ ਕਰਕੇ ਲੈ ਗਏ |

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਪੀੜਤ ਸਾਬਕਾ ਫੌਜੀ ਅਜੈਬ ਸਿੰਘ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਪੀੜਤ ਸਾਬਕਾ ਫੌਜੀ ਅਜੈਬ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਅਤੇ ਨੂੰਹ ਆਪਣੇ ਪਰਿਵਾਰ ਨਾਲ ਦੁਬਈ ਵਿਖੇ ਰਹਿੰਦੇ ਹਨ ਅਤੇ ਉਹ ਖੁਦ ਇਕੱਲਾ ਹੀ ਆਪਣੇ ਘਰ ਵਿਚ ਰਹਿੰਦਾ ਹੈ |

ਜਦੋਂ ਉਹ ਕਿਸੇ ਕੰਮ ਨੂੰ ਲੈ ਕੇ ਬਾਹਰ ਗਿਆ ਸੀ | ਦੇਰ ਸ਼ਾਮ ਵਾਪਸ ਪਰਤਿਆ ਤਾਂ ਦੇਖਿਆ ਕਿ ਘਰ ਦੀ ਬਾਰੀ ਦੀ ਗ੍ਰਿਲ ਪੁੱਟੀ ਹੋਈ ਸੀ ਅਤੇ ਦਰਵਾਜੇ ਦੀ ਜਾਲੀ ਵੀ ਤੋੜੀ ਹੋਈ ਸੀ | ਉਸਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਅਲਮਾਰੀ ਦਾ ਲਾਕ ਟੁੱਟਿਆ ਹੋਇਆ ਸੀ ਅਤੇ ਲਾਕਰ ਵੀ ਟੁੱਟਿਆ ਹੋਇਆ ਸੀ ਅਤੇ ਘਰ ਅੰਦਰੋਂ 12 ਤੋਲੇ ਸੋਨਾ, 5 ਤੋਲੇ ਚਾਂਦੀ, ਕੀਮਤੀ ਘੜੀਆਂ, ਫੋਟੋਗ੍ਰਾਫੀ ਕੈਮਰੇ ਅਤੇ ਗੈਸ ਸਿਲੰਡਰ ਗਾਇਬ ਸਨ |

ਉਨ੍ਹਾਂ ਕਿਹਾ ਕਿ ਤੁਰੰਤ ਪੁਲਿਸ ਨੂੰ ਇਸ ਚੋਰੀ ਦੀ ਇਤਲਾਹ ਦਿੱਤੀ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ | ਸਾਬਕਾ ਫੌਜੀ ਅਜੈਬ ਸਿੰਘ ਦੀ ਨੂੰਹ ਕੰਵਲਜੀਤ ਕੌਰ ਜੋ ਕੇ ਚੋਰੀ ਦੀ ਇਤਲਾਹ ਮਿਲਦੇ ਹੀ ਦੁਬਈ ਤੋਂ ਵਾਪਸ ਆਈ | ਉਸਦਾ ਕਹਿਣਾ ਸੀ ਕਿ ਉਹ ਆਪਣੇ ਪਤੀ ਨਾਲ ਦੁਬਈ ਰਹਿੰਦੀ ਹੈ ਅਤੇ ਉਨ੍ਹਾਂ ਦੇ ਬਾਪੂ ਜੀ ਜੋ ਸਾਬਕਾ ਫੌਜੀ ਹਨ, ਪਿੱਛੇ ਘਰ ਵਿੱਚ ਇਕੱਲੇ ਹੀ ਰਹਿੰਦੇ ਹਨ | ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਜਲਦ ਤੋਂ ਜਲਦ ਚੋਰਾਂ ਨੂੰ ਫੜੇ ਅਤੇ ਸਾਡਾ ਚੋਰੀ ਹੋਇਆ ਸਮਾਨ ਵਾਪਿਸ ਦਵਾਏ

ਦੂਜੇ ਪਾਸੇ ਜਾਂਚ ਕਰ ਰਹੇ ਬਟਾਲਾ ਅਰਬਨ ਸਟੇਟ ਪੁਲਿਸ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਚੋਰੀ ਦੀ ਘਟਨਾ ਬਾਰੇ ਦੱਸਦਿਆਂ ਕਿਹਾ ਕੇ ਸਾਬਕਾ ਫੌਜੀ ਅਜੈਬ ਸਿੰਘ ਦੇ ਘਰ ਚੋਰੀ ਹੋਈ ਹੈ | ਪੀੜਤ ਦੇ ਬਿਆਨ ਦਰਜ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਹੈ ਤਫਤੀਸ਼ ਕਰਦੇ ਹੋਏ ਅਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

The post ਚੋਰਾਂ ਨੇ ਸਾਬਕਾ ਫੌਜੀ ਦੇ ਘਰ ਨੂੰ ਬਣਾਇਆ ਨਿਸ਼ਾਨਾ, ਸੋਨਾ-ਚਾਂਦੀ ਸਮੇਤ ਹੋਰ ਕੀਮਤੀ ਸਮਾਨ ਚੋਰੀ appeared first on TheUnmute.com - Punjabi News.

Tags:
  • batala
  • batala-urban-state-police-station
  • breaking-news
  • cm-bhagwant-mann
  • crime
  • crime-in-punjab
  • dream-land-colony-of-batala
  • ex-serviceman-ajaib-singh
  • gurdaspur
  • news
  • news-punjabi-news
  • punjabi-news
  • the-unmute
  • the-unmute-breaking-news

CM ਭਗਵੰਤ ਮਾਨ ਵਲੋਂ ਪੰਜਾਬ ਮੰਡੀ ਬੋਰਡ ਦੇ ਅਫ਼ਸਰਾਂ ਨਾਲ ਅਹਿਮ ਮੀਟਿੰਗ

Friday 29 July 2022 08:34 AM UTC+00 | Tags: aam-aadmi-party bcci breaking-news chief-minister-bhagwant-mann cm-bhagwant-mann news punjab punjab-mandi-board punjab-news the-unmute-punjabi-news

ਚੰਡੀਗੜ੍ਹ 29 ਜੁਲਾਈ 2022: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਮੰਡੀ ਬੋਰਡ (Punjab Mandi Board) ਦੇ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ । ਮੁੱਖ ਮੰਤਰੀ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਮੰਡੀ ਬੋਰਡ ਅਧੀਨ ਆਉਂਦੀਆਂ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਾਲ ਹੀ ਸੜਕਾਂ ਦੀ ਚੌੜਾਈ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਉਣ ਲਈ ਸੜਕਾਂ ਕਿਨਾਰੇ 2 ਲੱਖ ਬੂਟੇ ਲਗਾਉਣ ਦਾ ਟੀਚਾ ਜਲਦ ਪੂਰਨ ਲਈ ਅਧਿਕਾਰੀਆਂ ਨੂੰ ਕਿਹਾ ਹੈ।

The post CM ਭਗਵੰਤ ਮਾਨ ਵਲੋਂ ਪੰਜਾਬ ਮੰਡੀ ਬੋਰਡ ਦੇ ਅਫ਼ਸਰਾਂ ਨਾਲ ਅਹਿਮ ਮੀਟਿੰਗ appeared first on TheUnmute.com - Punjabi News.

Tags:
  • aam-aadmi-party
  • bcci
  • breaking-news
  • chief-minister-bhagwant-mann
  • cm-bhagwant-mann
  • news
  • punjab
  • punjab-mandi-board
  • punjab-news
  • the-unmute-punjabi-news

ਵਿਜੀਲੈਂਸ ਬਿਊਰੋ ਵਲੋਂ ਵਿੱਤੀ ਧੋਖਾਧੜੀ ਮਾਮਲੇ 'ਚ ਕੇਂਦਰੀ ਸਹਿਕਾਰੀ ਬੈਂਕ ਦਾ ਸੀਨੀਅਰ ਮੈਨੇਜਰ ਤੇ ਸਹਾਇਕ ਮੈਨੇਜਰ ਗ੍ਰਿਫਤਾਰ

Friday 29 July 2022 09:01 AM UTC+00 | Tags: aam-aadmi-party arvind-kejriwal breaking-news central-cooperative-bank-arrested cm-bhagwant-mann news news-punjab-police punjab-government punjab-news punjab-vigilance-bureau the-unmute-breaking-news the-unmute-punjabi-news vigilance-bureau

ਚੰਡੀਗੜ੍ਹ 29 ਜੁਲਾਈ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਚਲਾਈ ਮੁਹਿੰਮ ਤਹਿਤ ਅੱਜ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿੱਚ 1, 24, 46, 547 ਰੁਪਏ ਦੀ ਵਿੱਤੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਹਾਇਕ ਮੈਨੇਜਰ ਬਿਕਰਮਜੀਤ ਸਿੰਘ ਅਤੇ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਧੋਖਾਧੜੀ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਓਰੋ ਨੂੰ ਪ੍ਰਾਪਤ ਹੋਈ ਸ਼ਿਕਾਇਤ ਦੀ ਗਹਿਨ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਦੋਸ਼ੀ ਬਿਕਰਮਜੀਤ ਸਿੰਘ ਨੇ ਸਾਲ 2011 ਤੋਂ 2016 ਤੱਕ ਬੈਂਕ ਵਿੱਚ ਆਪਣੀ ਤਾਇਨਾਤੀ ਦੌਰਾਨ ਬੈਂਕ ਮੈਨੇਜਰਾਂ ਅਤੇ ਬੈਂਕ ਦੇ ਹੋਰ ਕਰਮਚਾਰੀਆਂ ਦੇ ਖਾਤਿਆਂ ਦੇ ਆਈ.ਡੀਜ਼, ਪਾਸਵਰਡ ਅਤੇ ਹੋਰ ਵੇਰਵਿਆਂ ਦੀ ਦੁਰਵਰਤੋਂ ਕਰਕੇ ਵੱਡੀ ਰਕਮ ਦਾ ਘਪਲਾ ਕੀਤਾ ਸੀ। ਦੋਸ਼ੀ ਮੈਨੇਜਰ ਨੂੰ ਵੱਖ-ਵੱਖ ਬੈਂਕਾਂ ਤੋਂ ਇਨਵਾਰਡ ਚੈੱਕਾਂ ਦੀ ਕਲੀਅਰੈਂਸ/ਡਰਾਫਟ ਰਕਮ ਟਰਾਂਸਫਰ ਕਰਨ ਅਤੇ ਸਟੇਟ ਕੋਆਪ੍ਰੇਟਿਵ ਬੈਂਕ ਦੇ ਚਾਲੂ ਖਾਤਿਆਂ ਦੇ ਮਿਲਾਨ ਲਈ ਤਾਇਨਾਤ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਮੁਲਜ਼ਮ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਕੇ ਧੋਖਾਧੜੀ ਵਾਲੇ ਪੈਸੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਸਨ ਅਤੇ ਅਜਿਹੇ ਖਾਤਿਆਂ ਵਿੱਚ ਪੈਸੇ ਭੇਜ ਕੇ ਦੋਸ਼ੀ ਵੱਲੋਂ ਕੁੱਲ 1, 24, 46, 547 ਰੁਪਏ ਦਾ ਵਿੱਤੀ ਘਪਲਾ ਕੀਤਾ ਗਿਆ। ਦੋ ਸਾਲ ਪਹਿਲਾਂ ਸਹਿਕਾਰੀ ਬੈਂਕ ਵੱਲੋਂ ਕੀਤੀ ਗਈ ਅੰਦਰੂਨੀ ਜਾਂਚ ਵਿੱਚ ਵੀ ਬਿਕਰਮਜੀਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਸੀ।

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਨੇ ਸਾਲ 2011 ਤੋਂ 2016 ਤੱਕ ਸੀਨੀਅਰ ਮੈਨੇਜਰ ਅਸ਼ੋਕ ਸਿੰਘ ਮਾਨ ਤੋਂ ਇਲਾਵਾ ਹੋਰ ਕਰਮਚਾਰੀਆਂ ਦੀ ਆਈ.ਡੀ. ਅਤੇ ਪਾਸਵਰਡ ਦੀ ਵਰਤੋਂ ਕੀਤੀ। ਪਰ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨੇ ਜ਼ਿਆਦਾਤਰ ਅਸ਼ੋਕ ਸਿੰਘ ਮਾਨ ਦੀ ਆਈ.ਡੀ. ਅਤੇ ਪਾਸਵਰਡ ਦੀ ਵਰਤੋਂ ਕੀਤੀ ਪਰ ਅਸ਼ੋਕ ਸਿੰਘ ਮਾਨ ਨੇ ਕਦੇ ਵੀ ਬੈਂਕ ਅਤੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ।

ਇਸ ਲਈ ਵਿੱਤੀ ਧੋਖਾਧੜੀ ਵਿਚ ਮਿਲੀਭੁਗਤ ਦੇ ਦੋਸ਼ ਤਹਿਤ ਉਸ ਨੂੰ ਵੀ ਮਿਲੀਭੁਗਤ ਕਰਕੇ ਮੁਕੱਦਮੇ ਵਿੱਚ ਸ਼ਾਮਲ ਕੀਤਾ ਗਿਆ ਹੈ।ਦੋਵਾਂ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਅਤੇ 13 (2) ਅਤੇ ਆਈ.ਪੀ.ਸੀ. ਦੀ ਧਾਰਾ 420, 409, 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

The post ਵਿਜੀਲੈਂਸ ਬਿਊਰੋ ਵਲੋਂ ਵਿੱਤੀ ਧੋਖਾਧੜੀ ਮਾਮਲੇ ‘ਚ ਕੇਂਦਰੀ ਸਹਿਕਾਰੀ ਬੈਂਕ ਦਾ ਸੀਨੀਅਰ ਮੈਨੇਜਰ ਤੇ ਸਹਾਇਕ ਮੈਨੇਜਰ ਗ੍ਰਿਫਤਾਰ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • central-cooperative-bank-arrested
  • cm-bhagwant-mann
  • news
  • news-punjab-police
  • punjab-government
  • punjab-news
  • punjab-vigilance-bureau
  • the-unmute-breaking-news
  • the-unmute-punjabi-news
  • vigilance-bureau

ਮੰਕੀਪੌਕਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਗੁਰਦਾਸਪੂਰ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ

Friday 29 July 2022 09:18 AM UTC+00 | Tags: aam-aadmi-party breaking-news cm-bhagwant-mann monkeypox-virus monkeypox-virus-at-amritsar-airport news punjab-government the-unmute-punjabi-news

ਗੁਰਦਾਸਪੂਰ 29 ਜੁਲਾਈ 2022: ਅੰਮ੍ਰਿਤਸਰ ਏਅਰਪੋਰਟ ‘ਤੇ ਮੰਕੀਪੌਕਸ ਵਾਇਰਸ ਦਾ ਸ਼ੱਕੀ ਮਰੀਜ਼ ਆਉਣ ਤੋਂ ਬਾਅਦ ਪੂਰੇ ਪੰਜਾਬ ‘ਚ ਅਲਰਟ ਜਾਰੀ ਕੀਤਾ ਹੈ | ਇਸ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਭਾਵੇ ਹੁਣ ਤੱਕ ਇਸ ਵਾਇਰਸ ਨਾਲ ਪੀੜਤ ਕੋਈ ਮਰੀਜ਼ ਸਾਹਮਣੇ ਨਹੀਂ ਆਇਆ, ਪਰ ਉਸਦੇ ਬਾਵਜੂਦ ਸਿਵਲ ਹਸਪਤਾਲ ਬਟਾਲਾ ਵਿਖੇ ਹਰ ਤਰ੍ਹਾਂ ਦੀ ਚੁਣੌਤੀ ਲਈ ਤਿਆਰੀ ਕੀਤੀ ਜਾ ਰਹੀ ਹੈ |

ਇਸ ਸੰਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਲੇਕਿਨ ਅਲਰਟ ਵਜੋਂ ਸਰਕਾਰ ਦੀਆ ਹਦਾਇਤਾਂ ਅਨੁਸਾਰ ਉਹਨਾਂ ਵਲੋਂ ਹਸਪਤਾਲ ‘ਚ ਤਿਆਰੀ ਕੀਤੀ ਜਾ ਚੁੱਕੀਆਂ ਹਨ | ਇਸ ਲਈ ਇਕ ਵੱਖ ਵਾਰਡ ਬਣਾਏ ਗਏ ਹਨ

ਇਸਦੇ ਨਾਲ ਹੀ ਜੋ ਲੋਕ ਵਿਦੇਸ਼ਾ ਤੋਂ ਆ ਰਹੇ ਹਨ ਉਹਨਾਂ ਦੀ ਕੇਸ ਹਿਸਟਰੀ ਵੀ ਦੇਖੀ ਜਾ ਰਹੀ ਹੈ | ਉਸਦੇ ਨਾਲ ਹੀ ਉਨ੍ਹਾਂ ਵਲੋਂ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਹ ਇੱਕ ਵਾਇਰਸ ਹੈ ਅਤੇ ਬੱਚਿਆਂ ਦਾ ਇਸ ਬਿਮਾਰੀ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਵੱਧ ਹੈ | ਹਾਂਲਾਕਿ ਵੱਡੀ ਉਮਰ ਦੇ ਬੱਚਿਆਂ ਅਤੇ ਬਾਲਗਾਂ ਨੂੰ ਵੀ ਇਹ ਬਿਮਾਰੀ ਲੱਗ ਸਕਦੀ ਹੈ।

ਉਥੇ ਹੀ ਐਸਐਮਓ ਨੇ ਦੱਸਿਆ ਕਿ ਇਸ ਬਿਮਾਰੀ ਵਿੱਚ ਆਮ ਤੌਰ ‘ਤੇ ਬੁਖਾਰ, ਭੁੱਖ ਨਾ ਲੱਗਣਾ, ਸ਼ਰੀਰ ਦਾ ਕਮਜ਼ੋਰ ਪੈਣਾ ਅਤੇ ਗਲੇ ਵਿਚ ਛਾਲੇ ਹੋਣਾ, ਬੁਖਾਰ ਹੋਣ ਤੇ ਇੱਕ ਦੋ ਦਿਨ ਬਾਅਦ ਮੂੰਹ ਵਿੱਚ ਛਾਲੇ ਹੋਣ ਜਾਣਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਛਾਲੇ ਛੋਟੇ ਛੋਟੇ ਲਾਲ ਦਾਣਿਆਂ ਵਜੋ ਸਰੀਰ ਤੇ ਉਭਰਦੇ ਹਨ, ਹੌਲੀ ਹੌਲੀ ਇਹ ਛਾਲੇ ਵੱਡੇ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਜੇਕਰ ਉਪਰੋਤਕ ਲੱਛਣ ਪਾਏ ਜਾਂਦੇ ਹਨ ਤਾਂ ਮਰੀਜ਼ ਨੂੰ ਤੁਰੰਤ ਆਪਣੇ ਨੇੜੇ ਦੇ ਹਸਪਤਾਲ ਵਿੱਚ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

 

The post ਮੰਕੀਪੌਕਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਗੁਰਦਾਸਪੂਰ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • monkeypox-virus
  • monkeypox-virus-at-amritsar-airport
  • news
  • punjab-government
  • the-unmute-punjabi-news

ਖੰਨਾ ਦੇ ਟਰੌਮਾ ਸੈਂਟਰ ਦਾ ਨਾਮ ਭਗਤ ਪੂਰਨ ਸਿੰਘ ਦੇ ਨਾਮ 'ਤੇ ਰੱਖਿਆ ਜਾਵੇਗਾ: ਭਗਵੰਤ ਮਾਨ

Friday 29 July 2022 09:31 AM UTC+00 | Tags: bhagat-puran-singh breaking-news chief-minister-bhagwant-mann cm-bhagwant-mann khannas-trauma-center news padam-shri-bhagat-puran-singh punjab-election-2022 punjab-government the-unmute-breaking-news

ਚੰਡੀਗੜ੍ਹ 29 ਜੁਲਾਈ 2022: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰਦਿਆਂ ਇਕ ਹੋਰ ਐਲਾਨ ਕੀਤਾ ਹੈ ਕਿ ਖੰਨਾ ਦੇ ਟਰੌਮਾ ਸੈਂਟਰ ਦਾ ਨਾਮ ਪਦਮ ਸ਼੍ਰੀ ਭਗਤ ਪੂਰਨ ਸਿੰਘ ਦੇ ਨਾਮ ਤੇ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਟਵੀਟ ਕਰ ਲਿਖਿਆ ਕਿ "ਸੇਵਾ ਦੀ ਮੂਰਤ, ਦੀਨ-ਦੁਖੀਆਂ ਦੇ ਦਰਦੀ ਪਦਮ ਸ਼੍ਰੀ ਭਗਤ ਪੂਰਨ ਸਿੰਘ ਜੀ ਦੀ ਨਿਰਸੁਆਰਥ ਸੇਵਾ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹੋਏ ਅਹਿਮ ਫ਼ੈਸਲਾ ਲਿਆ… ਹੁਣ ਸਿਵਲ ਹਸਪਤਾਲ, ਖੰਨਾ ਦੇ ਟਰੌਮਾ (Trauma) ਸੈਂਟਰ ਦਾ ਨਾਮ ਭਗਤ ਪੂਰਨ ਸਿੰਘ ਜੀ ਦੇ ਨਾਮ 'ਤੇ ਹੋਵੇਗਾ…ਜਿਸਦੀ ਮਨਜ਼ੂਰੀ ਵਿਭਾਗ ਨੂੰ ਦੇ ਦਿੱਤੀ ਹੈ…"

Bhagat Puran Singh

The post ਖੰਨਾ ਦੇ ਟਰੌਮਾ ਸੈਂਟਰ ਦਾ ਨਾਮ ਭਗਤ ਪੂਰਨ ਸਿੰਘ ਦੇ ਨਾਮ 'ਤੇ ਰੱਖਿਆ ਜਾਵੇਗਾ: ਭਗਵੰਤ ਮਾਨ appeared first on TheUnmute.com - Punjabi News.

Tags:
  • bhagat-puran-singh
  • breaking-news
  • chief-minister-bhagwant-mann
  • cm-bhagwant-mann
  • khannas-trauma-center
  • news
  • padam-shri-bhagat-puran-singh
  • punjab-election-2022
  • punjab-government
  • the-unmute-breaking-news

IND vs WI T-20: ਵੈਸਟਇੰਡੀਜ਼ ਖ਼ਿਲਾਫ ਵਨਡੇ ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੀਆਂ ਨਜਰਾਂ ਟੀ-20 ਸੀਰੀਜ਼ 'ਤੇ, ਪਹਿਲਾ ਮੈਚ ਅੱਜ

Friday 29 July 2022 09:49 AM UTC+00 | Tags: bcci breaking-news cricket-news icc indian-captain-rohit-sharma ind-vs-wi-t-20 ind-vs-wi-t-20-live-score news punjab-latest-news team-india the-unmute-breaking-news the-unmute-punjabi-news the-unmute-sports-news virat-kohali west-indies

ਚੰਡੀਗ੍ਹੜ 29 ਜੁਲਾਈ 2022: (IND vs WI T-20) ਟੀਮ ਇੰਡੀਆ ਨੇ ਵੈਸਟਇੰਡੀਜ਼ ਦਾ ਤਿੰਨ ਮੈਚਾਂ ਦੀ ਸੀਰੀਜ਼ ‘ਚ ਕਲੀਨ ਸਵੀਪ ਕਰ ਦਿੱਤਾ ਸੀ |ਇਸਤੋਂ ਬਾਅਦ ਹੁਣ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ‘ਚ ਦਾ ਪਹਿਲਾ ਮੈਚ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗੀ । ਖ਼ਾਸ ਗੱਲ ਇਹ ਹੈ ਕਿ ਟੀਮ ਇੰਡੀਆ ਪਹਿਲੀ ਵਾਰ ਵੈਸਟਇੰਡੀਜ਼ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਭਾਰਤ ਖਿਲਾਫ ਸਿਰਫ ਦੋ ਸੀਰੀਜ਼ ਜਿੱਤੀਆਂ ਹਨ, ਪਰ ਕਿਸੇ ਵੀ ਸੀਰੀਜ਼ ‘ਚ ਇਕ ਤੋਂ ਜ਼ਿਆਦਾ ਮੈਚ ਨਹੀਂ ਜਿੱਤੇ ਹਨ।

ਅਜਿਹੇ ‘ਚ ਟੀਮ ਇੰਡੀਆ ਲਈ ਇਹ ਸੀਰੀਜ਼ ਜਿੱਤਣਾ ਜ਼ਿਆਦਾ ਮੁਸ਼ਕਲ ਨਹੀਂ ਹੋਵੇਗਾ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਸਮੇਤ ਭਾਰਤ ਦੇ ਕਈ ਸਟਾਰ ਖਿਡਾਰੀ ਇਸ ਸੀਰੀਜ਼ ‘ਚ ਖੇਡ ਰਹੇ ਹਨ। ਹਾਲਾਂਕਿ ਲੋਕੇਸ਼ ਰਾਹੁਲ ਅਤੇ ਵਿਰਾਟ ਕੋਹਲੀ ਦੀ ਕਮੀ ਰਹੇਗੀ। ਇਸ ਦੇ ਬਾਵਜੂਦ ਸਟਾਰ ਖਿਡਾਰੀਆਂ ਨਾਲ ਭਰੀ ਟੀਮ ਇੰਡੀਆ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਦਿਆਂ ਟੀ-20 ਵਿਸ਼ਵ ਕੱਪ ਦੀ ਤਿਆਰੀ ਕਰਨਾ ਚਾਹੇਗੀ।

ਅਜਿਹੇ ‘ਚ ਪਹਿਲਾ ਮੈਚ ਕਾਫੀ ਰੋਮਾਂਚਕ ਹੋਣ ਦੀ ਉਮੀਦ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲਾ ਟੀ-20 ਮੈਚ ਬ੍ਰਾਇਨ ਲਾਰਾ ਸਟੇਡੀਅਮ, ਟੌਰੋਬਾ, ਤ੍ਰਿਨੀਦਾਦ ‘ਚ ਖੇਡਿਆ ਜਾਵੇਗਾ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲਾ ਇਹ ਮੈਚ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਹੋਵੇਗਾ |

The post IND vs WI T-20: ਵੈਸਟਇੰਡੀਜ਼ ਖ਼ਿਲਾਫ ਵਨਡੇ ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੀਆਂ ਨਜਰਾਂ ਟੀ-20 ਸੀਰੀਜ਼ ‘ਤੇ, ਪਹਿਲਾ ਮੈਚ ਅੱਜ appeared first on TheUnmute.com - Punjabi News.

Tags:
  • bcci
  • breaking-news
  • cricket-news
  • icc
  • indian-captain-rohit-sharma
  • ind-vs-wi-t-20
  • ind-vs-wi-t-20-live-score
  • news
  • punjab-latest-news
  • team-india
  • the-unmute-breaking-news
  • the-unmute-punjabi-news
  • the-unmute-sports-news
  • virat-kohali
  • west-indies

Commonwealth Games: ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਖ਼ਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਕੀਤਾ ਫੈਸਲਾ

Friday 29 July 2022 10:05 AM UTC+00 | Tags: breaking-news commonwealth-games commonwealth-games-2022 indian-captain-harmanpreet-kaur indian-womens-team-won news the-unmute-breaking-news the-unmute-update women-australia-cricket-team

ਚੰਡੀਗੜ੍ਹ 29 ਜੁਲਾਈ 2022: ਰਾਸ਼ਟਰਮੰਡਲ ਖੇਡਾਂ (Commonwealth Games) ਵਿੱਚ ਅੱਜ ਇੱਕ ਇਤਿਹਾਸਕ ਦਿਨ ਹੈ। ਕ੍ਰਿਕਟ ‘ਚ ਪਹਿਲੀ ਵਾਰ ਮਹਿਲਾ ਟੀਮਾਂ ਮੈਦਾਨ ‘ਚ ਉਤਰੀਆਂ ਹਨ। ਪਹਿਲਾ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾ ਰਿਹਾ ਹੈ। ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਪਹਿਲੇ ਮੈਚ ਵਿੱਚ ਆਸਟਰੇਲੀਆ ਖ਼ਿਲਾਫ਼ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ |

ਇਸ ਮੈਚ ‘ਚ ਭਾਰਤੀ ਮਹਿਲਾ ਟੀਮ ‘ਚ ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਯਸਤਿਕਾ ਭਾਟੀਆ (ਵੀਕੇ), ਜੇਮਿਮਾ ਰੌਡਰਿਗਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਮੇਘਨਾ ਸਿੰਘ, ਰੇਣੁਕਾ ਠਾਕੁਰ ਖੇਡ ਰਹੇ ਹਨ |

The post Commonwealth Games: ਭਾਰਤੀ ਮਹਿਲਾ ਟੀਮ ਨੇ ਆਸਟ੍ਰੇਲੀਆ ਖ਼ਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਕੀਤਾ ਫੈਸਲਾ appeared first on TheUnmute.com - Punjabi News.

Tags:
  • breaking-news
  • commonwealth-games
  • commonwealth-games-2022
  • indian-captain-harmanpreet-kaur
  • indian-womens-team-won
  • news
  • the-unmute-breaking-news
  • the-unmute-update
  • women-australia-cricket-team

The World Punjab Conference will now be held in Toronto from September 30 to October 2, 2022

Friday 29 July 2022 10:14 AM UTC+00 | Tags: canada jasvir-singh-boparai news punjabi-conference punjabi-language-and-literature the-unmute-breaking the-unmute-breaking-news the-unmute-punjabi-news the-world-punjab-conference toronto world-punjabi-conferences

Chandigarh 29 July 2022: The World Punjab Conference will now be held in Toronto from September 30 to October 2, 2022 and the Preparations for the conference are going on in full swing: Jasvir Singh Boparai. The World Punjabi Conference to be held in Toronto, Canada will now be held from September 30 to October 2, 2022. Earlier, this conference was held from September 2 to September 4, but now this conference is being delayed by a month on the demand of the delegates and writers going from Punjab.

After organizing the World Punjabi Conference, the organization Kalam Foundation of North America, President of Singh Travels, Jasvir Singh Boparai, Coordinator Dr. Ravel Singh, Senior Secretary of SGPC, Paramjit Singh Saroa, Kamaljit Kaur Bains Patron said that our organization has successfully conducted World Punjabi Conferences in 2009-11-15-17-19 and 2021, in many districts of Canada. All members of parliament, Caledonian ministers, mayors and other political and religious leaders participate in the conference.

The leaders of the Kalam Foundation said that now this conference is being held from September 30 to October 2, 2022, in which Punjabi-loving scholars from other countries including Canada, India’s Punjab province and Pakistan’s Punjab province will attend. are arriving Punjabi scholars have been specially invited for this conference. He said that the purpose of these conferences is to keep the Punjabis of the whole world together.

Secretary of SGPC Paramjit Saroa said that there will be discussions on the full creation of Punjabiyat, Punjabi language and literature, global concerns, thought and humanity, Gurmat and Sufi streams in the full creation of Punjabi, internet, media and journalism topics.

The post The World Punjab Conference will now be held in Toronto from September 30 to October 2, 2022 appeared first on TheUnmute.com - Punjabi News.

Tags:
  • canada
  • jasvir-singh-boparai
  • news
  • punjabi-conference
  • punjabi-language-and-literature
  • the-unmute-breaking
  • the-unmute-breaking-news
  • the-unmute-punjabi-news
  • the-world-punjab-conference
  • toronto
  • world-punjabi-conferences

ਚੰਡੀਗੜ੍ਹ 29 ਜੁਲਾਈ 2022: ਦੇਸ਼ ‘ਚ ਬੋਰਵੈੱਲ ‘ਚ ਬੱਚਿਆਂ ਦੇ ਡਿੱਗਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਜਿਹਾ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ ਜਿੱਥੇ ਸੁਰੇਂਦਰਨਗਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ 12 ਸਾਲ ਦੀ ਬੱਚੀ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਈ। ਉਹ ਕਰੀਬ 60 ਫੁੱਟ ਦੀ ਡੂੰਘਾਈ ‘ਚ ਫਸ ਗਈ ਸੀ। ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਫੌਜ ਦੇ ਜਵਾਨਾਂ ਨੇ ਉਸ ਨੂੰ ਪੰਜ ਘੰਟੇ ‘ਚ ਸੁਰੱਖਿਅਤ ਬਾਹਰ ਕੱਢ ਲਿਆ।

ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਸਵੇਰੇ 7.30 ਵਜੇ ਗਜਨਵਾਵ ਪਿੰਡ ਵਿੱਚ ਵਾਪਰੀ। ਫੌਜ ਦੇ ਜਵਾਨਾਂ ਦੀ ਮਦਦ ਨਾਲ ਬੱਚੀ ਨੂੰ ਬਚਾਉਣ ‘ਚ ਸਫਲਤਾ ਮਿਲੀ। ਧਰਾਂਗਧਾਰਾ ਤਾਲੁਕਾ ਦੇ ਮਾਲ ਅਧਿਕਾਰੀ ਸ਼ੋਭਨਾ ਫਲਦੂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਫੌਜ ਦੇ ਜਵਾਨ ਮੌਕੇ ‘ਤੇ ਪਹੁੰਚੇ ਅਤੇ ਬੱਚੀ ਨੂੰ ਬਚਾਇਆ। ਜਾਣਕਾਰੀ ਅਨੁਸਾਰ ਲੜਕੀ ਪ੍ਰਵਾਸੀ ਖੇਤ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ। ਸੁਰੱਖਿਅਤ ਬਚਾਈ ਗਈ ਲੜਕੀ ਦਾ ਨਾਂ ਮਨੀਸ਼ਾ ਹੈ। ਜਿਸ ਬੋਰਵੈੱਲ ‘ਚ ਉਹ ਡਿੱਗੀ ਸੀ, ਉਹ 500 ਤੋਂ 700 ਫੁੱਟ ਡੂੰਘਾ ਸੀ।

The post ਗੁਜਰਾਤ ‘ਚ ਖੁੱਲ੍ਹੇ ਬੋਰਵੈੱਲ ਡਿੱਗੀ 12 ਸਾਲ ਦੀ ਬੱਚੀ ਨੂੰ ਜਵਾਨਾਂ ਨੇ ਸੁਰੱਖਿਅਤ ਬਾਹਰ ਕੱਢਿਆ appeared first on TheUnmute.com - Punjabi News.

Tags:
  • breaking-news
  • girl-who-fell-into-an-open-borewell-in-gujarat
  • gujarat
  • safely-by-jawans

ਚੰਡੀਗੜ੍ਹ 29 ਜੁਲਾਈ 2022: ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਅੱਜ ਵੱਖ ਵੱਖ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ |ਸਿਹਤ ਮੰਤਰੀ ਵਲੋਂ ਬਠਿੰਡਾ, ਸੰਗਰੂਰ ਅਤੇ ਫ਼ਰੀਦਕੋਟ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ |

ਫ਼ਰੀਦਕੋਟ

ਇਸਦੇ ਨਾਲ ਹੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ | ਇਸ ਦੌਰਾਨ ਜਦੋ ਮੰਤਰੀ ਚਮੜੀ ਵਾਰਡ ਵਿੱਚ ਪਹੁੰਚੇ ਤਾਂ ਵ੍ਹੀਲ ਚੇਅਰ ਅਤੇ ਵਾਰਡ ਦੇ ਗੱਦੇ ਦੀ ਖ਼ਰਾਬ ਹਾਲਤ ਦੇਖ ਡਾ. ਰਾਜ ਬਹਾਦਰ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਨੂੰ ਝਾੜ ਪਾਈ | ਮੰਤਰੀ ਨੇ ਡਾ.ਰਾਜ ਬਹਾਦਰ ਨੂੰ ਖ਼ਰਾਬ ਗੱਦੇ ‘ਤੇ ਲੰਮੇ ਪੈਣ ਲਈ ਕਿਹਾ | ਇਸਦੇ ਨਾਲ ਹੀ ਹਸਪਤਾਲ ‘ਚ ਮਾੜੇ ਪ੍ਰਬੰਧਾਂ ਨੂੰ ਲੈ ਕੇ ਹਸਪਤਾਲ ਵਿਭਾਗ ਝਾੜ ਪਾਈ |

 

ਫ਼ਰੀਦਕੋਟ

ਫ਼ਰੀਦਕੋਟ

The post ਸਿਹਤ ਮੰਤਰੀ ਵਲੋਂ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ ਦਾ ਦੌਰਾ, ਮਾੜੇ ਪ੍ਰਬੰਧਾਂ ਨੂੰ ਲੈ ਕੇ ਵੀ.ਸੀ ਨੂੰ ਪਾਈ ਝਾੜ appeared first on TheUnmute.com - Punjabi News.

Tags:
  • breaking-news
  • chetan-singh-jauramajra
  • punjab-health-minister-chetan-singh-jauramajra

ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ

Friday 29 July 2022 11:06 AM UTC+00 | Tags: aam-aadmi-party bikram-majithia breaking-news cm-bhagwant-mann former-minister-bikram-majithia news punjab-government punjabi-news the-punjab-and-haryana-high-court the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 29 ਜੁਲਾਈ 2022: ਨਸ਼ਾ ਤਸਕਰੀ ਮਾਮਲੇ 'ਚ ਸਾਬਕਾ ਮੰਤਰੀ ਬਿਕਰਮ ਮਜੀਠੀਆ (Bikram Majithia) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੋਈ ਰਾਹਤ ਨਹੀਂ ਮਿਲੀ | ਹਾਈਕੋਰਟ ਨੇ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਚਾਰ ਘੰਟਿਆਂ ਤੱਕ ਚੱਲੀ ਕਾਰਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਹੈ।

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਸੀਨੀਅਰ ਵਕੀਲ ਦੇ ਆਉਣ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਸਮਾਂ ਮੰਗਿਆ ਸੀ। ਜਿਸ ਨੂੰ ਹਾਈਕੋਰਟ ਨੇ ਸਵੀਕਾਰ ਕਰਦਿਆਂ ਇਸ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਸੀ ।

The post ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ appeared first on TheUnmute.com - Punjabi News.

Tags:
  • aam-aadmi-party
  • bikram-majithia
  • breaking-news
  • cm-bhagwant-mann
  • former-minister-bikram-majithia
  • news
  • punjab-government
  • punjabi-news
  • the-punjab-and-haryana-high-court
  • the-unmute-breaking-news
  • the-unmute-latest-news
  • the-unmute-punjabi-news

ਪਾਕਿਸਤਾਨ 'ਚ ਹੜ੍ਹ ਅਤੇ ਭਾਰੀ ਬਾਰਿਸ਼ ਨੇ ਮਚਾਈ ਤਬਾਹੀ, 314 ਜਣਿਆਂ ਦੀ ਮੌਤ ਹਜ਼ਾਰਾਂ ਲੋਕ ਬੇਘਰ

Friday 29 July 2022 11:21 AM UTC+00 | Tags: balochistan breaking-news flood-in-pakistan floods-and-heavy-rains-wreaked-havoc-in-pakistan news pakistan pakistan-news the-unmute-breaking-news the-unmute-punjabi-news the-unmute-update

ਚੰਡੀਗ੍ਹੜ 29 ਜੁਲਾਈ 2022: ਪਾਕਿਸਤਾਨ (Pakistan) ਹੁਣ ਹੜ੍ਹਾਂ ਅਤੇ ਬਾਰਸ਼ਾਂ ਦੀ ਮਾਰ ਝੱਲ ਰਿਹਾ ਹੈ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ 300 ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ। ਕੁਝ ਰਿਪੋਰਟਾਂ ਵਿਚ 304 ਅਤੇ 314 ਜਣਿਆਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਦੱਖਣੀ-ਪੱਛਮੀ ਸੂਬੇ ਬਲੋਚਿਸਤਾਨ ਵਿੱਚ ਸਭ ਤੋਂ ਵੱਧ 111 ਮੌਤਾਂ ਹੋਈਆਂ ਹਨ। ਕਰਾਚੀ, ਪੰਜਾਬ, ਸਿੰਧ ਸੂਬੇ ਵਿਚ ਸਥਿਤੀ ਗੰਭੀਰ ਬਣੀ ਹੋਈ ਹੈ।

ਦੂਜੇ ਪਾਸੇ ਮੌਸਮ ਵਿਭਾਗ ਨੇ ਫਿਰ ਤੋਂ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 31 ਜੁਲਾਈ ਤੱਕ ਭਾਰੀ ਬਰਸਾਤ ਹੋਵੇਗੀ। ਬਲੋਚਿਸਤਾਨ ਦੇ 10 ਜ਼ਿਲ੍ਹਿਆਂ ਵਿੱਚ ਹਾਈ ਅਲਰਟ ਹੈ।ਦੇਸ਼ ਦੇ ਮੁੱਖ ਸਕੱਤਰ ਅਬਦੁਲ ਅਜੈ ਅਕੀਲੀਕ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਬਲੋਚਿਸਤਾਨ ਵਿੱਚ ਸਭ ਤੋਂ ਮਾੜੀ ਸਥਿਤੀ ਬਣੀ ਹੋਈ ਹੈ। ਇੱਥੇ ਹੜ੍ਹ ਨਾਲ ਕਰੀਬ 10 ਹਜ਼ਾਰ ਘਰਾਂ ਨੂੰ ਨੁਕਸਾਨ ਪੁੱਜਾ ਹੈ। ਇੰਨਾ ਹੀ ਨਹੀਂ 16 ਡੈਮਾਂ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। 2,400 ਸੋਲਰ ਪੈਨਲ ਵੀ ਨੁਕਸਾਨੇ ਗਏ ਹਨ।

The post ਪਾਕਿਸਤਾਨ ‘ਚ ਹੜ੍ਹ ਅਤੇ ਭਾਰੀ ਬਾਰਿਸ਼ ਨੇ ਮਚਾਈ ਤਬਾਹੀ, 314 ਜਣਿਆਂ ਦੀ ਮੌਤ ਹਜ਼ਾਰਾਂ ਲੋਕ ਬੇਘਰ appeared first on TheUnmute.com - Punjabi News.

Tags:
  • balochistan
  • breaking-news
  • flood-in-pakistan
  • floods-and-heavy-rains-wreaked-havoc-in-pakistan
  • news
  • pakistan
  • pakistan-news
  • the-unmute-breaking-news
  • the-unmute-punjabi-news
  • the-unmute-update

ਰੂਸ-ਯੂਕਰੇਨ ਯੁੱਧ ਦੌਰਾਨ ਵਾਪਸ ਪਰਤੇ ਵਿਦਿਆਰਥੀਆਂ ਨੂੰ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ 'ਚ ਸ਼ਾਮਲ ਹੋਣ ਦੀ ਦਿੱਤੀ ਇਜਾਜ਼ਤ

Friday 29 July 2022 11:37 AM UTC+00 | Tags: breaking-news corona-epidemic fmge foreign-medical-graduate foreign-medical-graduate-examination medical-graduate-examination-fmge news punjabi-news russia-ukraine russia-ukraine-war the-unmute-breaking-news the-unmute-punjabi-news

ਚੰਡੀਗੜ੍ਹ 29 ਜੁਲਾਈ 2022: ਵਿਦੇਸ਼ਾਂ ‘ਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ | ਭਾਰਤੀ ਵਿਦਿਆਰਥੀ ਜੋ ਆਪਣੇ ਅੰਡਰ ਗਰੈਜੂਏਟ ਮੈਡੀਕਲ ਕੋਰਸ ਦੇ ਆਖ਼ਰੀ ਸਾਲ ਵਿੱਚ ਸਨ ਅਤੇ ਕਰੋਨਾ ਮਹਾਂਮਾਰੀ ਜਾਂ ਰੂਸ-ਯੂਕਰੇਨ ਯੁੱਧ ਕਾਰਨ ਭਾਰਤ ਪਰਤੇ ਸਨ। ਉਹਨਾਂ ਨੂੰ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ/FMGE ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਹਾਲਾਂਕਿ, 30 ਜੂਨ ਜਾਂ ਇਸ ਤੋਂ ਪਹਿਲਾਂ ਕੋਰਸ ਪੂਰਾ ਕਰਨ ਦਾ ਪ੍ਰਮਾਣ ਪੱਤਰ ਦੇਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ ਵਿਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਇਸ ਬਾਰੇ ਅਧਿਕਾਰਤ ਐਲਾਨ ਕੀਤਾ ਹੈ।

The post ਰੂਸ-ਯੂਕਰੇਨ ਯੁੱਧ ਦੌਰਾਨ ਵਾਪਸ ਪਰਤੇ ਵਿਦਿਆਰਥੀਆਂ ਨੂੰ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ ‘ਚ ਸ਼ਾਮਲ ਹੋਣ ਦੀ ਦਿੱਤੀ ਇਜਾਜ਼ਤ appeared first on TheUnmute.com - Punjabi News.

Tags:
  • breaking-news
  • corona-epidemic
  • fmge
  • foreign-medical-graduate
  • foreign-medical-graduate-examination
  • medical-graduate-examination-fmge
  • news
  • punjabi-news
  • russia-ukraine
  • russia-ukraine-war
  • the-unmute-breaking-news
  • the-unmute-punjabi-news

ਚੰਡੀਗੜ੍ਹ 29 ਜੁਲਾਈ 2022: ਨਜਾਇਜ਼ ਕਬਜੇ ਵਾਲੀ ਜ਼ਮੀਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ‘ਚ ਨਜ਼ਰ ਆ ਰਹੇ ਹਨ | ਇਸਦੇ ਨਾਲ ਹੀ ਮੁੱਖ ਮੰਤਰੀ ਮੋਹਾਲੀ ਦੇ ਮੁਲਾਂਪੁਰ ਨੇੜੇ ਪੰਚਾਇਤੀ ਜ਼ਮੀਨ ‘ਤੇ ਕੀਤੇ ਨਜਾਇਜ਼ ਕਬਜੇ ਛੁਡਵਾਉਣ ਲਈ ਨਿਕਲੇ ਹਨ | ਇਸ ਦੌਰਾਨ ਉਨ੍ਹਾਂ ਨਾਲ ਪੰਚਾਇਤ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਹਨ | ਮੁੱਖ ਮੰਤਰੀ ਆਪਣੇ ਪੂਰੇ ਦਲ ਨਾਲ ਪਹੁੰਚੇ ਹਨ |

The post ਮੁੱਲਾਂਪੁਰ ‘ਚ ਨਜਾਇਜ਼ ਕਬਜੇ ਛੁਡਵਾਉਣ ਲਈ ਪਹੁੰਚੇ CM ਭਗਵੰਤ ਮਾਨ ਤੇ ਕੁਲਦੀਪ ਧਾਲੀਵਾਲ appeared first on TheUnmute.com - Punjabi News.

Tags:
  • chief-minister-bhagwant-mann

ਚੰਡੀਗੜ੍ਹ 29 ਜੁਲਾਈ 2022: ਨਜਾਇਜ਼ ਕਬਜੇ ਵਾਲੀ ਜ਼ਮੀਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ‘ਚ ਨਜ਼ਰ ਆ ਰਹੇ ਹਨ | ਇਸਦੇ ਨਾਲ ਹੀ ਮੁੱਖ ਮੰਤਰੀ ਮੋਹਾਲੀ ਦੇ ਮੁੱਲਾਂਪੂਰ ਨੇੜੇ ਪੰਚਾਇਤੀ ਜ਼ਮੀਨ ‘ਤੇ ਕੀਤੇ ਨਜਾਇਜ਼ ਕਬਜੇ ਛੁਡਾਏ | ਇਸ ਦੌਰਾਨ ਉਨ੍ਹਾਂ ਨਾਲ ਪੰਚਾਇਤ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਹਨ | ਮੁੱਖ ਮੰਤਰੀ ਆਪਣੇ ਪੂਰੇ ਦਲ ਨਾਲ ਪਹੁੰਚੇ ਹਨ |

ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 2828 ਏਕੜ ਜ਼ਮੀਨ ‘ਤੋਂ ਨਜਾਇਜ਼ ਕਬਜੇ ਛੁਡਾਏ ਹਨ | ਇਸ ਦੌਰਾਨ ਧਾਲੀਵਾਲ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਅਤੇ ਉਨ੍ਹਾਂ ਦੇ ਧੀ ਜਵਾਈ ਤੋਂ ਵੀ ਨਜਾਇਜ਼ ਕਬਜੇ ਵਾਲੀ ਜਮੀਨ ਛਡਵਾਈ ਹੈ |

ਉਨ੍ਹਾਂ ਕਿਹਾ ਕਿ ਇਸ ‘ਚ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਅਤੇ ਈਮਾਨ ਸਿੰਘ ਸਣੇ 16 ਜਣਿਆਂ ਨੇ ਇਸ ਜਮੀਨ ‘ਤੇ ਕਬਜ਼ਾ ਕੀਤਾ ਹੋਇਆ ਸੀ | ਕੁਲਦੀਪ ਧਾਲੀਵਾਲ ਨੇ ਕਿਹਾ ਹੁਣ ਤੱਕ 9053 ਏਕੜ ਜ਼ਮੀਨ ਨਜਾਇਜ਼ ਕਬਜਿਆਂ ਤੋਂ ਛੁਡਵਾਈ ਗਈ ਹੈ | 2828 ਏਕੜ ਜ਼ਮੀਨ ‘ਤੋਂ ਨਜਾਇਜ਼ ਕਬਜੇ ਛੁੜਵਾਉਂ ਤੋਂ ਬਾਅਦ ਸਥਾਨਕ ਪੰਚਾਇਤ ਨੂੰ ਸੌਂਪ ਦਿੱਤੀ ਹੈ | ਛਡਵਾਈ ਗਈ ਜ਼ਮੀਨ ‘ਚ 250 ਏਕੜ ਮੈਦਾਨੀ ਅਤੇ ਬਾਕੀ ਪਹਾੜੀ ਹੈ।

The post ਮੁੱਲਾਂਪੂਰ ‘ਚ 2828 ਏਕੜ ਜ਼ਮੀਨ ਨਜਾਇਜ਼ ਕਬਜਿਆਂ ਤੋਂ ਛੁਡਵਾਈ: ਮੁੱਖ ਮੰਤਰੀ ਭਗਵੰਤ ਮਾਨ appeared first on TheUnmute.com - Punjabi News.

Tags:
  • breaking-news

CM ਭਗਵੰਤ ਮਾਨ ਨੇ 692 ਕਰੋੜ ਰੁਪਏ ਦੀ ਲਾਗਤ ਨਾਲ 4465 ਕਿਲੋਮੀਟਰ ਪੇਂਡੂ ਸੜਕਾਂ ਦੀ ਮੁਰੰਮਤ ਕਰਨ ਦੀ ਦਿੱਤੀ ਪ੍ਰਵਾਨਗੀ

Friday 29 July 2022 12:28 PM UTC+00 | Tags: aam-aadmi-party bhagwant-mann breaking-news cm-bhagwant-mann e-nam-and-agmarknet news punjab punjab-government the-unmute-breaking-news the-unmute-punjabi-news

ਚੰਡੀਗੜ੍ਹ 29 ਜੁਲਾਈ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਮੰਡੀ ਬੋਰਡ ਨੂੰ ਸੂਬੇ ਦੀਆਂ 4465 ਕਿਲੋਮੀਟਰ ਪੇਂਡੂ ਸੜਕਾਂ ਨੂੰ ਚੌੜਾ ਕਰਨ, ਅਪਗ੍ਰੇਡ ਅਤੇ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ 'ਤੇ ਬੋਰਡ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ 692 ਕਰੋੜ ਰੁਪਏ ਦੀ ਲਾਗਤ ਨਾਲ 4465 ਕਿਲੋਮੀਟਰ ਸੜਕ ਦੀ ਮੁਰੰਮਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਹਗੀਰਾਂ ਦੀ ਸਹੂਲਤ ਲਈ ਪੇਂਡੂ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਸੜਕਾਂ ਉੱਚ ਗੁਣਵੱਤਾ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਇਸ ਵਿੱਚ ਕਿਸੇ ਵੀ ਕਿਸਮ ਦੀ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਂਦੀ।

ਪੰਜਾਬ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਹੋਰ ਮਹੱਤਵਪੂਰਨ ਫੈਸਲੇ ਵਿੱਚ ਮੁੱਖ ਮੰਤਰੀ ਨੇ 1000 ਕਿਲੋਮੀਟਰ ਤੋਂ ਵੱਧ ਸੜਕਾਂ ਦੇ ਨਾਲ-ਨਾਲ ਹਰੀ ਪੱਟੀ ਵਿਕਸਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਮੰਡੀ ਬੋਰਡ ਨੂੰ ਇਨ੍ਹਾਂ ਸੜਕਾਂ 'ਤੇ ਦੋ ਲੱਖ ਬੂਟੇ ਲਾਉਣ ਅਤੇ ਇਸ ਤੋਂ ਬਾਅਦ ਦੋ ਸਾਲਾਂ ਤੱਕ ਇਸ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਕਿਹਾ।

ਮੁੱਖ ਮੰਤਰੀ ਨੇ ਏਕੀਕ੍ਰਿਤ ਪ੍ਰਬੰਧਨ ਪ੍ਰਣਾਲੀ (ਆਈ.ਐਮ.ਐਸ.) ਅਤੇ ਮੰਡੀ ਪ੍ਰਬੰਧਨ ਪ੍ਰਣਾਲੀ ਸਮੇਤ ਬੋਰਡ ਦੀਆਂ ਨਵੀਆਂ ਪਹਿਲਕਦਮੀਆਂ ਦਾ ਵੀ ਜਾਇਜ਼ਾ ਲਿਆ ਤਾਂ ਜੋ ਜਾਅਲਸਾਜ਼ੀ ਲਈ ਦਸਤਾਵੇਜ਼ਾਂ ਦੀ ਨਕਲ ਤਿਆਰ ਕੀਤੇ ਜਾਣ ਤੇ ਦਸਤੀ ਕਾਰਜ ਦੀ ਵਿਵਸਥਾ ਖਤਮ ਕਰਨ ਅਤੇ ਫੀਸਾਂ ਦੀ ਉਗਰਾਹੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਅਸਟੇਟ ਮੈਨੇਜਮੈਂਟ ਸਿਸਟਮ, ਅਕਾਊਂਟਸ ਮੈਨੇਜਮੈਂਟ ਸਿਸਟਮ ਅਤੇ ਈ-ਨੈਮ ਅਤੇ ਐਗਮਾਰਕਨੈੱਟ ਨਾਲ ਏਕੀਕ੍ਰਿਤ ਕੀਤਾ ਜਾ ਸਕੇ।

ਇਸੇ ਦੌਰਾਨ ਮੁੱਖ ਮੰਤਰੀ ਨੇ ਕਰਮਚਾਰੀ ਦੀ ਹਾਜ਼ਰੀ, ਈ-ਸੇਵਾਵਾਂ ਜਿਵੇਂ ਕਿ ਲਾਇਸੈਂਸੀ ਪ੍ਰਬੰਧਨ, ਜਾਇਦਾਦ ਦੇ ਪ੍ਰਬੰਧਨ, ਮੰਡੀ ਪ੍ਰਬੰਧਨ, ਸ਼ਿਕਾਇਤਾਂ ਅਤੇ ਸੁਝਾਅ, ਆਪਣੀ/ਕਿਸਾਨ ਮੰਡੀ, ਐਕਟ/ਨਿਯਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਨਾਲ ਲੈਸ ਐਂਡਰੌਇਡ ਅਤੇ ਆਈਓਐਸ ਪਲੇਟਫਾਰਮ 'ਤੇ ਬੋਰਡ ਦੁਆਰਾ ਵਿਕਸਤ ਕੀਤੀ ਈ-ਪੀ.ਐਮ.ਬੀ. ਪ੍ਰਣਾਲੀ ਦੀ ਵੀ ਸ਼ਲਾਘਾ ਕੀਤੀ। ਭਗਵੰਤ ਮਾਨ ਨੇ ਐਮ.ਡੀ.ਐਫ. ਅਤੇ ਆਰ.ਡੀ.ਐਫ. ਦੀ ਆਨਲਾਈਨ ਉਗਰਾਹੀ ਲਈ ਈ-ਪੇਮੈਂਟ ਗੇਟਵੇ, ਪ੍ਰਾਪਰਟੀਜ਼ ਦੀ ਈ-ਨਿਲਾਮੀ, ਮੰਡੀਆਂ ਅਤੇ ਦਿਹਾਤੀ ਰੋਡ ਨੈੱਟਵਰਕ ਦੀ ਡਰੋਨ ਮੈਪਿੰਗ, ਸਾਰੀਆਂ ਫਸਲਾਂ ਲਈ ਆਈ-ਐਚਆਰਐਮ ਵਹੀਕਲ ਟ੍ਰੈਕਿੰਗ ਸਿਸਟਮ, ਇਲੈਕਟ੍ਰਾਨਿਕ ਐਨ.ਐਫ.ਸੀ. ਵਰਗੇ ਮਿਸਾਲੀ ਕਦਮਾਂ ਦੀ ਵੀ ਸਲਾਹੁਤਾ ਕੀਤੀ। ਇਸੇ ਤਰ੍ਹਾਂ ਅਧਿਕਾਰੀਆਂ/ਕਰਮਚਾਰੀਆਂ ਲਈ ਆਈ-ਕਾਰਡ, ਮਾਰਕੀਟ ਕਮੇਟੀਆਂ ਦੇ ਬਜਟ ਨੂੰ ਆਨਲਾਈਨ ਜਮ੍ਹਾਂ ਕਰਵਾਉਣ ਅਤੇ ਪ੍ਰਵਾਨਗੀ ਦੇਣ, ਕਿਸਾਨ ਦੇ ਡਿਜੀਲਾਕਰ (ਇਕ ਡਿਜੀਟਲ ਦਸਤਾਵੇਜ਼ ਵਾਲੇਟ) ਵਿੱਚ ਅਤੇ ਉਸਦੇ ਵਟਸਐਪ 'ਤੇ ਸਾਰੀਆਂ ਕਿਸਮਾਂ ਦੀਆਂ ਫਸਲਾਂ ਲਈ ਜੇ. ਫਾਰਮ ਉਪਲਬਧ ਕਰਵਾ ਕੇ ਕਿਸਾਨਾਂ ਦਾ ਡਿਜੀਟਲ ਤੌਰ ਉਤੇ ਸਸ਼ਕਤੀਕਰਨ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ।

ਮੁੱਖ ਮੰਤਰੀ ਨੇ ਬੋਰਡ ਦੇ ਇਸ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਕਿ 12.35 ਲੱਖ ਕਿਸਾਨਾਂ ਦੀ ਆਧਾਰ ਨੰਬਰ ਆਧਾਰਿਤ ਆਨਲਾਈਨ ਰਜਿਸਟ੍ਰੇਸ਼ਨ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ 48,255 ਲਾਭਪਾਤਰੀਆਂ ਨੂੰ 10 ਲਾਇਸੈਂਸ ਆਨਲਾਈਨ ਜਾਰੀ ਕੀਤੇ ਜਾ ਚੁੱਕੇ ਹਨ। ਇਸ ਮੌਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਵਧੀਕ ਮੁੱਖ ਸਕੱਤਰ ਵਿਕਾਸ ਸਰਵਜੀਤ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਹੋਰ ਵੀ ਹਾਜ਼ਰ ਸਨ।

 

The post CM ਭਗਵੰਤ ਮਾਨ ਨੇ 692 ਕਰੋੜ ਰੁਪਏ ਦੀ ਲਾਗਤ ਨਾਲ 4465 ਕਿਲੋਮੀਟਰ ਪੇਂਡੂ ਸੜਕਾਂ ਦੀ ਮੁਰੰਮਤ ਕਰਨ ਦੀ ਦਿੱਤੀ ਪ੍ਰਵਾਨਗੀ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • e-nam-and-agmarknet
  • news
  • punjab
  • punjab-government
  • the-unmute-breaking-news
  • the-unmute-punjabi-news

Commonwealth Games: ਬਾਕਸਿੰਗ 'ਚ ਸ਼ਿਵ ਥਾਪਾ ਨੇ ਪਾਕਿਸਤਾਨ ਦੇ ਸੁਲੇਮਾਨ ਨੂੰ 5-0 ਨਾਲ ਹਰਾਇਆ

Friday 29 July 2022 12:43 PM UTC+00 | Tags: boxer-shiv-thapa breaking-news commonwealth-games-2022 commonwealth-games-boxing news punjabi-news the-unmute-breaking-news the-unmute-commonwealth-games-news the-unmute-punjabi-news

ਚੰਡੀਗੜ੍ਹ 269 ਜੁਲਾਈ 2022: ਰਾਸ਼ਟਰਮੰਡਲ ਖੇਡਾਂ ਦਾ ਅੱਜ ਪਹਿਲਾ ਦਿਨ ਹੈ। ਭਾਰਤ ਦੀ ਮਹਿਲਾ ਹਾਕੀ ਟੀਮ ਅਤੇ ਕ੍ਰਿਕਟ ਟੀਮ ਤੋਂ ਜਿੱਤ ਨਾਲ ਆਗਾਜ਼ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ | ਇਸ ਦੌਰਾਨ ਬਾਕਸਿੰਗ ਵਿੱਚ ਸ਼ਿਵ ਥਾਪਾ (Shiv Thapa) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 63.5 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਵਿੱਚ ਪਾਕਿਸਤਾਨ ਦੇ ਸੁਲੇਮਾਨ ਬਲੂਚ ਨੂੰ ਕਰਾਰੀ ਹਾਰ ਦਿੱਤੀ | ਸ਼ਿਵ ਥਾਪਾ ਨੇ ਸੁਲੇਮਾਨ ਤੋਂ ਇਹ ਮੁਕਾਬਲਾ 5-0 ਨਾਲ ਜਿੱਤ ਲਿਆ |

The post Commonwealth Games: ਬਾਕਸਿੰਗ ‘ਚ ਸ਼ਿਵ ਥਾਪਾ ਨੇ ਪਾਕਿਸਤਾਨ ਦੇ ਸੁਲੇਮਾਨ ਨੂੰ 5-0 ਨਾਲ ਹਰਾਇਆ appeared first on TheUnmute.com - Punjabi News.

Tags:
  • boxer-shiv-thapa
  • breaking-news
  • commonwealth-games-2022
  • commonwealth-games-boxing
  • news
  • punjabi-news
  • the-unmute-breaking-news
  • the-unmute-commonwealth-games-news
  • the-unmute-punjabi-news

ਮੋਹਾਲੀ ਨਗਰ ਨਿਗਮ ਦੀ ਮੀਟਿੰਗ 'ਚ MLA ਸਮੇਤ 26 ਮੈਂਬਰਾਂ ਨੇ ਵਿਤ ਤੇ ਠੇਕਾ ਕਮੇਟੀ ਨੂੰ ਭੰਗ ਕਰਨ ਦੀ ਕੀਤੀ ਮੰਗ

Friday 29 July 2022 01:31 PM UTC+00 | Tags: aam-aadmi-party breaking-news cm-bhagwant-mann mla-kulwant-singh mohali mohali-mla-kulwant-singh mohali-municipal-corporation news punjab-government punjab-news the-unmute-breaking-news the-unmute-news the-unmute-punjabi-news

ਚੰਡੀਗੜ੍ਹ 269 ਜੁਲਾਈ 2022: ਮੋਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਵਿਧਾਇਕ ਸਮੇਤ 26 ਮੈਂਬਰਾਂ ਨੇ ਮੋਹਾਲੀ ਕਾਰਪੋਰੇਸ਼ਨ ਦੀ ਵਿਤ ਤੇ ਠੇਕਾ ਕਮੇਟੀ ਨੂੰ ਦਿੱਤੇ ਵਿੱਤੀ ਅਧਿਕਾਰਾਂ ਦਾ ਵਿਰੋਧ ਕੀਤਾ ਅਤੇ F & CC ਦੀਆਂ ਸਾਰੀਆ ਤਾਕਤਾਂ ਵਾਪਸ ਲੈਣ ਦਾ ਲਿਖਤੀ ਨੋਟਿਸ ਦੇ ਦਿੱਤਾ ਗਿਆ ਹੈ |

ਇਸਦੇ ਸੰਬੰਧ ‘ਚ 26 ਮੈਂਬਰਾਂ ਵਲੋਂ ਐੱਸ ਐੱਸ ਨਗਰ ਦੇ ਕਮਿਸ਼ਨਰ ਨੂੰ ਲਿਖੀ ਚਿੱਠੀ ‘ਚ ਕਿਹਾ ਕਿ ਇਸ ਕਮੇਟੀ ਵਲੋਂ ਮਿਉਂਸੀਪਲ ਕੌਂਸਲਰਾਂ ਤੋਂ ਬਿਨਾਂ ਪੁੱਛੇ ਵਿਕਾਸ ਦੇ ਕਾਰਜਾਂ ਸੰਬੰਧੀ ਮਤੇ ਪਾਸ ਕੀਤੇ ਜਾਂਦੇ ਸਨ | ਇਨ੍ਹਾਂ ‘ਚ ਕੁਝ ਚਹੇਤੇ ਕੌਂਸਲਰਾਂ ਦੇ ਵਾਰਡਾਂ ਦੇ ਕੰਮ ਕਰਵਾਏ ਜਾਂਦੇ ਸਨ |

ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਅਮਰਜੀਤ ਜੀਤੀ ਸਿੱਧੂ ਨੇ ਮੋਹਾਲੀ ਕਾਰਪੋਰੇਸ਼ਨ ਵਿੱਚ ਆਪਣੀ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਵਿਤ ਤੇ ਠੇਕਾ ਕਮੇਟੀ ਨੂੰ ਇੱਕ ਕਰੋੜ ਦੇ ਕੰਮਾਂ ਦੇ ਮਤੇ ਪਾਸ ਕਰਨ ਦੀ ਪਾਵਰ ਦਿੱਤੀ ਸੀ। ਜਿਸ ਨਾਲ ਹਾਊਸ ਦੀ ਮਰਿਆਦਾ ਭੰਗ ਕੀਤੀ ਗਈ ਹੈ | ਇਸ ਮੀਟਿੰਗ ਵਿੱਚ ਵਿਧਾਇਕ ਕੁਲਵੰਤ ਸਿੰਘ ਸਮੇਤ 48 ਹਾਜ਼ਰ ਸਨ। ਜਿੰਨ੍ਹਾਂ ਵਿੱਚੋਂ 26 ਮੈਂਬਰਾਂ ਵਲੋਂ ਵਿੱਤ ਤੇ ਠੇਕਾ ਕਮੇਟੀ ਭੰਗ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਐੱਸ ਐੱਸ ਨਗਰ ਦੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ |

 

The post ਮੋਹਾਲੀ ਨਗਰ ਨਿਗਮ ਦੀ ਮੀਟਿੰਗ ‘ਚ MLA ਸਮੇਤ 26 ਮੈਂਬਰਾਂ ਨੇ ਵਿਤ ਤੇ ਠੇਕਾ ਕਮੇਟੀ ਨੂੰ ਭੰਗ ਕਰਨ ਦੀ ਕੀਤੀ ਮੰਗ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • mla-kulwant-singh
  • mohali
  • mohali-mla-kulwant-singh
  • mohali-municipal-corporation
  • news
  • punjab-government
  • punjab-news
  • the-unmute-breaking-news
  • the-unmute-news
  • the-unmute-punjabi-news

Commonwealth Games: ਆਸਟ੍ਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾਇਆ

Friday 29 July 2022 01:45 PM UTC+00 | Tags: bcci commonwealth-games commonwealth-games-20222 harmanpreet-kaur icc indian-captain-harmanpreet-kaur indian-womens-team news the-unmute-breaking-news the-unmute-news

ਚੰਡੀਗੜ੍ਹ 29 ਜੁਲਾਈ 2022: ਰਾਸ਼ਟਰਮੰਡਲ ਖੇਡਾਂ (Commonwealth Games) ‘ਚ ਭਾਰਤੀ ਮਹਿਲਾ ਟੀਮ ਨੂੰ ਆਪਣੇ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸਟ੍ਰੇਲੀਆ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ । ਇਸ ਮੈਚ ‘ਚ ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 154 ਦੌੜਾਂ ਬਣਾਈਆਂ ਸਨ। ਜਵਾਬ ‘ਚ ਆਸਟ੍ਰੇਲੀਆ ਨੇ ਟੀਚਾ 7 ਵਿਕਟਾਂ ਦੇ ਨੁਕਸਾਨ ‘ਤੇ ਇਕ ਓਵਰ ‘ਚ ਹਾਸਲ ਕਰ ਲਿਆ।

ਮੈਚ ‘ਚ ਆਸਟਰੇਲੀਆ ਲਈ ਗਾਰਡਨਰ ਨੇ ਅਜੇਤੂ 52 ਦੌੜਾਂ ਬਣਾਈਆਂ। ਭਾਰਤ ਨੇ ਇਸ ਮੈਚ ‘ਚ ਆਸਟ੍ਰੇਲੀਆ ਦੀ ਅੱਧੀ ਟੀਮ ਨੂੰ 49 ਦੌੜਾਂ ਦੇ ਅੰਦਰ ਹੀ ਆਊਟ ਕਰ ਦਿੱਤਾ ਸੀ ਪਰ ਗਾਰਡਨਰ ਨੇ ਆਪਣੇ ਦਮ ‘ਤੇ ਮੈਚ ਦਾ ਨਤੀਜ਼ਾ ਪਲਟ ਦਿੱਤਾ | ਐਸ਼ਲੇ ਗਾਰਡਨਰ ਅਤੇ ਗ੍ਰੇਸ ਹੈਰਿਸ ਨੇ ਫਿਰ 51 ਦੌੜਾਂ ਦੀ ਸਾਂਝੇਦਾਰੀ ਕਰਕੇ ਆਸਟ੍ਰੇਲੀਆ ਦੀ ਮੈਚ ‘ਚ ਵਾਪਸੀ ਕਰ ਦਿੱਤੀ।

The post Commonwealth Games: ਆਸਟ੍ਰੇਲੀਆ ਨੇ ਭਾਰਤੀ ਮਹਿਲਾ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾਇਆ appeared first on TheUnmute.com - Punjabi News.

Tags:
  • bcci
  • commonwealth-games
  • commonwealth-games-20222
  • harmanpreet-kaur
  • icc
  • indian-captain-harmanpreet-kaur
  • indian-womens-team
  • news
  • the-unmute-breaking-news
  • the-unmute-news

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਰੌਮਾ ਸੈਂਟਰ ਖੰਨਾ ਦਾ ਨਾਂ ਭਗਤ ਪੂਰਨ ਸਿੰਘ ਜੀ ਦੇ ਨਾਂ 'ਤੇ ਰੱਖਣ ਦੀ ਮਨਜ਼ੂਰੀ

Friday 29 July 2022 01:59 PM UTC+00 | Tags: aam-aadmi-party bhagat-puran-singh bhagwant-mann breaking-news chief-minister-bhagwant-mann cm-bhagwant-mann khanna news punjabi-news rauma-center-khanna shri-bhagat-puran-singh the-unmute the-unmute-breaking-news

ਚੰਡੀਗੜ੍ਹ 29 ਜੁਲਾਈ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਵਲ ਹਸਪਤਾਲ ਖੰਨਾ ਦੇ ਟਰੌਮਾ ਸੈਂਟਰ ਦਾ ਨਾਂ ਉੱਘੇ ਸਮਾਜ ਸੇਵੀ ਪਦਮ ਸ੍ਰੀ ਭਗਤ ਪੂਰਨ ਸਿੰਘ ਜੀ ਦੇ ਨਾਂ 'ਤੇ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਉੱਘੇ ਸਮਾਜ ਸੇਵੀ ਭਗਤ ਪੂਰਨ ਸਿੰਘ ਜੀ ਨੂੰ ਨਿਮਰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਭਗਤ ਜੀ ਨੇ ਆਪਣੇ ਜੀਵਨ ਦੌਰਾਨ ਪਛੜੇ ਵਰਗਾਂ ਦੀ ਨਿਸਵਾਰਥ ਸੇਵਾ ਕੀਤੀ ਅਤੇ ਉਨ੍ਹਾਂ ਦੀ ਮਾਨਵਤਾ ਪ੍ਰਤੀ ਸੇਵਾ ਭਾਵਨਾ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਬੇਮਿਸਾਲ ਸੇਵਾ ਨੂੰ ਮਾਨਤਾ ਦਿੰਦਿਆਂ ਸਿਵਲ ਹਸਪਤਾਲ ਖੰਨਾ ਦੇ ਟਰੌਮਾ ਸੈਂਟਰ ਦਾ ਨਾਂ ਪਦਮ ਸ੍ਰੀ ਭਗਤ ਪੂਰਨ ਸਿੰਘ ਜੀ ਦੇ ਨਾਂ 'ਤੇ ਰੱਖਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਨੇਕ ਰੂਹ ਵੱਲੋਂ ਦਰਸਾਏ ਰਾਹ 'ਤੇ ਚੱਲ ਕੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦੇ ਹਿੱਸੇ ਵਜੋਂ ਹੀ ਸੂਬਾ ਸਰਕਾਰ 15 ਅਗਸਤ ਨੂੰ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰੇਗੀ ਤਾਂ ਜੋ ਲੋਕਾਂ ਨੂੰ ਮੁਫ਼ਤ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਭਗਵੰਤ ਮਾਨ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਲੋਕਾਂ ਨੂੰ 100 ਦੇ ਕਰੀਬ ਕਲੀਨਿਕਲ ਟੈਸਟਾਂ ਦੇ ਨਾਲ 41 ਸਿਹਤ ਪੈਕੇਜ ਮੁਫ਼ਤ ਮੁਹੱਈਆ ਕਰਵਾਏ ਜਾਣਗੇ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਇਹ ਕਲੀਨਿਕ ਪੰਜਾਬ ਵਿੱਚ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਇੱਕ ਮੀਲ ਪੱਥਰ ਸਾਬਤ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਗਰੀਬਾਂ ਅਤੇ ਲੋੜਵੰਦਾਂ ਨੂੰ ਲਾਭ ਪਹੁੰਚਾਉਣ ਲਈ ਸਮੁੱਚੀ ਸਿਹਤ ਸੰਭਾਲ ਪ੍ਰਣਾਲੀ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਭਗਤ ਪੂਰਨ ਸਿੰਘ ਜੀ ਦੀ ਨਿਸਵਾਰਥ ਅਤੇ ਨਿਮਰਤਾ ਨਾਲ ਲੋਕਾਂ ਦੀ ਸੇਵਾ ਕਰਨ ਦੀ ਸ਼ਾਨਦਾਰ ਵਿਰਾਸਤ ਨੂੰ ਹਮੇਸ਼ਾ ਬਰਕਰਾਰ ਰੱਖਣ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ।

The post ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਰੌਮਾ ਸੈਂਟਰ ਖੰਨਾ ਦਾ ਨਾਂ ਭਗਤ ਪੂਰਨ ਸਿੰਘ ਜੀ ਦੇ ਨਾਂ 'ਤੇ ਰੱਖਣ ਦੀ ਮਨਜ਼ੂਰੀ appeared first on TheUnmute.com - Punjabi News.

Tags:
  • aam-aadmi-party
  • bhagat-puran-singh
  • bhagwant-mann
  • breaking-news
  • chief-minister-bhagwant-mann
  • cm-bhagwant-mann
  • khanna
  • news
  • punjabi-news
  • rauma-center-khanna
  • shri-bhagat-puran-singh
  • the-unmute
  • the-unmute-breaking-news

ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਆਪਣੀ ਟਿੱਪਣੀ ਲਈ ਮੰਗੀ ਮੁਆਫ਼ੀ

Friday 29 July 2022 02:09 PM UTC+00 | Tags: breaking-news congress congress-mp-adhir-ranjan-chaudhary d-president-draupadi-murmu news president-draupadi-murmu punjab-congress punjab-news the-unmute-punjabi-news

ਚੰਡੀਗੜ੍ਹ 29 ਜੁਲਾਈ 2022: ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ (Adhir Ranjan Chaudhary) ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਆਪਣੀ ਟਿੱਪਣੀ ਲਈ ਮੁਆਫੀ ਮੰਗੀ ਹੈ। ਉਸ ਨੇ ਮੁਆਫੀ ਮੰਗਣ ਲਈ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਉਸਨੇ ਲਿਖਿਆ- “ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੇਰੀ ਜ਼ੁਬਾਨ ਫਿਸਲ ਗਈ ਸੀ। ਮੈਂ ਮੁਆਫੀ ਮੰਗਦਾ ਹਾਂ ਅਤੇ ਤੁਹਾਨੂੰ ਇਸ ਨੂੰ ਸਵੀਕਾਰ ਕਰਨ ਦੀ ਬੇਨਤੀ ਕਰਦਾ ਹਾਂ।

ਜਿਕਰਯੋਗ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ 'ਰਾਸ਼ਟਰਪਤਨੀ' ਬੋਲਣ 'ਤੇ ਸੰਸਦ 'ਚ ਭਾਰੀ ਹੰਗਾਮਾ ਹੋਇਆ ਸੀ । ਸੰਸਦ 'ਚ ਭਾਜਪਾ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਸ੍ਰਮਿਤੀ ਈਰਾਨੀ ਨੇ ਕਾਂਗਰਸ ਨੂੰ ਪੂਰੇ ਦੇਸ਼ ਤੋਂ ਮੁਆਫ਼ੀ ਦੀ ਮੰਗ ਕੀਤੀ ਸੀ |

Adhir Ranjan Chaudhary

The post ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਆਪਣੀ ਟਿੱਪਣੀ ਲਈ ਮੰਗੀ ਮੁਆਫ਼ੀ appeared first on TheUnmute.com - Punjabi News.

Tags:
  • breaking-news
  • congress
  • congress-mp-adhir-ranjan-chaudhary
  • d-president-draupadi-murmu
  • news
  • president-draupadi-murmu
  • punjab-congress
  • punjab-news
  • the-unmute-punjabi-news

Commonwealth Games: ਭਾਰਤੀ ਸਟਾਰ ਤੈਰਾਕ ਸ਼੍ਰੀਹਰੀ ਨਟਰਾਜ ਨੇ ਸੈਮੀਫਾਈਨਲ ਲਈ ਕੀਤਾ ਕੁਆਲੀਫ਼ਾਈ

Friday 29 July 2022 02:20 PM UTC+00 | Tags: breaking-news commonwealth-games commonwealth-games-2022 news sports-news srihari-nataraj the-unmute-breaking-news the-unmute-latest-update the-unmute-punjabi-news wimmer-srihari-nataraj

ਚੰਡੀਗੜ੍ਹ 29 ਜੁਲਾਈ 2022: ਭਾਰਤ ਦੇ ਸਟਾਰ ਨੌਜਵਾਨ ਤੈਰਾਕ ਸ਼੍ਰੀਹਰੀ ਨਟਰਾਜ (Srihari Nataraj) ਸੈਮੀਫਾਈਨਲ ‘ਚ ਪਹੁੰਚ ਗਏ ਹਨ। ਨਟਰਾਜ ਨੇ 54.68 ਸਕਿੰਟ ਦੇ ਸਮੇਂ ਨਾਲ 100 ਮੀਟਰ ਬੈਕਸਟ੍ਰੋਕ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਸੈਮੀਫਾਈਨਲ ਭਾਰਤੀ ਸਮੇਂ ਅਨੁਸਾਰ ਦੁਪਹਿਰ 1:15 ਵਜੇ ਹੋਵੇਗਾ।

 

The post Commonwealth Games: ਭਾਰਤੀ ਸਟਾਰ ਤੈਰਾਕ ਸ਼੍ਰੀਹਰੀ ਨਟਰਾਜ ਨੇ ਸੈਮੀਫਾਈਨਲ ਲਈ ਕੀਤਾ ਕੁਆਲੀਫ਼ਾਈ appeared first on TheUnmute.com - Punjabi News.

Tags:
  • breaking-news
  • commonwealth-games
  • commonwealth-games-2022
  • news
  • sports-news
  • srihari-nataraj
  • the-unmute-breaking-news
  • the-unmute-latest-update
  • the-unmute-punjabi-news
  • wimmer-srihari-nataraj

ਮੁੱਖ ਮੰਤਰੀ ਭਗਵੰਤ ਨੇ ਨਵੀਂ ਮਿਲਿੰਗ ਨੀਤੀ ਨੂੰ ਦੱਸਿਆ ਪਾਰਦਰਸ਼ੀ ਤੇ ਨਿਰਪੱਖ

Friday 29 July 2022 02:32 PM UTC+00 | Tags: breaking-news chief-minister-bhagwan chief-minister-bhagwant-singh-mann new-milling-policy sawn-milling-policy

ਚੰਡੀਗੜ੍ਹ 29 ਜੁਲਾਈ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਇਕ ਮਿਸਾਲੀ ਪਹਿਲਕਦਮੀ ਵਿੱਚ ਇਤਿਹਾਸਕ ਸੁਧਾਰਾਂ ਵਾਲੀ ਸਾਉਣੀ ਮਿਲਿੰਗ ਨੀਤੀ 2022-23 ਪੇਸ਼ ਕੀਤੀ ਹੈ, ਜਿਸ ਦਾ ਉਦੇਸ਼ ਝੋਨੇ ਦੀ ਛੜਾਈ ਦੇ ਕੰਮ ਵਿੱਚ ਪਾਰਦਰਸ਼ਤਾ ਤੇ ਨਿਰਪੱਖਤਾ ਲਿਆਉਣਾ ਹੈ| ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਿਲਿੰਗ ਨੀਤੀ, ਜਿਸ ਨੂੰ ਕੈਬਨਿਟ ਨੇ ਵੀਰਵਾਰ ਨੂੰ ਪਾਸ ਕੀਤਾ, ਨੇ ਹੋਰ ਰਾਜਾਂ ਤੋਂ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਦੇ ਚੌਲਾਂ ਦੀ ਰੀ-ਸਾਈਕਲਿੰਗ (ਮੁੜ ਖ਼ਰੀਦ) ਨੂੰ ਗੰਭੀਰ ਖ਼ਤਰਾ ਮੰਨਿਆ ਹੈ ਅਤੇ ਇਸ ਖ਼ਤਰੇ ਨੂੰ ਠੱਲ੍ਹਣ ਲਈ ਇਸ ਨੀਤੀ ਵਿੱਚ ਸਖ਼ਤ ਮਾਪਦੰਡ ਪੇਸ਼ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਪਹਿਲੀ ਦਫ਼ਾ ਖ਼ਰੀਦ ਪੋਰਟਲ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਿਡ (ਪੀ.ਐਸ.ਪੀ.ਸੀ.ਐਲ.) ਦੇ ਬਿਲਿੰਗ ਪੋਰਟਲ ਨਾਲ ਜੋੜ ਦਿੱਤਾ ਗਿਆ ਹੈ, ਜਿਹੜੀ ਖ਼ਰੀਦ ਏਜੰਸੀਆਂ ਨੂੰ ਕਿਸੇ ਵੀ ਇਕ ਖ਼ਾਸ ਮਿੱਲ ਦੀਆਂ ਬਿਜਲੀ ਯੂਨਿਟਾਂ ਦੀ ਖਪਤ ਦੀ ਨਿਗਰਾਨੀ ਕਰਨ ਅਤੇ ਇਸ ਦੀ ਉਸ ਸ਼ੈਲਰ ਵੱਲੋਂ ਛੜਾਈ ਕੀਤੇ ਦੱਸੇ ਗਏ ਝੋਨੇ ਦੀ ਮਿਕਦਾਰ ਨਾਲ ਤੁਲਨਾ ਕਰਨ ਦੇ ਯੋਗ ਬਣਾਏਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰਣਾਲੀ ਕਿਸੇ ਮਿੱਲ ਮਾਲਕ ਵੱਲੋਂ ਖੁੱਲ੍ਹੀ ਮੰਡੀ/ਪੀ.ਡੀ.ਐਸ. ਦਾ ਖ਼ਰੀਦਿਆ ਸਸਤਾ ਝੋਨਾ ਦੇਣ ਦੀ ਊਣਤਾਈ ਨੂੰ ਆਟੋਮੈਟਿਕ ਤਰੀਕੇ ਨਾਲ ਸਾਹਮਣੇ ਲਿਆਏਗੀ ਅਤੇ ਉਸ ਮਿੱਲ ਨੂੰ ਬਲੈਕ ਲਿਸਟ ਕਰ ਦੇਵੇਗੀ।

ਮੰਡੀ ਤੋਂ ਮਿੱਲ ਤੱਕ ਵਾਹਨ ਟਰੈਕਿੰਗ ਸਿਸਟਮ ਦੀ ਵਿਵਸਥਾ

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਵਿਭਾਗ ਨੇ ਮੰਡੀ ਤੋਂ ਮਿੱਲ ਤੱਕ ਝੋਨਾ ਢੋਹਣ ਵਾਲੇ ਸਾਰੇ ਟਰੱਕਾਂ ਲਈ ਵਾਹਨ ਟਰੈਕਿੰਗ ਪ੍ਰਣਾਲੀ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਗੇਟ ਪਾਸ ਦੀ ਵੀ ਵਿਵਸਥਾ ਕੀਤੀ ਗਈ ਹੈ ਅਤੇ ਇਹ ਪਾਸ ਵਾਹਨ ਦੀ ਜੀ.ਪੀ.ਐਸ. ਲੋਕੇਸ਼ਨ ਅਤੇ ਮੰਡੀ ਸਟਾਫ਼ ਵੱਲੋਂ ਟਰੱਕ ਦੀ ਖਿੱਚੀ ਫੋਟੋ ਦੇ ਆਧਾਰ ਉਤੇ ਹੀ ਜਾਰੀ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਗੇਟ ਪਾਸ ਜਾਰੀ ਕਰਨ ਤੋਂ ਪਹਿਲਾਂ ਟਰੱਕ ਅਪਰੇਟਰ ਦੀ ਜੀ.ਪੀ.ਐਸ. ਲੋਕੇਸ਼ਨ ਦਾ ਵੀ ਮੰਡੀ ਦੀ ਜੀ.ਪੀ.ਐਸ. ਲੋਕੇਸ਼ਨ ਨਾਲ ਮੇਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਹੋਰ ਰਾਜਾਂ ਤੋਂ ਆ ਰਹੇ ਪੀ.ਡੀ.ਐਸ. ਚੌਲ ਦੀ ਮੁੜ ਵਿਕਰੀ ਨੂੰ ਸਖ਼ਤੀ ਨਾਲ ਠੱਲ੍ਹ ਪੈਣ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਖ਼ਰੀਦ ਸਟਾਫ਼ ਦੀ ਪ੍ਰੇਸ਼ਾਨੀ ਨੂੰ ਘੱਟ ਕਰਨ ਲਈ ਮਿੱਲਾਂ ਦੀ ਰਜਿਸਟਰੇਸ਼ਨ ਦੇ ਨਾਲ-ਨਾਲ ਖ਼ਰੀਦ ਏਜੰਸੀਆਂ ਦੀ ਅਲਾਟਮੈਂਟ ਲਈ ਫੇਸਲੈੱਸ ਨਿਰੀਖਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਿੱਲਰ ਜਦੋਂ ਵੀ ਆਪਣੀ ਮਿੱਲ ਦੇ ਨਿਰੀਖਣ ਲਈ ਤਿਆਰ ਹੋਵੇਗਾ, ਉਹ ਨਿਰੀਖਣ ਕਰਵਾਉਣ ਲਈ ਵਿਭਾਗ ਕੋਲ ਆਨਲਾਈਨ ਬਿਨੈ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਮਗਰੋਂ ਕਿਸੇ ਵੀ ਖ਼ਾਸ ਮਿੱਲ ਦੇ ਨਿਰੀਖਣ ਵਾਸਤੇ ਸਟਾਫ਼ ਦੀ ਮਾਨਵੀ ਢੰਗ ਨਾਲ ਚੋਣ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਅਗਾਂਹ ਤੋਂ ਸਟਾਫ਼ ਦੀ ਚੋਣ ਇਕ ਸਾਫ਼ਟਵੇਅਰ ਰਾਹੀਂ ਤਰਤੀਬ ਰਹਿਤ ਢੰਗ ਨਾਲ ਕੀਤੀ ਜਾਵੇਗੀ।

ਨੀਤੀ ਵਿੱਚ ਫ਼ਰਜ਼ੀ ਖ਼ਰੀਦ ਨੂੰ ਰੋਕਣ ਲਈ ਕਈ ਤਕਨੀਕਾਂ ਸ਼ਾਮਲ

ਮੁੱਖ ਮੰਤਰੀ ਨੇ ਕਿਹਾ ਕਿ ਇਹ ਰੈਂਡੇਮਾਈਜੇਸ਼ਨ (ਤਰਤੀਬ ਰਹਿਤ ਢੰਗ) ਚੋਣ ਨਾਲ ਇਹ ਗੱਲ ਯਕੀਨੀ ਬਣਾਏਗੀ ਕਿ ਨਿਰੀਖਣ ਸਟਾਫ਼ ਸਬੰਧਤ ਮਿੱਲਰ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦਾ ਜਾਣਕਾਰ ਨਾ ਹੋਵੇ। ਉਨ੍ਹਾਂ ਦੱਸਿਆ ਕਿ ਸਾਰੇ ਨਿਰੀਖਣ ਆਨਲਾਈਨ ਕੀਤੇ ਗਏ ਹਨ ਅਤੇ ਇਹ ਸਾਰੇ ਮਿੱਲ ਦੇ ਅਹਾਤੇ ਦੇ ਅੰਦਰ-ਅੰਦਰ ਮੁਕੰਮਲ ਕਰਨੇ ਲਾਜ਼ਮੀ ਹੋਣਗੇ, ਜਿਸ ਲਈ ਨਿਰੀਖਣ ਸਟਾਫ਼ ਦੀ ਜੀ.ਪੀ.ਐਸ. ਲੋਕੇਸ਼ਨ ਦਾ ਚੌਲ ਮਿੱਲ ਦੀ ਜੀ.ਪੀ.ਐਸ. ਲੋਕੇਸ਼ਨ ਨਾਲ ਮੇਲ ਕਰਨਾ ਲੋੜੀਂਦਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਕਿਸੇ ਵੀ ਮਿੱਲ ਮਾਲਕ ਨੂੰ ਹੁਣ ਉਸ ਦੇ ਨਿਰੀਖਣ ਦੀਆਂ ਰਿਪੋਰਟਾਂ ਨੂੰ ਅੰਤਮ ਰੂਪ ਦੇਣ ਲਈ ਸਰਕਾਰੀ ਦਫ਼ਤਰ ਵਿੱਚ ਨਹੀਂ ਸੱਦਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਅਤੇ ਵੱਖ-ਵੱਖ ਸਮਰੱਥਾ ਵਾਲੇ ਸ਼ੈਲਰਾਂ ਨੂੰ ਝੋਨਾ ਅਲਾਟਮੈਂਟ ਵਿੱਚ ਕਿਸੇ ਵੀ ਬੇਨਿਯਮੀ ਨੂੰ ਰੋਕਣ ਲਈ ਨੀਤੀ ਨੇ ਰਿਆਇਤਾਂ ਅਤੇ ਢੰਗ-ਤਰੀਕਿਆਂ ਦੀ ਗੁੰਝਲਦਾਰ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਹੈ ਜਿਸ ਰਾਹੀਂ ਕਿਸੇ ਵੀ ਮਿੱਲ ਦੇ ਝੋਨੇ ਦੀ ਹਿੱਸੇਦਾਰੀ ਨਿਰਧਾਰਤ ਕੀਤਾ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਸ ਦੀ ਥਾਂ ਹੁਣ ਗਿਣਾਤਮਕ ਸੀਮਾ ਦੀ ਵਿਵਸਥਾ ਨੇ ਲੈ ਲਈ ਹੈ ਜਿਸ ਤੋਂ ਵੱਧ ਕਿਸੇ ਵੀ ਮਿੱਲ ਨੂੰ ਝੋਨਾ ਨਹੀਂ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਸ ਸੀਮਾ ਦੇ ਅੰਦਰ ਮਿੱਲਰ ਨੂੰ ਹੁਣ ਆਪਣੀ ਇੱਛਾ ਦੇ ਮੁਤਾਬਕ ਰਿਲੀਜ਼ ਆਰਡਰਾਂ ਲਈ ਅਪਲਾਈ ਕਰਨ ਦੀ ਪੂਰਨ ਆਜ਼ਾਦੀ ਹੋਵੇਗੀ।

ਫਰਜੀ ਖਰੀਦ ਰੋਕਣ ਲਈ ਬਿਜਲੀ ਵਰਤੋਂ ਦੀ ਵੀ ਹੋਵੇਗੀ ਨਿਗਰਾਨੀ

ਮੁੱਖ ਮੰਤਰੀ ਨੇ ਕਿਹਾ ਕਿ ਮੰਡੀਆਂ ਅਤੇ ਚੌਲ ਮਿੱਲਾਂ ਦਰਮਿਆਨ ਮਾਨਵੀ ਸਬੰਧ ਹੋਣ ਕਰਕੇ ਅਕਸਰ ਮਿੱਲਰਾਂ ਵਿੱਚ ਅਸੰਤੁਸ਼ਟੀ ਦਾ ਕਾਰਨ ਬਣਿਆ ਰਿਹਾ ਹੈ ਕਿਉਂਕਿ ਅਜਿਹੇ ਸਬੰਧਾਂ ਲਈ ਭਾਈ-ਭਤੀਜਾਵਾਦ ਦੇ ਦੋਸ਼ ਲੱਗਦੇ ਸਨ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਲਿਆਉਣ ਲਈ ਚੌਲ ਮਿੱਲਾਂ ਨੂੰ ਮੰਡੀਆਂ ਨਾਲ ਜੋੜਨ ਲਈ ਬਰਾਬਰ ਵੰਡ ਅਤੇ ਘੱਟੋ-ਘੱਟ ਦੂਰੀ ਦੇ ਸਿਧਾਂਤ 'ਤੇ ਆਧਾਰਿਤ ਪੂਰੀ ਤਰ੍ਹਾਂ ਆਨਲਾਈਨ ਸਾਫਟਵੇਅਰ ਨਾਲ ਤਿਆਰ ਕੀਤੀ ਪ੍ਰਕਿਰਿਆ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇੱਕ ਵਾਰ ਜੋੜਿਆ ਜਾਣ ਵਾਲਾ ਲਿੰਕ ਪੂਰੇ ਸੀਜ਼ਨ ਦੌਰਾਨ ਬਦਲਿਆ ਨਹੀਂ ਜਾ ਸਕੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਹਿਲੀ ਵਾਰ ਹੋਵੇਗਾ ਕਿ ਰਾਈਸ ਮਿੱਲਰਾਂ ਨੂੰ ਕੰਪਿਊਟਰ ਪ੍ਰਣਾਲੀ ਰਾਹੀਂ ਤੈਅ ਸਮੇਂ ਵਿਚ ਇਹ ਦਰਸਾਉਣਾ ਪਵੇਗਾ ਕਿ ਉਨ੍ਹਾਂ ਦੀਆਂ ਮਿੱਲਾਂ ਵਿੱਚ ਪਏ ਝੋਨੇ ਦੇ ਨਿੱਜੀ ਤੌਰ 'ਤੇ ਖਰੀਦੇ ਗਏ ਸਟਾਕ ਅਤੇ ਕਿਸੇ ਵੀ ਸਮੇਂ ਕਿਸੇ ਵੀ ਤਰੁੱਟੀ ਦਾ ਪਤਾ ਲੱਗਣ 'ਤੇ ਖੁਦ-ਬ-ਖੁਦ ਮਿੱਲ ਬਲੈਕ ਲਿਸਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸੀਜ਼ਨ ਦੌਰਾਨ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐਸ.) ਦੇ ਚੌਲਾਂ ਦੀ ਰੀਸਾਈਕਲਿੰਗ ਰੁਕਣ ਦੀ ਵੀ ਉਮੀਦ ਹੈ। ਭਗਵੰਤ ਮਾਨ ਨੇ ਕਿਹਾ ਕਿ ਵਿਭਾਗ ਨੇ ਚੌਲ ਵਿਕਰੇਤਾਵਾਂ ਦੁਆਰਾ ਉਨ੍ਹਾਂ ਨੂੰ ਅਲਾਟ ਕੀਤੇ ਗਏ ਮੁਫਤ ਝੋਨੇ ਦੇ ਮੁਕਾਬਲੇ ਮਿਲਿੰਗ ਦੀ ਮਾਤਰਾ ਦਾ ਪਤਾ ਲਾਉਣ ਲਈ ਪਿਛਲੇ ਸਾਲਾਂ ਦਾ ਮਿਲਿੰਗ ਦਾ ਵਿਸਥਾਰਪੂਰਵਕ ਵਿਸ਼ਲੇਸ਼ਣ ਕੀਤਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਵੀ ਧਿਆ ਵਿਚ ਆਇਆ ਹੈ ਕਿ ਥੋੜ੍ਹੀ ਜਿਹੀ ਗਿਣਤੀ ਵਿਚ ਵੱਡੀਆਂ ਮਿੱਲਾਂ ਅਕਸਰ ਬੇਮੇਲਵੇਂ ਢੰਗ ਨਾਲ ਵੱਧ ਮਾਤਰਾ ਵਿੱਚ ਝੋਨੇ ਦੀ ਮਿਲਿੰਗ ਕਰਦੀਆਂ ਸਨ ਜੋ ਕਿ ਛੋਟੇ ਮਿੱਲਰਾਂ ਦੇ ਹਿੱਤਾਂ ਦੇ ਵਿਰੁੱਧ ਸੀ ਜਦਕਿ ਛੋਟੇ ਮਿੱਲਰਾਂ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਸਮੂਹ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮਿਲਿੰਗ ਨੀਤੀ ਵਿੱਚ ਵੱਡੇ ਮਿੱਲਰਾਂ ਦੇ ਮੁਕਾਬਲੇ ਛੋਟੇ ਮਿੱਲਰਾਂ ਨੂੰ ਵੱਧ ਅਲਾਟਮੈਂਟ ਦੇ ਨਾਲ ਝੋਨੇ ਦੀ ਬਰਾਬਰ ਵੰਡ ਦੀ ਵਿਵਸਥਾ ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਵਿਭਾਗ ਟਰਾਂਸਪੋਰਟ ਅਤੇ ਲੇਬਰ ਟੈਂਡਰਾਂ ਦੀ ਅਲਾਟਮੈਂਟ ਦੀ ਪ੍ਰਕਿਰਿਆ ਵਿੱਚ ਵੀ ਸੁਧਾਰ ਲਿਆਉਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ ਅਤੇ ਇਸ ਬਾਰੇ ਵੇਰਵੇ ਜਲਦੀ ਹੀ ਸਾਂਝੇ ਕੀਤੇ ਜਾਣਗੇ।

The post ਮੁੱਖ ਮੰਤਰੀ ਭਗਵੰਤ ਨੇ ਨਵੀਂ ਮਿਲਿੰਗ ਨੀਤੀ ਨੂੰ ਦੱਸਿਆ ਪਾਰਦਰਸ਼ੀ ਤੇ ਨਿਰਪੱਖ appeared first on TheUnmute.com - Punjabi News.

Tags:
  • breaking-news
  • chief-minister-bhagwan
  • chief-minister-bhagwant-singh-mann
  • new-milling-policy
  • sawn-milling-policy

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਬਲਾਕ ਪ੍ਰਧਾਨਾਂ ਦੀ ਦੂਜੀ ਸੂਚੀ ਜਾਰੀ

Friday 29 July 2022 02:45 PM UTC+00 | Tags: amarinder-singh-raja-waring amarinder-singh-raja-warring breaking-news punjab punjab-congress-president-raja-warring second-list-of-block-presidents-congress

ਚੰਡੀਗੜ੍ਹ 29 ਜੁਲਾਈ 2022: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਲਾਕ ਪ੍ਰਧਾਨਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਰਾਜਾ ਵੜਿੰਗ ਨੇ ਕਿਹਾ ਕਿ “ਮੈਨੂੰ ਤੁਹਾਡੇ ‘ਤੇ ਵਿਸ਼ਵਾਸ ਹੈ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਜ਼ਮੀਨ ਤੋਂ ਮਜ਼ਬੂਤ ​​ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰੋਗੇ।

May be an image of text that says "ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੈਕਟਰ 15-ਏ, ਚੰਡੀਗੜ੍ਹ WADEIM.CONGAER पंजाब प्रदेश काँग्रेस कमेटी सैक्टर 5-ऐ, चन्डीगढ़़ Amrinder Singh (Raja Warring) President ਅਮਰਿੰਦਰ ਸਿੰਘ (ਰਾਜਾ ਪ੍ਰਧਾਨ ..ted: 29.07.2022 29.07 Office Order am pleased to announce the Second list of Block Presidents (50) approved by All India Congress Committee. (AMARINDER SINGH RAJA WARRING)"

No photo description available.

No photo description available.

 

The post ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਬਲਾਕ ਪ੍ਰਧਾਨਾਂ ਦੀ ਦੂਜੀ ਸੂਚੀ ਜਾਰੀ appeared first on TheUnmute.com - Punjabi News.

Tags:
  • amarinder-singh-raja-waring
  • amarinder-singh-raja-warring
  • breaking-news
  • punjab
  • punjab-congress-president-raja-warring
  • second-list-of-block-presidents-congress

ਕਾਬੁਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਟੂਰਨਾਮੈਂਟ ਦੌਰਾਨ ਧਮਾਕਾ, 4 ਜਣੇ ਜ਼ਖਮੀ

Friday 29 July 2022 05:12 PM UTC+00 | Tags: breaking-news kabul kabul-international-cricket-stadium news shapez-tournament

ਚੰਡੀਗੜ੍ਹ, 29 ਜੁਲਾਈ 2022: ਕਾਬੁਲ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ (Kabul International Cricket Stadium) ਵਿੱਚ ਸ਼ੇਪੇਜ਼ ਟੂਰਨਾਮੈਂਟ ਦੌਰਾਨ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਕਈ ਚਾਰ ਜਣੇ ਜ਼ਖਮੀ ਹੋਏ ਹਨ।

ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਕਾਰਜਕਾਰੀ ਅਧਿਕਾਰੀ ਨਸੀਬ ਖਾਨ ਜਾਰਦਾਨ ਨੇ ਕਾਬੁਲ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਧਮਾਕੇ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਘਟਨਾ ‘ਚ ਚਾਰ ਜਣੇ ਜ਼ਖਮੀ ਹੋਏ ਹਨ।

ਜਾਰਦਾਨ ਨੇ ਕਿਹਾ ਕਿ ਖਿਡਾਰੀਆਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਰਿਪੋਰਟ ‘ਚ ਨਸੀਬ ਖਾਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਧਮਾਕਾ ਕ੍ਰਿਕਟ ਪ੍ਰਸ਼ੰਸਕਾਂ ਵਿਚਾਲੇ ਹੋਇਆ ਅਤੇ ਕ੍ਰਿਕਟ ਸਟਾਫ ਜਾਂ ਵਿਦੇਸ਼ੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ।

The post ਕਾਬੁਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਟੂਰਨਾਮੈਂਟ ਦੌਰਾਨ ਧਮਾਕਾ, 4 ਜਣੇ ਜ਼ਖਮੀ appeared first on TheUnmute.com - Punjabi News.

Tags:
  • breaking-news
  • kabul
  • kabul-international-cricket-stadium
  • news
  • shapez-tournament

Commonwealth Games: ਭਾਰਤੀ ਮਹਿਲਾ ਹਾਕੀ ਟੀਮ ਨੇ ਘਾਨਾ ਨੂੰ 5-0 ਨਾਲ ਹਰਾਇਆ

Friday 29 July 2022 05:18 PM UTC+00 | Tags: commonwealth-games ghana indian-womens-hockey-team-defeated-ghana news the-commonwealth-games-2022 the-commonwealth-games-news

ਚੰਡੀਗੜ੍ਹ 29 ਜੁਲਾਈ 2022: ਭਾਰਤੀ ਮਹਿਲਾ ਹਾਕੀ ਟੀਮ ਨੇ ਰਾਸ਼ਟਰਮੰਡਲ ਖੇਡਾਂ (Commonwealth Games) ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਹਾਕੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਘਾਨਾ ਨੂੰ 5-0 ਨਾਲ ਹਰਾਇਆ।

ਟੀਮ ਇੰਡੀਆ ਲਈ ਗੁਰਜੀਤ ਕੌਰ ਨੇ ਸਭ ਤੋਂ ਵੱਧ ਦੋ ਗੋਲ ਕੀਤੇ। ਨੇਹਾ ਗੋਇਲ, ਸੰਗੀਤਾ ਕੁਮਾਰੀ ਅਤੇ ਸਲੀਮਾ ਟੇਟੇ ਨੇ ਵੀ ਗੋਲ ਕੀਤੇ। ਹੁਣ ਭਾਰਤੀ ਮਹਿਲਾ ਟੀਮ ਸ਼ਨਿੱਚਰਵਾਰ (30 ਜੁਲਾਈ) ਨੂੰ ਵੇਲਜ਼ ਖ਼ਿਲਾਫ਼ ਆਪਣੇ ਦੂਜੇ ਗਰੁੱਪ ਮੈਚ ਵਿੱਚ ਉਤਰੇਗੀ।

The post Commonwealth Games: ਭਾਰਤੀ ਮਹਿਲਾ ਹਾਕੀ ਟੀਮ ਨੇ ਘਾਨਾ ਨੂੰ 5-0 ਨਾਲ ਹਰਾਇਆ appeared first on TheUnmute.com - Punjabi News.

Tags:
  • commonwealth-games
  • ghana
  • indian-womens-hockey-team-defeated-ghana
  • news
  • the-commonwealth-games-2022
  • the-commonwealth-games-news

ਭਾਰਤ ਸਮਰਕੰਦ ਸੰਮੇਲਨ ਦੀ ਸਫਲਤਾ ਲਈ ਦੇਵੇਗਾ ਪੂਰਾ ਸਹਿਯੋਗ: ਐਸ ਜੈਸ਼ੰਕਰ

Friday 29 July 2022 05:27 PM UTC+00 | Tags: dr-s-jaishankar india news samarkand-summit sco-foreign-ministers-meeting s-jaishankar tashkent

ਚੰਡੀਗੜ੍ਹ 29 ਜੁਲਾਈ 2022: ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਤਾਸ਼ਕੰਦ ਵਿੱਚ ਐਸਸੀਓ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਮੀਟਿੰਗ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਕੋਵਿਡ ਮਹਾਂਮਾਰੀ ਅਤੇ ਯੂਕਰੇਨ ਦੇ ਸੰਘਰਸ਼ ਕਾਰਨ ਵਿਸ਼ਵ ਊਰਜਾ ਅਤੇ ਭੋਜਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।

ਮੀਟਿੰਗ ‘ਚ ਅਫਗਾਨਿਸਤਾਨ ‘ਤੇ ਭਾਰਤ ਦੀ ਸਥਿਤੀ ਨੂੰ ਦੁਹਰਾਇਆ ਅਤੇ ਸਾਡੀ ਮਾਨਵਤਾਵਾਦੀ ਸਹਾਇਤਾ – ਕਣਕ, ਦਵਾਈਆਂ, ਟੀਕੇ ਅਤੇ ਕੱਪੜੇ ਨੂੰ ਉਜਾਗਰ ਕੀਤਾ। ਐਸਸੀਓ ਦੇ ਆਰਥਿਕ ਭਵਿੱਖ ਲਈ ਚਾਬਹਾਰ ਬੰਦਰਗਾਹ ਦੀ ਸੰਭਾਵਨਾ ਨੂੰ ਰੇਖਾਂਕਿਤ ਕੀਤਾ। ਨਾਲ ਹੀ ਕਿਹਾ ਕਿ ਸਮਰਕੰਦ ਸੰਮੇਲਨ ਦੀ ਸਫਲਤਾ ਲਈ ਭਾਰਤ ਪੂਰਾ ਸਹਿਯੋਗ ਦੇਵੇਗਾ।

The post ਭਾਰਤ ਸਮਰਕੰਦ ਸੰਮੇਲਨ ਦੀ ਸਫਲਤਾ ਲਈ ਦੇਵੇਗਾ ਪੂਰਾ ਸਹਿਯੋਗ: ਐਸ ਜੈਸ਼ੰਕਰ appeared first on TheUnmute.com - Punjabi News.

Tags:
  • dr-s-jaishankar
  • india
  • news
  • samarkand-summit
  • sco-foreign-ministers-meeting
  • s-jaishankar
  • tashkent

ਚੰਡੀਗੜ੍ਹ 29 ਜੁਲਾਈ 2022: ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਤਹਿਤ ਹਰਿਆਣਾ ਸਰਕਾਰ (Haryana government) ਥਲ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਅਗਨੀਵੀਰ ਵਜੋਂ ਸੇਵਾ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ ਕੋਚਿੰਗ ਮੁਹੱਈਆ ਕਰਵਾਉਣ ਜਾ ਰਹੀ ਹੈ ।

ਸ਼ੁਰੂ ਵਿੱਚ ਸੂਬੇ ਦੇ 200 ਸਕੂਲਾਂ ਵਿੱਚ 50-50 ਦੇ ਬੈਚਾਂ ਵਿੱਚ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਦੇ ਲਈ ਵਿਦਿਆਰਥੀਆਂ ਨੂੰ 11ਵੀਂ ਜਮਾਤ ਵਿੱਚ ਦਾਖ਼ਲੇ ਸਮੇਂ ਇਹ ਵਿਕਲਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਬਹੁ-ਤਕਨੀਕੀ ਸੰਸਥਾਵਾਂ ਦੇ ਵਿਦਿਆਰਥੀਆਂ ਲਈ ਕੋਚਿੰਗ ਦੀ ਸਹੂਲਤ ਵੀ ਉਪਲਬਧ ਹੋਵੇਗੀ।

ਇਹ ਫੈਸਲਾ ਮੁੱਖ ਮੰਤਰੀ ਮਨੋਹਰ ਲਾਲ ਅਤੇ ਏਅਰ ਫੋਰਸ ਟ੍ਰੇਨਿੰਗ ਕਮਾਂਡ, ਹੈੱਡਕੁਆਰਟਰ ਬੈਂਗਲੁਰੂ ਦੇ ਏਅਰ ਆਫਿਸਰ-ਕਮਾਂਡਿੰਗ-ਇਨ-ਚੀਫ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਨਾਲ ਅਗਨੀਵੀਰ ਭਰਤੀ ਪ੍ਰਕਿਰਿਆ ਦੇ ਸਬੰਧ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਰੀਰਕ ਅਤੇ ਅਕਾਦਮਿਕ ਦੇ ਵੱਖ-ਵੱਖ ਪੱਧਰਾਂ ‘ਤੇ ਸਿਖਲਾਈ ਕੋਰਸ ਕਰਵਾਏ ਜਾਣਗੇ।

The post ਹਰਿਆਣਾ ਸਰਕਾਰ ਅਗਨੀਪੱਥ ਯੋਜਨਾ ਤਹਿਤ ਅਗਨੀਵੀਰ ਭਰਤੀ ਲਈ ਨੌਜਵਾਨਾਂ ਨੂੰ ਦੇਵੇਗੀ ਕੋਚਿੰਗ appeared first on TheUnmute.com - Punjabi News.

Tags:
  • haryana-government
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form