T-20 WC ‘ਤੇ ICC ਲਵੇਗੀ ਵੱਡਾ ਫੈਸਲਾ, 2024 ‘ਚ ਅਮਰੀਕਾ ‘ਚ ਹੋ ਸਕਦਾ ਹੈ ਵਰਲਡ ਕੱਪ

ਆਈ. ਸੀ. ਸੀ. ਦਾ ਓਲੰਪਿਕ ਡ੍ਰੀਮ ਅਮਰੀਕਾ ਪੂਰਾ ਕਰ ਸਕਦਾ ਹੈ, ਟੀ-20 ਵਰਲਡ ਕੱਪ 2024 ਦੀ ਮੇਜ਼ਬਾਨੀ ਕਰਕੇ। ICC ਦੀ 2028 ਲਾਸ ਏਂਜਲਸ ਓਲੰਪਿਕ ਵਿਚ ਕ੍ਰਿਕਟ ਨੂੰ ਸ਼ਾਮਲ ਕਰਾਉਣ ਦੀ ਮੁਹਿੰਮ ਵਿਚ ਇਹ ਟੂਰਨਾਮੈਂਟ ਲਾਂਚ ਪੈਡ ਦੇ ਤੌਰ ‘ਤੇ ਕੰਮ ਕਰ ਸਕਦਾ ਹੈ। ਅਮਰੀਕਾ ਕ੍ਰਿਕਟ ਅਤੇ ਕ੍ਰਿਕਟ ਵੈਸਟਇੰਡੀਜ਼ ਮਿਲ ਕੇ ਇਸ ਦੀ ਮੇਜ਼ਬਾਨੀ ਕਰ ਸਕਦੇ ਹਨ। ICC ਆਪਣੇ ਟੂਰਨਾਮੈਂਟ ਦੇ ਅਗਲੇ ਸਾਈਕਲ ‘ਤੇ ਬਹੁਤ ਜਲਦ ਫੈਸਲਾ ਲੈਣ ਵਾਲਾ ਹੈ।

2024 ਦੇ ਟੀ-20 ਵਰਲਡ ਕੱਪ ਵਿਚ 20 ਟੀਮਾਂ ਹਿੱਸਾ ਲੈ ਸਕਦੀਆਂ ਹਨ। ਇਸ ਵਿਚ 2021 ਵਿਚ 45 ਮੈਚਾਂ ਦੀ ਬਜਾਏ 2022 ਵਿਚ 55 ਮੈਚ ਕਰਾਏ ਜਾਣਗੇ। ਆਈ. ਸੀ. ਸੀ. 2024 ਅਤੇ 2031 ਵਿਚ ਕਈ ਗਲੋਬਲ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਵਾਲਾ ਹੈ। ਇਸ ਦੀ ਸ਼ੁਰੂਆਤ 2024 ਟੀ-20 ਵਰਲਡ ਕੱਪ ਤੋਂ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

ਇਸ ਸਾਲ 2021 ਦਾ ਟੀ-20 ਵਰਲਡ ਕੱਪ UAE ਵਿਚ ਖੇਡਿਆ ਜਾ ਰਿਹਾ ਹੈ। ਇਸ ਸਾਲ 16 ਟੀਮਾਂ ਨੇ ਹਿੱਸਾ ਲਿਆ ਹੈ। 2016 ਦੇ ਬਾਅਦ ਇਹ ਪਹਿਲਾ ਟੀ-20 ਵਰਲਡ ਕੱਪ ਹੈ। ਇਸ ਤੋਂ ਪਹਿਲਾਂ 2007 ਵਿਚ ਸਾਊਥ ਅਫਰੀਕਾ ਵਿਚ ਟੀ-20 ਵਰਲਡ ਕੱਪ ਖੇਡਿਆ ਗਿਆ ਸੀ ਜਿਸ ਨੂੰ ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਆਪਣੇ ਨਾਂ ਕੀਤਾ ਸੀ। 2022 ਵਿਚ ਟੀ-20 ਵਰਲਡ ਕੱਪ ਆਸਟ੍ਰੇਲੀਆ ‘ਚ ਹੋਵੇਗਾ। ਸੁਪਰ-12 ਲਈ 8 ਟੀਮਾਂ ਨੇ ਕੁਆਲੀਫਾਈ ਕਰ ਲਿਆ ਹੈ। 8 ਟੀਮਾਂ ‘ਚ ਮੇਜ਼ਬਾਨ ਆਸਟ੍ਰੇਲੀਆ, ਇੰਗਲੈਂਡ, ਭਾਰਤ, ਪਾਕਿਸਤਾਨ, ਨਿਊਜ਼ੀਲੈਂਡ, ਸਾਊਥ ਅਫਰੀਕਾ, ਅਫਗਾਨਿਸਤਾਨ ਤੇ ਬੰਗਲਾਦੇਸ਼ ਹੈ। ਜਦੋਂ ਕਿ ਵੈਸਟਇੰਡੀਜ਼ ਤੇ ਸ਼੍ਰੀਲੰਕਾ ਨੇ ਸੁਪਰ-12 ਲਈ ਕੁਆਲੀਫਾਈ ਨਹੀਂ ਕੀਤਾ ਹੈ।

The post T-20 WC ‘ਤੇ ICC ਲਵੇਗੀ ਵੱਡਾ ਫੈਸਲਾ, 2024 ‘ਚ ਅਮਰੀਕਾ ‘ਚ ਹੋ ਸਕਦਾ ਹੈ ਵਰਲਡ ਕੱਪ appeared first on Daily Post Punjabi.



source https://dailypost.in/latest-punjabi-news/us-to-fulfill/
Previous Post Next Post

Contact Form