ਬਲਵਿੰਦਰ ਸਿੰਘ ਪਨੂੰ ਕੋਟਲਾਬਾਮਾ ਨੂੰ ਪੰਜਾਬ ਸਰਕਾਰ ਦੁਆਰਾ ਪੰਜਾਬ ਜੈਨਕੋ ਲਿਮਟਿਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜਿਸਨੂੰ ਲੈ ਕੇ ਵਿਰੋਧੀ ਧਿਰ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧ ਰਹੀ ਹੈ। ਖਬਰ ਅਨੁਸਾਰ ਬਲਵਿੰਦਰ ਸਿੰਘ, ਅਵਤਾਰ ਸਿੰਘ ਪਨੂੰ ਦੇ ਭਰਾ ਹਨ ਜੋ ਕਿ ਭਾਰਤੀ ਵਿਚ ਪਾਬੰਦੀਸ਼ੁਦਾ ਖਾਲਿਸਤਾਨੀ ਸਮਰਥਕ ਸੰਸਥਾ ‘ਸਿਖਸ ਫਾਰ ਜਸਟਿਸ’ (ਐਸਜੇਐਫ) ਦੇ ਸਕੱਤਰ ਜਨਰਲ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਪੁੱਛਿਆ ਹੈ ਕਿ ਐਸਜੇਐਫ ਸਕੱਤਰ ਜਨਰਲ ਦੇ ਪਰਿਵਾਰ ਨਾਲ ਸਬੰਧਤ ਵਿਅਕਤੀ ਨੂੰ ਪੰਜਾਬ ਸਰਕਾਰ ਵਿੱਚ ਇਹ ਮਹੱਤਵਪੂਰਨ ਅਹੁਦਾ ਕਿਉਂ ਸੌਂਪਿਆ ਗਿਆ ਹੈ। ਭਾਜਪਾ ਦੇ ਰਾਸ਼ਟਰੀ ਸਕੱਤਰ ਜਨਰਲ ਤਰੁਣ ਚੁੱਘ ਨੇ ਵੀ ਪੰਜਾਬ ਸਰਕਾਰ ਦੇ ਇਸ ਕਦਮ ‘ਤੇ ਸਵਾਲ ਚੁੱਕਿਆ ਤੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਬੈਨ ਹੋ ਚੁੱਕੇ ਖਾਲਿਸਤਾਨ ਸਮਰਥਕ ਤੱਤਾਂ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਨੂੰ ਨਿਯੁਕਤ ਕਰਕੇ ਪੰਜਾਬ ਨੂੰ ਸ਼ਰਮਸਾਰ ਕੀਤਾ ਹੈ।ਖ਼ਬਰਾਂ ਹਨ ਕਿ ਬਲਵਿੰਦਰ ਸਿੰਘ ਨੂੰ ਅਹੁਦਾ ਮਿਲਣ ਵਿੱਚ ਪੰਜਾਬ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਹਿਮ ਭੂਮਿਕਾ ਨਿਭਾਈ ਹੈ।
The post ਸਿੱਖਸ ਫਾਰ ਜਸਟਿਸ ਦੇ ਆਗੂ ਦੇ ਭਰਾ ਨੂੰ ਪੰਜਾਬ ਵਿਚ ਮਿਲੀ ਚੇਅਰਮੈਨੀ : ਹੋਇਆ ਵਿਵਾਦ first appeared on Punjabi News Online.
source https://punjabinewsonline.com/2021/11/25/%e0%a8%b8%e0%a8%bf%e0%a9%b1%e0%a8%96%e0%a8%b8-%e0%a8%ab%e0%a8%be%e0%a8%b0-%e0%a8%9c%e0%a8%b8%e0%a8%9f%e0%a8%bf%e0%a8%b8-%e0%a8%a6%e0%a9%87-%e0%a8%86%e0%a8%97%e0%a9%82-%e0%a8%a6%e0%a9%87-%e0%a8%ad/