ਮਮਤਾ ਦਾ ਕਾਂਗਰਸ ‘ਤੇ ‘ਸਿਆਸੀ ਹਮਲਾ’, ਸਾਬਕਾ ਮੁੱਖ ਮੰਤਰੀ ਸਣੇ 17 ‘ਚੋਂ 12 ਵਿਧਾਇਕ TMC ‘ਚ ਸ਼ਾਮਲ

ਮੇਘਾਲਿਆ ਦੇ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ ਰਾਜ ਦੇ 17 ਕਾਂਗਰਸੀ ਵਿਧਾਇਕਾਂ ਵਿੱਚੋਂ 12 ਦੇ ਨਾਲ ਟੀਐੱਮਸੀ ਵਿੱਚ ਸ਼ਾਮਲ ਹੋ ਗਏ ਹਨ। ਸੂਤਰਾਂ ਨੇ ਦੱਸਿਆ ਕਿ ਵਿਧਾਇਕਾਂ ਨੇ ਇਸ ਸਬੰਧੀ ਪਹਿਲਾਂ ਹੀ ਸਪੀਕਰ ਨੂੰ ਪੱਤਰ ਲਿਖਿਆ ਹੈ। ਕਾਂਗਰਸੀ ਆਗੂਆਂ ਦੇ ਇਸ ਦਲ-ਬਦਲੀ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਬਣ ਗਈ ਹੈ।ਪਿਛਲੇ ਕੁਝ ਮਹੀਨਿਆਂ ਤੋਂ ਤ੍ਰਿਣਮੂਲ ਕਾਂਗਰਸ ਵਿਸਥਾਰ ਦੇ ਰਾਹ ‘ਤੇ ਚੱਲ ਰਹੀ ਹੈ। ਮੇਘਾਲਿਆ ਵਿੱਚ ਟੀਐੱਮਸੀ ਦੇ ਵਿਸਤਾਰ ਵਿੱਚ ਕਾਂਗਰਸ ਨੇਤਾਵਾਂ ਨੇ ਸਰਗਰਮੀ ਨਾਲ ਹਿੱਸਾ ਲਿਆ ਹੈ। ਪਾਰਟੀ ਇਨ੍ਹਾਂ ਰਾਜਾਂ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤ੍ਰਿਪੁਰਾ ਅਤੇ ਗੋਆ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Mamata's political attack on Congress
Mamata’s political attack on Congress

ਮਮਤਾ ਬੈਨਰਜੀ ਦੀ ਪਾਰਟੀ ਨੇ ਤਿੰਨ ਵੱਡੀਆਂ ਪ੍ਰਾਪਤੀਆਂ ਕੀਤੀਆਂ, ਜਿਸ ਨਾਲ ਟੀਐੱਮਸੀ ਨੂੰ ਘੱਟੋ-ਘੱਟ ਦੋ ਰਾਜਾਂ, ਹਰਿਆਣਾ ਅਤੇ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਦੇ ਯੋਗ ਬਣਾਉਣ ਵਿੱਚ ਸਫਲ ਹੋਈ। ਸਾਬਕਾ ਭਾਰਤੀ ਕ੍ਰਿਕਟਰ ਅਤੇ ਕਾਂਗਰਸ ਨੇਤਾ ਕੀਰਤੀ ਆਜ਼ਾਦ, ਜਨਤਾ ਦਲ (ਸੰਯੁਕਤ) ਦੇ ਸਾਬਕਾ ਰਾਜ ਸਭਾ ਮੈਂਬਰ ਪਵਨ ਵਰਮਾ ਅਤੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਮੰਗਲਵਾਰ ਨੂੰ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋ ਗਏ।

The post ਮਮਤਾ ਦਾ ਕਾਂਗਰਸ ‘ਤੇ ‘ਸਿਆਸੀ ਹਮਲਾ’, ਸਾਬਕਾ ਮੁੱਖ ਮੰਤਰੀ ਸਣੇ 17 ‘ਚੋਂ 12 ਵਿਧਾਇਕ TMC ‘ਚ ਸ਼ਾਮਲ appeared first on Daily Post Punjabi.



Previous Post Next Post

Contact Form