ਪਟਿਆਲਾ ਤੋਂ ਕਾਂਗਰਸੀ ਵਿਧਾਇਕ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਛਾ ਜਤਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਲਈ ਪ੍ਰਚਾਰ ਕਰਨ ਅਤੇ ਮੈਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਚੋਣਾਂ ਵਿਚ ਭਾਜਪਾ ਲਈ ਪ੍ਰਚਾਰ ਕਰਾਂਗਾ। ਇੱਕ ਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਲਈ ਕਾਂਗਰਸ ‘ਤੇ ਹਮਲਾ ਕਰਨਾ ਆਸਾਨ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਮੇਰੇ ਲਈ ਪ੍ਰਚਾਰ ਕਰਨ ਅਤੇ ਮੈਂ ਭਾਜਪਾ ਲਈ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਪ੍ਰਚਾਰ ਕਰਾਂਗਾ ਜਿੱਥੇ ਸਿੱਖ ਹਨ। ਕੈਪਟਨ ਨੇ ਇਹ ਵੀ ਕਿਹਾ ਹੈ ਕਿ ਕਾਂਗਰਸ ਦਾ ਅਗਲਾ ਨਿਸ਼ਾਨਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਹੋਣਗੇ ਕਿਉਂਕਿ ਪਾਰਟੀ ਮਜ਼ਬੂਤ ਮੁੱਖ ਮੰਤਰੀਆਂ ਨੂੰ ਪਸੰਦ ਨਹੀਂ ਕਰਦੀ।
The post ਮੈਂ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਮੇਰੇ ਲਈ ਪ੍ਰਚਾਰ ਕਰਨ ਅਤੇ ਮੈਂ ਭਾਜਪਾ ਲਈ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਪ੍ਰਚਾਰ ਕਰਾਂ : ਕੈਪਟਨ first appeared on Punjabi News Online.
source https://punjabinewsonline.com/2021/11/25/%e0%a8%ae%e0%a9%88%e0%a8%82-%e0%a8%9a%e0%a8%be%e0%a8%b9%e0%a9%81%e0%a9%b0%e0%a8%a6%e0%a8%be-%e0%a8%b9%e0%a8%be%e0%a8%82-%e0%a8%95%e0%a8%bf-%e0%a8%aa%e0%a9%8d%e0%a8%b0%e0%a8%a7%e0%a8%be%e0%a8%a8/
