ਗੁਰਦਾਸਪੁਰ ਦੇ ਬਟਾਲਾ ਸਦਰ ਥਾਣਾ ਪੁਲਿਸ ਨੇ ਆਸ ਪਾਸ ਦੇ ਪਿੰਡਾਂ ਵਿਚ ਲਗੇ ਬਿਜਲੀ ਦੇ ਟ੍ਰਾੰਸਫਰਮਰਾਂ ਵਿਚੋਂ ਤੇਲ ਚੋਰੀ ਕਰਕੇ ਵੇਚਣ ਅਤੇ ਖਰੀਦਣ ਵਾਲੇ ਗੈਂਗ ਦਾ ਭਾਂਡਾ ਫੋੜ ਕਰਕੇ ਚਾਰ ਅਰੋਪੀਆਂ ਨੂੰ ਗਿਰਫ਼ਤਾਰ ਕੀਤਾ ਹੈ। ਜਦਕਿ ਇਸ ਗੈਂਗ ਦੇ ਤਿਨ ਆਰੋਪੀ ਫਰਾਰ ਦੱਸੇ ਜਾ ਰਹੇ ਹਨ।

ਥਾਣਾ ਸਦਾਰ ਬਟਾਲਾ ਦੇ ਐਸਐਚਓ ਨੇ ਦੱਸਿਆ ਕਿ ਆਸ ਪਾਸ ਦੇ ਪਿੰਡਾਂ ਵਿਚ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਬਿਜਲੀ ਦੇ ਟ੍ਰਾੰਸਫਰਮਰਾਂ ਵਿਚੋਂ ਰਾਤ ਦੇ ਸਮੇ ਤੇਲ ਚੋਰੀ ਕੀਤਾ ਜਾ ਰਿਹਾ ਸੀ। ਜਿਸ ਦੇ ਬਾਅਦ ਪੁਲਿਸ ਇਹਨਾਂ ਚੋਰਾਂ ਦੀ ਤਲਾਸ਼ ਵਿਚ ਸੀ। ਪੁਲਿਸ ਨੇ ਇਸ ਗੈਂਗ ਦੇ ਚਾਰ ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 50 ਲਿਟਰ ਤੇਲ,ਪਾਈਪ,ਪਲਾਸ ਅਤੇ ਇਕ ਥ੍ਰੀਵ੍ਹੀਲਰ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਇਹ ਲੋਕ ਬਿਜਲੀ ਦੇ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਕਰਕੇ ਵੇਚਦੇ ਸਨ। ਇਸ ਗੈਂਗ ਦੇ ਗ੍ਰਿਫਤਾਰ ਹੋਣ ਨਾਲ ਪਿੰਡਾਂ ਦੇ ਕਿਸਾਨਾਂ ਨੂੰ ਕਾਫੀ ਰਾਹਤ ਮਿਲੇਗੀ ਕਿਓਂਕਿ ਟਰਾਂਸਫਾਰਮਰ ਦਾ ਤੇਲ ਚੋਰੀ ਹਨ ਨਾਲ ਬਿਜਲੀ ਪ੍ਰਭਾਵਿਤ ਹੁੰਦੀ ਸੀ ਅਤੇ ਖੇਤੀ ਲਈ ਪਾਣੀ ਦੇ ਕਿੱਲਤ ਆਉਂਦੀ ਸੀ।
The post ਬਿਜਲੀ ਦੇ ਟ੍ਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਕਰਕੇ ਵੇਚਣ ਅਤੇ ਖਰੀਦਣ ਵਾਲੇ ਗੈਂਗ ਦਾ ਭਾਂਡਾ ਫੋੜ appeared first on Daily Post Punjabi.
source https://dailypost.in/news/punjab/majha/gurdaspur-electricity-transform/