ਵਿਜੀਲੈਂਸ ਵੱਲੋਂ ਪੰਚਾਇਤ ਸੈਕਟਰੀ ਨੂੰ ਮਤਾ ਪਾਉਣ ਦੇ ਬਦਲੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਤਰਨਤਾਰਨ ਵਿਜੀਲੈਂਸ ਬਿਊਰੋ ਵੱਲੋਂ ਤਰਨਤਾਰਨ ਬ ਲਾਕ ਵਿਖੇ ਤੈਨਾਤ ਪਿੰਡ ਰਟੋਲ ਦੇ ਪੰਚਾਇਤ ਸੈਕਟਰੀ ਸੁਸ਼ੀਲ ਕੁਮਾਰ ਨੂੰ ਪੰਚਾਇਤੀ ਮਤਾ ਪਾਉਣ ਦੇ ਬਦਲੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਵਿਜੀਲੈਂਸ ਬਿਊਰੋ ਤਰਨਤਾਰਨ ਡੀ ਐਸ ਪੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਵੱਲੋਂ ਸੁਸ਼ੀਲ ਕੁਮਾਰ ਖ਼ਿਲਾਫ਼ ਭਿ੍ਰਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਅੱਗੇ ਤਫਤੀਸ਼ ਸੁਰੂ ਕਰ ਦਿੱਤੀ ਗਈ ਹੈ।

ਵਿਜੀਲੈਂਸ ਬਿਊਰੋ ਡੀ ਐਸ ਪੀ ਨੇ ਸੀਨੀਅਰ ਅਫਸਰਾਂ ਵੱਲੋਂ ਜਾਣਕਾਰੀ ਦੇਣ ਦਾ ਹਵਾਲਾ ਦੇਂਦਿਆਂ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉੱਧਰ ਸ਼ਿਕਾਇਤ ਕਰਤਾ ਜਗਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਵੱਲੋ ਪਿੰਡ ਰਟੋਲ ਵਿਖੇ ਪੰਚਾਇਤ ਲਈ ਰਾਜੀਵ ਗਾਂਧੀ ਸੇਵਾ ਕੇਂਦਰ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਸੀ। ਉਸ ਸਬੰਧੀ ਪੰਚਾਇਤੀ ਮਤਾ ਪਾਉਣ ਦੇ ਬਦਲੇ ਸੁਸ਼ੀਲ ਕੁਮਾਰ ਵੱਲੋਂ ਉਨ੍ਹਾਂ ਪਾਸੋਂ ਦੱਸ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਜਿਸ ਸਬੰਧ ਵਿੱਚ ਉਨ੍ਹਾਂ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ। ਪੰਜ ਹਜ਼ਾਰ ਦੀ ਰਿਸ਼ਵਤ ਰਾਸ਼ੀ ਉਹ ਕੱਲ ਉਨ੍ਹਾਂ ਪਾਸੋਂ ਲੈ ਗਿਆ ਸੀ ਅਤੇ ਪੰਜ ਹਜ਼ਾਰ ਦੀ ਬਕਾਇਆ ਰਾਸ਼ੀ ਲੈਣ ਆਇਆ ਸੀ ਤੇ ਵਿਜੀਲੈਂਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ।

The post ਵਿਜੀਲੈਂਸ ਵੱਲੋਂ ਪੰਚਾਇਤ ਸੈਕਟਰੀ ਨੂੰ ਮਤਾ ਪਾਉਣ ਦੇ ਬਦਲੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ appeared first on Daily Post Punjabi.



source https://dailypost.in/news/punjab/majha/%e0%a8%b5%e0%a8%bf%e0%a8%9c%e0%a9%80%e0%a8%b2%e0%a9%88%e0%a8%82%e0%a8%b8-%e0%a8%b5%e0%a9%b1%e0%a8%b2%e0%a9%8b%e0%a8%82-%e0%a8%aa%e0%a9%b0%e0%a8%9a%e0%a8%be%e0%a8%87%e0%a8%a4-%e0%a8%b8%e0%a9%88/
Previous Post Next Post

Contact Form