ਭਾਰਤ ਨਾਲ 59000 ਕਰੋੜ ਰੁਪਏ ਦੇ ਰਾਫੇਲ ਲੜਾਕੂ ਜਹਾਜ਼ ਸੌਦੇ ਦੇ ਅਤਿ-ਸੰਵੇਦਨਸ਼ੀਲ ਮਾਮਲੇ ਵਿੱਚ ਕਥਿਤ ‘ਭਿ੍ਸ਼ਟਾਚਾਰ ਅਤੇ ਪੱਖਪਾਤ’ ਦੀ ਜੁਡੀਸ਼ੀਅਲ ਜਾਂਚ ਲਈ ਫਰਾਂਸ ਨੇ ਜੱਜ ਦੀ ਨਿਯੁਕਤੀ ਕਰ ਦਿੱਤੀ ਹੈ, ਜਿਨ੍ਹਾ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਤੋਂ ਬਾਅਦ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫੇਲ ਸੌਦੇ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਕਾਇਮ ਕਰਨ ਦੀ ਅਪੀਲ ਕੀਤੀ ਹੈ । ਉਨ੍ਹਾ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਰਾਫੇਲ ਸੌਦੇ ਵਿੱਚ ਭਿ੍ਸ਼ਟਾਚਾਰ ਹੁਣ ਸਪੱਸ਼ਟ ਤੌਰ ‘ਤੇ ਸਾਹਮਣੇ ਆਇਆ ਹੈ । ਫਰਾਂਸ ਦੀ ਸਰਕਾਰ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੇ ਸਟੈਂਡ ਨੂੰ ਸਹੀ ਠਹਿਰਾਇਆ ਗਿਆ ਹੈ ।’ ਹਾਲਾਂਕਿ ਭਾਰਤ ਸਰਕਾਰ ਜਾਂ ਭਾਜਪਾ ਵੱਲੋਂ ਕੋਈ ਤੁਰੰਤ ਪ੍ਰਤੀਕਰਮ ਨਹੀਂ ਆਇਆ । ਮੀਡੀਆ ਮੁਤਾਬਕ ਸਾਲ 2016 ਵਿੱਚ ਹੋਏ ਇਸ ਸੌਦੇ ਦੀ ਜਾਂਚ 14 ਜੂਨ ਨੂੰ ਰਸਮੀ ਤੌਰ ‘ਤੇ ਖੁੱਲ੍ਹ ਗਈ ਸੀ ।
source https://punjabinewsonline.com/2021/07/04/%e0%a8%ab%e0%a8%b0%e0%a8%be%e0%a8%82%e0%a8%b8-%e0%a8%b5%e0%a9%b1%e0%a8%b2%e0%a9%8b%e0%a8%82-%e0%a8%b0%e0%a8%be%e0%a8%ab%e0%a9%87%e0%a8%b2-%e0%a8%b2%e0%a9%9c%e0%a8%be%e0%a8%95%e0%a9%82-%e0%a8%9c/
Sport:
PTC News