ਸਕੋਚ ਲਾਇਬ੍ਰੇਰੀ ਨਾਮ ਦੀ ਵਾਈਨ ਸ਼ੌਪ ਖੁੱਲ੍ਹਣ ‘ਤੇ ਭੜਕੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਆਗੂ

ਅੰਮ੍ਰਿਤਸਰ:- ਅੰਮ੍ਰਿਤਸਰ ਗੁਰੂਨਗਰੀ ਵਿਖੇ ਖੁੱਲੀ ਨਵੀ ਵਾਈਨ ਸੌਂਪ ਦਾ ਨਾਮ ਸਕੌਚ ਲਾਇਬ੍ਰੇਰੀ ਦੇ ਨਾਮ ਤੇ ਰਖਣ ਦੇ ਰੌਸ਼ ਪ੍ਰਗਟ ਕਰਦਿਆ ਅਜ ਲੌਕ ਭਲਾਈ ਇਨਸਾਫ ਪਾਰਟੀ ਦੇ ਆਗੂਆ ਵਲੌ ਇਸ ਦਾ ਵਿਰੋਧ ਕਰਦਿਆ ਸਰਕਾਰ ਨੂੰ ਲਾਹਨਤਾਂ ਪਾਇਆ ਗਈਆ ਉਹਨਾ ਆਖਿਆ ਕਿ ਜੇਕਰ ਅਜ ਸ਼ਾਮ ਤਕ ਇਸ ਵਾਈਨ ਸੌਂਪ ਦਾ ਨਾਮ ਨਾ ਬਦਲਿਆ ਗਿਆ ਤਾ ਅਸੀਂ ਰੋਡ ਜਾਮ ਕਰ ਪ੍ਰਦਰਸ਼ਨ ਕਰਾਂਗੇ।

ਇਸ ਸੰਬਧੀ ਗਲਬਾਤ ਕਰਦਿਆਂ ਲੋਕ ਭਲਾਈ ਇਨਸਾਫ਼ ਪਾਰਟੀ ਦੇ ਆਗੂ ਮਹਿਤਾਬ ਸਿੰਘ ਸਿਰਸਾ ਨੇ ਦਸਿਆ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਈ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਬਜਾਏ ਸਰਕਾਰ ਸਕੋਚ ਲਾਇਬ੍ਰੇਰੀ ਨਾਮ ਤੇ ਵਾਈਨ ਸੌਂਪ ਖੌਲਣ ਦੀ ਪਰਮਿਸ਼ਨ ਦੇ ਰਹੀ ਹੈ ਜਿਸਦੇ ਚਲਦੇ ਆਉਣ ਵਾਲੀ ਨਵੀ ਪੀੜੀ ਤੇ ਕੀ ਅਸਰ ਪਵੇਗਾ। ਕਿਤਾਬਾਂ ਦੀਆ ਲਾਈਬ੍ਰੇਰੀਆਂ ਦੀ ਗਲ ਦਾ ਮੰਨਣ ਵਿਚ ਆਉਦੀ ਹੈ ਪਰ ਸਕੌਚ ਦੀ ਲਾਇਬ੍ਰੇਰੀ ਬਾਰੇ ਪ੍ਰਚਾਰ ਕਰਨਾ ਕਥਿਤ ਗਲਤ ਹੈ। ਉਹਨਾ ਆਖਿਆ ਕਿ ਅਜਿਹੀ ਘਿਨੋਣੀ ਹਰਕਤ ਕਰਨ ਵਾਲੇ ਮਾਲਿਕਾਂ ਅਤੇ ਇਸ ਦੀ ਮੰਜੂਰੀ ਦੇਣ ਵਾਲੇ ਸਾਰੇ ਹੀ ਅਧਿਕਾਰੀਆ ਤੇ ਪਰਚਾ ਹੋਣਾ ਚਾਹੀਦਾ ਹੈ ਜੇਕਰ ਇਹ ਨਾਮ ਸ਼ਾਮ ਤਕ ਨਾ ਬਦਲਿਆ ਤੇ ਅਸੀਂ ਆਪਣੀ ਪਾਰਟੀ ਦੇ ਵਰਕਰਾਂ ਨਾਲ ਰੋਡ ਜਾਮ ਕਰ ਪ੍ਰਦਰਸ਼ਨ ਕਰਾਂਗੇ।

The post ਸਕੋਚ ਲਾਇਬ੍ਰੇਰੀ ਨਾਮ ਦੀ ਵਾਈਨ ਸ਼ੌਪ ਖੁੱਲ੍ਹਣ ‘ਤੇ ਭੜਕੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਆਗੂ appeared first on Daily Post Punjabi.



source https://dailypost.in/news/punjab/majha/amritsar-scotch-library-wine-shop/
Previous Post Next Post

Contact Form