Basavaraj Bommai ਬਣੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ, ਰਾਜਪਾਲ ਨੇ ਚੁਕਾਈ ਸਹੁੰ

ਕਰਨਾਟਕ ਵਿੱਚ ਅੱਜ ਤੋਂ ਨਵੇਂ ਮੁੱਖ ਮੰਤਰੀ ਬਸਵਰਾਜ ਐਸ ਬੋਮਮਾਈ ਦਾ ਸ਼ਾਸਨ ਚੱਲੇਗਾ। ਬਸਵਰਾਜ ਬੋਮਮਾਈ ਨੇ ਬੁੱਧਵਾਰ ਸਵੇਰੇ 11 ਵਜੇ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।

basavaraj bommai karanataka cm oath
basavaraj bommai karanataka cm oath

ਅਜੇ ਸਿਰਫ ਬੀ. ਬੋਮਮਾਈ ਨੇ ਸਹੁੰ ਚੁੱਕੀ ਹੈ, ਯਾਨੀ ਮੰਤਰੀ ਮੰਡਲ ਦਾ ਵਿਸਥਾਰ ਬਾਅਦ ਵਿੱਚ ਕੀਤਾ ਜਾਵੇਗਾ। ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਪਹਿਲਾਂ, ਬੋਮਮਾਈ ਨੇ ਕੁੱਝ ਨੇਤਾਵਾਂ ਨਾਲ ਬਾਲਾਬਰੂਈ ਗੈਸਟ ਹਾਊਸ ਨੇੜੇ ਅੰਜਨੇਆ ਮੰਦਰ ਦਾ ਦੌਰਾ ਕੀਤਾ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਲੈਂਦਿਆਂ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਕਰਨਾਟਕ ਵਿੱਚ ਬੀ.ਐੱਸ ਯੇਦੀਯੁਰੱਪਾ ਦੇ ਅਸਤੀਫੇ ਤੋਂ ਬਾਅਦ, ਭਾਰਤੀ ਜਨਤਾ ਪਾਰਟੀ ਨੇ ਬਸਵਰਾਜ ਐਸ ਬੋਮਮਾਈ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਫਟਿਆ ਬੱਦਲ, 4 ਲੋਕਾਂ ਦੀ ਮੌਤ, 30 ਤੋਂ ਵੱਧ ਲਾਪਤਾ

ਬੀਜੇਪੀ ਵਿਧਾਇਕ ਦਲ ਦੀ ਬੈਠਕ ਮੰਗਲਵਾਰ ਨੂੰ ਬੰਗਲੁਰੂ ਵਿੱਚ ਕੇਂਦਰੀ ਨਿਗਰਾਨਾਂ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਬੋਮਮਾਈ ਦੇ ਨਾਮ ‘ਤੇ ਮੋਹਰ ਲੱਗੀ।

ਇਹ ਵੀ ਦੇਖੋ : ਨੌਜਵਾਨ ਨੂੰ ਪੰਜ ਸਾਲਾਂ ਤੋਂ ਸੰਗਲਾਂ ‘ਚ ਬੰਨ ਕਰਾਉਂਦੇ ਸੀ ਮਜ਼ਦੂਰੀ, ਜਦ ਪੁਲਿਸ ਨੇ ਮਾਰਿਆ ਛਾਪਾ ….

The post Basavaraj Bommai ਬਣੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ, ਰਾਜਪਾਲ ਨੇ ਚੁਕਾਈ ਸਹੁੰ appeared first on Daily Post Punjabi.



Previous Post Next Post

Contact Form