PM ਮੋਦੀ ਅੱਜ ਡਿਜੀਟਲ ਮਾਧਿਅਮ ਰਾਹੀਂ G-7 Summit ਨੂੰ ਕਰਨਗੇ ਸੰਬੋਧਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਡਿਜੀਟਲ ਮਾਧਿਅਮ ਰਾਹੀਂ G-7 ਸੰਮੇਲਨ ਨੂੰ ਸੰਬੋਧਿਤ ਕਰਨਗੇ । ਪ੍ਰਧਾਨ ਮੰਤਰੀ ਮੋਦੀ 12 ਅਤੇ 13 ਜੂਨ ਨੂੰ G-7 ਸੰਮੇਲਨ ਦੇ ਡਿਜੀਟਲ ਆਊਟਰੀਚ ਸੈਸ਼ਨਾਂ ਵਿੱਚ ਹਿੱਸਾ ਲੈਣਗੇ ।

PM Modi to virtually attend
PM Modi to virtually attend

ਦਰਅਸਲ, G-7 ਸਮੂਹ ਵਿੱਚ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ ਅਤੇ ਅਮਰੀਕਾ ਸ਼ਾਮਿਲ ਹਨ। G-7 ਦੀ ਪ੍ਰਧਾਨਗੀ ਵਜੋਂ ਬ੍ਰਿਟੇਨ ਨੇ ਭਾਰਤ, ਆਸਟ੍ਰੇਲੀਆ, ਦੱਖਣੀ ਕੋਰੀਆ ਅਤੇ ਦੱਖਣੀ ਅਫਰੀਕਾ ਨੂੰ ਸਿਖਰ ਸੰਮੇਲਨ ਲਈ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ: ਮੇਹੁਲ ਚੋਕਸੀ ਨੂੰ ਝਟਕਾ, ਡੋਮਿਨਿਕਾ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਕਾਰਨਵਾਲ ਵਿੱਚ G-7 ਸੰਮੇਲਨ ਦੀ ਸ਼ੁਰੂਆਤ ਵਿੱਚ ਐਲਾਨ ਕੀਤਾ ਸੀ ਕਿ ਬ੍ਰਿਟੇਨ ਅਗਲੇ ਸਾਲ ਤੱਕ ਵਿਸ਼ਵ ਵਿੱਚ ਕੋਵਿਡ-19 ਰੋਧੀ ਟੀਕੇ ਦੀਆਂ 10 ਕਰੋੜ ਖੁਰਾਕਾਂ ਦੇਵੇਗਾ ।

PM Modi to virtually attend
PM Modi to virtually attend

ਜਾਨਸਨ ਨੇ ਕਿਹਾ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੀ ਇਸ ਜਾਨਲੇਵਾ ਬੀਮਾਰੀ ਖਿਲਾਫ਼ ਮਨੁੱਖਤਾ ਦੀ ਰੱਖਿਆ ਲਈ ਬ੍ਰਿਟੇਨ ਨੇ ਅੱਗੇ ਵੱਧ ਕੇ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ: ਬਾਰਿਸ਼ ਨਾਲ ਬੇਹਾਲ ਮੁੰਬਈ, ਅੰਧੇਰੀ ਸਬਵੇਅ ‘ਚ ਭਰਿਆ ਪਾਣੀ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਡਾ. ਮਨਮੋਹਨ ਸਿੰਘ ਨੂੰ ਵੀ G-7 ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ । ਇੱਕ ਪਾਸੇ ਅਟਲ ਬਿਹਾਰੀ ਵਾਜਪਾਈ ਨੇ 2003 ਵਿੱਚ ਹਿੱਸਾ ਲਿਆ ਸੀ ਉੱਥੇ ਹੀ ਮਨਮੋਹਨ ਸਿੰਘ ਨੂੰ 2005-2009 ਤੱਕ ਜਾਣ ਦਾ ਮੌਕਾ ਮਿਲਿਆ ਸੀ । 

ਇਹ ਵੀ ਦੇਖੋ: Poster war ‘ਤੇ AAP ਵਾਲਿਆਂ ਦਾ ਤਨਜ਼, ਸੁਣੋ Punjab ਨੂੰ ਕਿਸ ਤਰ੍ਹਾਂ ਦਾ Captain ਚਾਹੀਦਾ

The post PM ਮੋਦੀ ਅੱਜ ਡਿਜੀਟਲ ਮਾਧਿਅਮ ਰਾਹੀਂ G-7 Summit ਨੂੰ ਕਰਨਗੇ ਸੰਬੋਧਿਤ appeared first on Daily Post Punjabi.



Previous Post Next Post

Contact Form