ਦਰਸ਼ਕਾਂ ਦੇ ਰੌਂਗਟੇ ਖੜ੍ਹੇ ਕਰਨ ਆ ਰਿਹਾ ਹੈ ਰਣਜੀਤ ਬਾਵਾ ,ਆਪਣੇ ਨਵੇਂ ਗਾਣੇ ‘ਸੁੱਚਾ ਸੂਰਮਾ’ ਦਾ ਪੋਸਟਰ ਕੀਤਾ ਸ਼ੇਅਰ

upcoming song of ranjit bawa : ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ, ਰਣਜੀਤ ਬਾਵਾ, ਜੋ ਆਪਣੇ ਦਰਸ਼ਕਾਂ ਨੂੰ ਹਰ ਰੋਜ਼ ਨਵੇਂ ਤੋਂ ਨਵਾਂ ਸੁਰਪ੍ਰਾਈਜ਼ ਦੇ ਰਹੇ ਹਨ । ਆਪਣੇ ਭਾਵ ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਨਜ਼ਰ ਆਉਂਦੇ ਹਨ।ਪੰਜਾਬੀ ਇੰਡਸਟਰੀ ਵਿੱਚ ਹਰ ਕਲਾਕਾਰ ਕੁਝ ਨਾ ਕੁਝ ਨਵਾਂ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਇਆ ਹੈ ਤੇ ਹੁਣ ਇਸੇ ਲੜੀ ਵਿਚ ਬਾਵੇ ਨੇ ਇੱਕ ਵਾਰ ਫਿਰ ਦਰਸ਼ਕਾਂ ਨੂੰ ਇੱਕ ਹੋਰ ਨਵਾਂ ਸਰਪ੍ਰਾਈਜ਼ ਦਿੱਤਾ ਹੈ।

ਹਾਲ ਹੀ ਦੇ ਵਿਚ ਉਹਨਾਂ ਨੇ ਆਪਣੇ ਨਵੇਂ ਗੀਤ ‘ਸੁੱਚਾ ਸੂਰਮਾ’ ਦਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਰ ਸ਼ੇਅਰ ਕੀਤਾ ਹੈ। ਜਿਸਦੇ ਬੋਲ ਚਰਨ ਲਿਖਾਰੀ ਦੇ ਹਨ। ਗਾਣੇ ਦਾ ਮਿਊਜ਼ਿਕ ਉਸਤਾਦ ਚਰਨਜੀਤ ਅਹੂਜਾ ਜੀ ਦਾ ਹੈ। ਇਹ ਗਾਣਾ ਬਾਵੇ ਦੇ ਆਵਦੇ ਯੂ ਟਿਊਬ ਚੈਨਲ ਤੇ ਹੀ ਆਵੇਗਾ। ਦੱਸਣਯੋਗ ਹੈ ਕਿ ਹਜੇ ਕਲ ਹੀ ਉਹਨਾਂ ਨੇ ਆਪਣੀ ਆਉਣ ਵਾਲੀ ਫਿਲਮ ‘ਪ੍ਰਾਹੁਣਾ 2’ ਦਾ ਪੋਸਟਰ ਵੀ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਸ਼ੇਅਰ ਕੀਤਾ ਸੀ । ਫਿਲਮ ਵਿਚ ਉਹਨਾਂ ਦਾ ਸਾਥ ਨਿਭਾਉਂਦਿਆਂ ਅਦਿਤੀ ਸ਼ਰਮਾ ਨੂੰ ਵੇਖਿਆ ਜਾਵੇਗਾ। ਫਿਲਮ ਦੇ ਨਿਰਦੇਸ਼ਕ ਕਸ਼ਿਤਿਜ ਚੌਧਰੀ ਹਨ। ਫਿਲਮ ਵਿਚ ਸੁਪਪੋਰਟਿੰਗ ਰੋਲ ਵਿਚ ਅਸੀਂ ਗੁਰਪ੍ਰੀਤ ਘੁੱਗੀ ਨੂੰ ਵੀ ਵੇਖਾਂਗੇ। ਇਹ ਫਿਲਮ 2022 ਵਿਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਕਿਸ ਮਹੀਨੇ ਜਾਂ ਕਿਹੜੀ ਤਾਰੀਕ ਨੂੰ ਹੋਵੇਗੀ ਉਹ ਜਾਣਕਾਰੀ ਹਜੇ ਨਹੀਂ ਮਿਲੀ। ਪਰ ਉਮੀਦ ਕਰਦੇ ਹਾਂ ਕੇ ਜਲਦ ਹੀ ਉਹ ਸਾਨੂ ਪੂਰੀ ਜਾਣਕਾਰੀ ਦੇਣਗੇ। ਜਿਸਨੂੰ ਵੇਖ ਵੀ ਦਰਸ਼ਕਾਂ ਵਿਚ ਉਤਸ਼ਾਹ ਵੇਖਣ ਨੂੰ ਮਿਲਿਆ। ਤੇ ਹੁਣ ਫ਼ੇਰ ਤੋਂ ਗੀਤ ਦਾ ਸੁਣ ਦਰਸ਼ਕ ਹੋਰ ਪ੍ਰਸੰਨ ਹੋ ਚੁੱਕੇ ਹਨ।

ਜਾਣਕਾਰੀ ਲਈ ਦਸ ਦੇਈਏ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2013 ਵਿੱਚ ਆਪਣੇ ਗਾਣੇ ‘ਜੱਟ ਦੀ ਅਕਲ’ ਲਈ ਤੋਂ ਕੀਤੀ ਸੀ ,ਜਿਸਨੇ “ਪੀਟੀਸੀ ਬੈਸਟ ਫੋਕ ਓਰੀਐਂਟਡ ਸੌਂਗ ਅਵਾਰਡ” ਵੀ ਪ੍ਰਾਪਤ ਕੀਤਾ ਹੈ। ਉਹ ਆਪਣੇ ਇਕੱਲੇ “ਜੱਟ ਦੀ ਅਕਲ” ਤੋਂ ਪ੍ਰਸਿੱਧੀ ਪ੍ਰਾਪਤ ਕਰਦਾ ਰਿਹਾ ਜਿਸਨੇ ਬਹੁਤ ਸਾਰੇ ਪੰਜਾਬੀ ਰਿਕਾਰਡ ਤੋੜ ਦਿੱਤੇ। 2015 ਵਿਚ ਉਸਦੀ ਐਲਬਮ ‘ਮਿੱਟੀ ਦਾ ਬਾਵਾ’ ਤੋਂ ਕੀਤੀ ਜਿਸ ਨੂੰ 2015 ਦੇ ਬ੍ਰਿਟ ਏਸ਼ੀਆ ਟੀਵੀ ਮਿਊਜ਼ਿਕ ਐਵਾਰਡਜ਼ ਵਿੱਚ “ਸਰਬੋਤਮ ਵਰਲਡ ਐਲਬਮ” ਪੁਰਸਕਾਰ ਦਿੱਤਾ ਗਿਆ। ਉਹ 1980 ਦੇ ਦਹਾਕੇ ਦੇ ਪੰਜਾਬੀ ਕਾਰਕੁਨ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਬਾਰੇ ਅਰਧ-ਜੀਵਨੀ ਫਿਲਮ ਤੂਫਾਨ ਸਿੰਘ ਦੀ ਭੂਮਿਕਾ ਨਿਭਾਉਣ ਤੋਂ ਆਪਣੀ ਫਿਲਮ ਦੀ ਸ਼ੁਰੂਆਤ ਕੀਤੀ ਅਤੇ ਕਈ ਹੋਰ ਫ਼ਿਲਮ ‘ਚ ਵੀ ਅਦਾਕਾਰੀ ਕੀਤੀ।

ਇਹ ਵੀ ਦੇਖੋ : ਦੇਖੋ ਕਿੰਝ ਕੋਲਕਾਤਾ ‘ਚ ਜੈਪਾਲ ਭੁੱਲਰ ਅਤੇ ਜਸਬੀਰ ਜੱਸੀ ਤੱਕ ਪਹੁੰਚੀ ਪੁਲਿਸ? ਤੇ ਦਿੱਤਾ ਗਿਆ ਐਨਕਾਊਂਟਰ ਨੂੰ ਅੰਜਾਮ !

The post ਦਰਸ਼ਕਾਂ ਦੇ ਰੌਂਗਟੇ ਖੜ੍ਹੇ ਕਰਨ ਆ ਰਿਹਾ ਹੈ ਰਣਜੀਤ ਬਾਵਾ ,ਆਪਣੇ ਨਵੇਂ ਗਾਣੇ ‘ਸੁੱਚਾ ਸੂਰਮਾ’ ਦਾ ਪੋਸਟਰ ਕੀਤਾ ਸ਼ੇਅਰ appeared first on Daily Post Punjabi.



source https://dailypost.in/news/entertainment/ranjit-bawa-new-song/
Previous Post Next Post

Contact Form