ਅਮਰੀਕਾ ਦੇ ਮਿਨੋਪੋਲਿਸ ਵਿੱਚ ਪਿਛਲੇ ਸਾਲ 25 ਮਈ ਨੂੰ ਇੱਕ ਕਾਲੀ ਨਸਲ ਦੇ ਵਿਅਕਤੀ ਜਾਰਜ ਫਲਾਇਡ ਨੂੰ ਇੱਕ ਪੁਲਸ ਅਫਸਰ ਨੇ ਧੌਣ ‘ਤੇ ਗੋਡਾ ਰੱਖ ਕੇ ਮਾਰ ਦਿੱਤਾ ਸੀ । ਪੁਲੀਸ ਅਫਸਰ ਦੀ ਇਸ ਦਰਿੰਦਗੀ ਭਰੀ ਹਰਕਤ ਨੂੰ 17 ਸਾਲ ਦੀ ਕੁੜੀ ਡੇਰਨੇਲਾ ਫਰੇਜੀਅਰ ਨੇ ਆਪਣੇ ਮੋਬਾਈਲ ‘ਤੇ ਵੀਡਿਓ ਰਿਕਾਰਡ ਕੀਤੀ ਸੀ । ਜੋ ਬਾਅਦ ‘ਚ ਵਾਇਰਲ ਵੀ ਹੋਈ ਅਤੇ ਅਦਾਲਤ ‘ਚ ਸਬੂਤ ਦੇ ਤੌਰ ਵਰਤੀ ਗਈ ।
ਉਸਦੀ ਬਹਾਦਰੀ ਬਦਲੇ ਡੇਰਨੇਲਾ ਨੂੰ ਸਪੈਸ਼ਲ ਪੁਲਿਟਜਰ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ ।ਇਹ ਐਵਾਰਡ ਆਮ ਤੌਰ ‘ਤੇ ਪੱਤਰਕਾਰ ਦੇ ਵਾਸਤੇ ਦਿੱਤਾ ਜਾਂਦਾ ਹੈ।
ਜਾਰਜ ਫਲਾਇਡ ਦੇ ਮਾਮੂਲੀ ਧੋਖਾਧੜੀ ਦਾ ਦੋਸ਼ ਸੀ । 25 ਮਈ 2020 ਨੂੰ ਪੁਲੀਸ ਉਸਨੂੰ ਗ੍ਰਿਫ਼ਤਾਰ ਕਰਨ ਪਹੁੰਚੀ । ਉਹ ਘਰ ਨਹੀਂ ਸੀ । ਵਾਪਸ ਮੁੜਦੇ ਸਮੇਂ ਪੁਲੀਸ ਨੂੰ ਕਾਰ ਦੀ ਕੰਨੀ ਦਿਸੀ ਤਾਂ ਉਸਨੂੰ ਘੇਰ ਲਿਆ । ਡੇਰੇਕ ਚੌਵਿਨ ਨਾਂਮੀ ਪੁਲੀਸ ਵਾਲੇ ਨੇ ਫਲਾਇਡ ਨੂੰ ਹੇਠਾਂ ਸੁੱਟ ਕੇ ਧੌਣ ਤੇ ਗੋਡਾ ਰੱਖ ਦਿੱਤਾ ਅਤੇ ਹੇਠਾਂ ਪਿਆ ਫਲਾਇਡ 8 ਮਿੰਟ ਤੱਕ ਤੜਪਦਾ ਰਿਹਾ । ਜਿਸ ਦੌਰਾਨ ਉਸਦੀ ਮੌਤ ਹੋ ਗਈ । ਇਹਨਾ ਤੋਂ ਕੁਝ ਹੀ ਦੂਰੀ ‘ਤੇ ਮੌਜੂਦ ਡੇਰਨੇਲਾ ਫਰੇਜੀਅਰ ਨੇ ਪੁਲੀਸ ਦੀ ਇਸ ਹਕਰਤ ਨੂੰ ਦੇਖ ਕੇ ਵੀਡਿਓ ਰਿਕਾਰਡ ਕਰ ਲਿਆ । ਫਿਰ ਇਹ ਵੀਡਿਓ ਦੁਨੀਆ ਭਰ ‘ਚ ਵਾਇਰਲ ਹੋ ਗਿਆ ।
ਜਦੋਂ ਮਾਮਲਾ ਅਦਾਲਤ ‘ਚ ਪਹੁੰਚਿਆਂ ਤਾਂ ਪੁਲੀਸ ਵਾਲੇ ਖਿਲਾਫ਼ ਇਹ ਵੀਡਿਓ ਸਬੂਤ ਵਜੋਂ ਪੇਸ਼ ਕੀਤੀ ਗਈ । ਫੋਰੈਂਸਿਕ ਜਾਂਚ ਵਿੱਚ ਇਹ ਸਾਬਿਤ ਹੋ ਗਿਆ ਕਿ ਵੀਡਿਓ ਅਸਲੀ ਹੈ ਅਤੇ ਉਸੇ ਦਿਨ ਦੀ ਹੈ ਜਦੋਂ ਜਾਰਜ ਦੀ ਹੱਤਿਆ ਹੋਈ ਸੀ ।
ਪੁਲਿਟਜ਼ਰ ਬੋਰਡ ਨੇ ਕਿਹਾ , ‘ ਫਰੇਜ਼ੀਅਰ ਨੇ ਜਾਰਜ ਦੀ ਹੱਤਿਆ ਦਾ ਵੀਡਿਓ ਬਣਾ ਕੇ ਹੌਸਲੇ ਦੀ ਮਿਸਾਲ ਕਾਇਮ ਕੀਤੀ ਹੈ। ਜਿਸ ਨਾਲ ਦੁਨੀਆ ਨੂੰ ਪੁਲੀਸ ਦੀ ਦਰਿੰਦਗੀ ਦਾ ਪਤਾ ਚੱਲਿਆ ।
source https://punjabinewsonline.com/2021/06/12/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%95%e0%a8%a4%e0%a8%b2-%e0%a8%a6%e0%a9%80-%e0%a8%b5%e0%a9%80%e0%a8%a1%e0%a8%bf%e0%a8%93-%e0%a8%ac%e0%a8%a3%e0%a8%be%e0%a8%89%e0%a8%a3/