ਮੇਹੁਲ ਚੋਕਸੀ ਨੂੰ ਝਟਕਾ, ਡੋਮਿਨਿਕਾ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

PNB ਘੁਟਾਲੇ ਵਿੱਚ ਭਗੌੜੇ ਹੀਰੇ ਕਾਰੋਬਾਰੀ ਮੇਹੁਲ ਚੋਕਸੀ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਡੋਮਿਨਿਕਾ ਹਾਈ ਕੋਰਟ ਨੇ ਮੇਹੁਲ ਚੋਕਸੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ।

Dominica High Court refuses
Dominica High Court refuses

ਹਾਈ ਕੋਰਟ ਨੇ ਮੇਹੁਲ ਚੋਕਸੀ ਨੂੰ ਫਲਾਈਟ ਰਿਸਕ ਕਾਰਨ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਫਲਾਈਟ ਰਿਸਕ ਦਾ ਮਤਲਬ ਅਜਿਹੇ ਵਿਅਕਤੀ ਤੋਂ ਹੈ ਜਿਸਦੇ ਦੇਸ਼ ਛੱਡਣ ਦੀ ਸੰਭਾਵਨਾ ਹੁੰਦੀ ਹੈ।

ਇਹ ਵੀ ਪੜ੍ਹੋ: ਸ਼੍ਰੀਲੰਕਾ ਖਿਲਾਫ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਇੰਨਾਂ 6 ਨੌਜਵਾਨ ਖਿਡਾਰੀਆਂ ਨੂੰ ਪਹਿਲੀ ਵਾਰ ਮਿਲੀ ਟੀਮ ‘ਚ ਜਗ੍ਹਾ

ਡੋਮਿਨਿਕਾ ਹਾਈ ਕੋਰਟ ਵਿੱਚ ਮੇਹੁਲ ਚੋਕਸੀ ਦੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਇੱਕ ਕੈਰੀਕੋਮ ਨਾਗਰਿਕ ਹੋਣ ਦੇ ਤੌਰ ‘ਤੇ ਮੇਹੁਲ ਚੋਕਸੀ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਮੇਹੁਲ ਚੋਕਸੀ ‘ਤੇ ਜਿਸ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ, ਉਸ ਤਰ੍ਹਾਂ ਦੇ ਅਪਰਾਧ ਜ਼ਮਾਨਤਯੋਗ ਹਨ ਅਤੇ ਉਸ ‘ਤੇ  ਸਿਰਫ ਕੁਝ ਹਜ਼ਾਰ ਦਾ ਜੁਰਮਾਨਾ ਅਦਾ ਕਰਨਾ ਪੈਂਦਾ ਹੈ।

Dominica High Court refuses
Dominica High Court refuses

ਬਚਾਅ ਪੱਖ ਦੇ ਵਕੀਲਾਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਮੇਹੁਲ ਚੋਕਸੀ ਦੀ ਸਿਹਤ ਠੀਕ ਨਹੀਂ ਹੈ, ਅਜਿਹੇ ਵਿੱਚ ਉਸਦੇ ਫਲਾਈਟ ਰਿਸਕ ਹੋਣ ਦੀ ਸੰਭਾਵਨਾ ਨਹੀਂ ਹੈ। ਬਚਾਅ ਪੱਖ ਨੇ ਕਿਹਾ ਕਿ ਮੇਹੁਲ ਚੋਕਸੀ ਦੀ ਸਿਹਤ ਦੇ ਮੱਦੇਨਜ਼ਰ ਉਸ ਨੂੰ ਜ਼ਮਾਨਤ ਦੀ ਰਕਮ ਲੈਣ ਤੋਂ ਬਾਅਦ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: BJP ਛੱਡ TMC ‘ਚ ਸ਼ਾਮਿਲ ਹੋਏ ਮੁਕੁਲ ਰਾਏ ਤਾਂ CM ਮਮਤਾ ਨੇ ਕਿਹਾ – ‘ਘਰ ਦਾ ਲੜਕਾ ਵਾਪਿਸ ਆਇਆ ਹੈ’

ਸਥਾਨਕ ਮੀਡੀਆ ਦੇ ਅਨੁਸਾਰ PNB ਬੈਂਕ ਘੁਟਾਲੇ ਵਿੱਚ ਲੋੜੀਂਦਾ 62 ਸਾਲਾਂ ਮੇਹੁਲ ਚੋਕਸੀ ਸੋਮਵਾਰ ਨੂੰ ਫਿਰ ਅਦਾਲਤ ਵਿੱਚ ਪੇਸ਼ ਹੋਵੇਗਾ । ਉਸ ‘ਤੇ ਡੋਮਿਨਿਕਾ ਵਿੱਚ ਗੈਰ ਕਾਨੂੰਨੀ ਰੂਪ ਨਾਲ ਦਾਖਲ ਹੋਣ ਦਾ ਦੋਸ਼ ਹੈ । ਚੋਕਸੀ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਗਵਾ ਕਰਕੇ ਜ਼ਬਰਦਸਤੀ ਲਿਆਂਦਾ ਗਿਆ ਸੀ।

ਇਹ ਵੀ ਦੇਖੋ: Poster war ‘ਤੇ AAP ਵਾਲਿਆਂ ਦਾ ਤਨਜ਼, ਸੁਣੋ Punjab ਨੂੰ ਕਿਸ ਤਰ੍ਹਾਂ ਦਾ Captain ਚਾਹੀਦਾ

The post ਮੇਹੁਲ ਚੋਕਸੀ ਨੂੰ ਝਟਕਾ, ਡੋਮਿਨਿਕਾ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ appeared first on Daily Post Punjabi.



source https://dailypost.in/news/international/dominica-high-court-refuses/
Previous Post Next Post

Contact Form