ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 14 ਮਈ 2021
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਮਹਿਲਾ ਨੇ ਲੱਖਾਂ ਡਾਲਰ ਦੀ ਜੇਤੂ ਲਾਟਰੀ ਟਿਕਟ, ਜਿਸਦਾ ਉਹ ਦਾਅਵਾ ਕਰਦੀ ਹੈ ,ਨੂੰ ਕੱਪੜਿਆਂ ਵਿੱਚ ਧੋਅ ਕੇ ਨਸ਼ਟ ਕਰ ਦਿੱਤਾ ਹੈ। ਜਿਸਨੇ 26 ਮਿਲੀਅਨ ਡਾਲਰ ਦੇ ਇਨਾਮ ਦੇ ਜੇਤੂ ਦੀ ਕਿਸਮਤ ਦੇ ਮੌਕੇ ਨੂੰ ਵੀ ਧੋਅ ਦਿੱਤਾ ਹੈ। 14 ਨਵੰਬਰ ਦੀ ਡਰਾਇੰਗ ਲਈ ਜੇਤੂ ਸੁਪਰਲੋਟੋ ਪਲੱਸ ਟਿਕਟ ਲਾਸ ਏਂਜਲਸ ਦੇ ਨੌਰਵਾਲਕ ਦੇ ਉਪਨਗਰ ਵਿੱਚ ਇੱਕ ਆਰਕੋ ਏ ਐਮ / ਪੀ ਐਮ ਸੁਵਿਧਾ ਸਟੋਰ ਵਿੱਚ ਵੇਚੀ ਗਈ ਸੀ ਅਤੇ ਵੀਰਵਾਰ ਇਸ ਨੂੰ ਲੈਣ ਲਈ ਆਖਰੀ ਦਿਨ ਸੀ। ਸਟੋਰ ਦੇ ਕਰਮਚਾਰੀ ਐਸਪੇਰੇਂਜਾ ਹਰਨਨਡੇਜ਼ ਦੇ ਅਨੁਸਾਰ ਇੱਕ ਔਰਤ ਬੁੱਧਵਾਰ ਨੂੰ ਸਟੋਰ ਵਿੱਚ ਆਈ ਅਤੇ ਉਸਨੇ ਕਰਮਚਾਰੀਆਂ ਨੂੰ ਦੱਸਿਆ ਕਿ ਉਸਨੇ ਟਿਕਟ ਆਪਣੀ ਪੈਂਟ ਵਿੱਚ ਪਾ ਦਿੱਤੀ ਸੀ ਅਤੇ ਇਹ ਲਾਂਡਰੀ ਵਿੱਚ ਨਸ਼ਟ ਹੋ ਗਈ ਹੈ। ਇਸ ਸੰਬੰਧੀ ਸਟੋਰ ਦੇ ਮੈਨੇਜਰ ਨੇ ਦੱਸਿਆ ਕਿ ਨਿਗਰਾਨੀ ਵਾਲੀ ਵੀਡੀਓ ਨੇ ਔਰਤ ਨੂੰ ਦਿਖਾਇਆ ਹੈ ਜਿਸ ਨੇ ਟਿਕਟ ਖਰੀਦੀ ਹੈ, ਅਤੇ ਸਟੋਰ ਦੇ ਕਰਮਚਾਰੀਆਂ ਵੀ ਉਸਨੂੰ ਜਾਣਦੇ ਹਨ ਅਤੇ ਇਸ ਨਿਗਰਾਨੀ ਵੀਡੀਓ ਦੀ ਇੱਕ ਕਾਪੀ ਕੈਲੀਫੋਰਨੀਆ ਦੇ ਲਾਟਰੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਜਿਸ ਉਪਰੰਤ ਲਾਟਰੀ ਦੀ ਬੁਲਾਰੇ ਕੈਥੀ ਜੌਹਨਸਟਨ ਨੇ ਕਿਹਾ ਕਿ ਇਸ ਦਾਅਵੇ ਦੀ ਜਾਂਚ ਕੀਤੀ ਜਾਵੇਗੀ। ਲਾਟਰੀ ਅਧਿਕਾਰੀਆਂ ਅਨੁਸਾਰ ਲਾਟਰੀ ਦੇ ਜੇਤੂ ਨੂੰ ਲਾਜ਼ਮੀ ਦਾਅਵੇ ਦਾ ਫਾਰਮ ਭਰਨਾ ਪਵੇਗਾ ਅਤੇ ਜੇ ਕੋਈ ਟਿਕਟ ਗੁਆ ਦਿੰਦਾ ਹੈ, ਤਾਂ ਉਸਨੂੰ ਟਿਕਟ ਦੇ ਅਗਲੇ ਅਤੇ ਪਿਛਲੇ ਪਾਸੇ ਦੀ ਤਸਵੀਰ ਟਿਕਟ ਦੀ ਮਾਲਕੀ ਦੇ ਤੌਰ ‘ਤੇ ਦੇਣੀ ਜਰੂਰੀ ਹੈ। ਇਸ ਲਾਟਰੀ ਦੇ ਜੇਤੂ ਨੰਬਰ 23, 36, 12, 31, 13, ਅਤੇ ਵੱਡਾ ਨੰਬਰ 10 ਸੀ। 26 ਮਿਲੀਅਨ ਡਾਲਰ ਦਾ ਇਨਾਮ ਸਾਲਾਨਾ ਕਿਸ਼ਤਾਂ ਵਿੱਚ ਜਾਂ ਇੱਕ 19.7 ਮਿਲੀਅਨ ਨਕਦ ਵਿਕਲਪ ਵਜੋਂ ਲਿਆ ਜਾ ਸਕਦਾ ਹੈ। ਜੇਕਰ ਇਨਾਮ ਦਾ ਦਾਅਵਾ ਨਹੀਂ ਕੀਤਾ ਜਾਂਦਾ, ਤਾਂ 19.7 ਮਿਲੀਅਨ ਡਾਲਰ ਕੈਲੀਫੋਰਨੀਆ ਦੇ ਪਬਲਿਕ ਸਕੂਲ ਵਿੱਚ ਜਾਣਗੇ। ਇਸਦੇ ਨਾਲ ਹੀ ਟਿਕਟ ਵੇਚਣ ਵਾਲੇ ਸਟੋਰ ਨੂੰ ਵੀ 130,000 ਡਾਲਰ ਦਾ ਬੋਨਸ ਮਿਲੇਗਾ।
source https://punjabinewsonline.com/2021/05/15/%e0%a8%95%e0%a9%88%e0%a8%b2%e0%a9%80%e0%a8%ab%e0%a9%8b%e0%a8%b0%e0%a8%a8%e0%a9%80%e0%a8%86-%e0%a8%b5%e0%a8%bf%e0%a9%b1%e0%a8%9a-%e0%a8%b2%e0%a9%b1%e0%a8%96%e0%a8%be%e0%a8%82-%e0%a8%a1%e0%a8%be/