ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਨਿਊਯਾਰਕ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਏਸ਼ੀਅਨ ਔਰਤ ਨੂੰ ਹਥੌੜੇ ਨਾਲ ਸਿਰ ਵਿੱਚ ਮਾਰਨ ਵਾਲੀ ਇੱਕ ਸ਼ੱਕੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਿਊਯਾਰਕ ਦੇ ਪੁਲਿਸ ਵਿਭਾਗ ਨੇ ਦੱਸਿਆ ਕਿ 37 ਸਾਲਾ ਐਬਨੀ ਜੈਕਸਨ, ਜੋ ਕਿ ਇੱਕ ਬੇਘਰ ਔਰਤ ਹੈ ਨੂੰ ਬੁੱਧਵਾਰ ਨੂੰ ਹਮਲੇ, ਹਥਿਆਰ ਦੇ ਅਪਰਾਧਿਕ ਕਬਜ਼ੇ ਅਤੇ ਮਾਰ ਕੁਟਾਈ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਨਿਊਯਾਰਕ ਪੁਲਿਸ ਵਿਭਾਗ ਦੀ ਹੇਟ ਕਰਾਈਮ ਟਾਸਕ ਫੋਰਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਜਾਰੀ ਹੈ। ਇਸ ਘਟਨਾ ਵਿੱਚ 31 ਅਤੇ 29 ਸਾਲ ਦੀ ਉਮਰ ਦੀਆਂ ਦੋ ਏਸ਼ੀਆਈ ਔਰਤਾਂ 2 ਮਈ ਨੂੰ ਰਾਤ 8:40 ਵਜੇ ਦੇ ਕਰੀਬ 411 ਡਬਲਯੂ 42 ਵੀਂ ਸਟ੍ਰੀਟ ‘ਤੇ ਫੁੱਟਪਾਥ ‘ਤੇ ਜਾ ਰਹੀਆਂ ਸਨ। ਜਿਸ ਦੌਰਾਨ ਹਮਲਾਵਰ ਮਹਿਲਾ ਨੇ ਉਨ੍ਹਾਂ ਦੇ ਮਾਸਕ ਹਟਾਉਣ ਦੀ ਮੰਗ ਕਰਨ ਦੇ ਨਾਲ 31 ਸਾਲਾ ਔਰਤ ਦੇ ਸਿਰ ਵਿੱਚ ਹਥੌੜੇ ਨਾਲ ਵਾਰ ਕੀਤੇ। ਇਸ ਹਮਲੇ ਦੀ ਪੀੜਤ ਨੂੰ ਸਿਰ ਤੇ ਸੱਟ ਲੱਗਣ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਮਲੇ ਦੀ ਪੀੜਤ ਥੈਰੇਸਾ, ਜੋ ਕਿ ਫੈਸ਼ਨ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਮਾਸਟਰ ਡਿਗਰੀ ਕਰਨ ਲਈ ਸਾਲ 2019 ਵਿਚ ਨਿਊਯਾਰਕ ਸੀ।
ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ, ਉਹ ਆਪਣੇ ਮਾਪਿਆਂ ਨਾਲ ਰਹਿਣ ਲਈ ਤਾਈਵਾਨ ਗਈ ਸੀ ਅਤੇ ਪਿਛਲੇ ਮਹੀਨੇ ਹੀ ਨੌਕਰੀ ਲੱਭਣ ਲਈ ਨਿਊਯਾਰਕ ਵਾਪਸ ਆਈ ਸੀ। ਜਿਕਰਯੋਗ ਹੈ ਕਿ ਐਨ ਵਾਈ ਪੀ ਡੀ ਨੇ 2021 ਵਿੱਚ 9 ਮਈ ਤੱਕ 81 ਏਸ਼ੀਆਈ ਵਿਰੋਧੀ ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕੀਤੀ ਹੈ, ਜੋ ਪਿਛਲੇ ਸਾਲ ਇਸ ਮਹੀਨੇ ਤੱਕ ਦੀ ਗਿਣਤੀ ਨਾਲੋਂ 17 ਵੱਧ ਹਨ।
source https://punjabinewsonline.com/2021/05/15/%e0%a8%a8%e0%a8%bf%e0%a8%8a%e0%a8%af%e0%a8%be%e0%a8%b0%e0%a8%95-%e0%a8%b5%e0%a8%bf%e0%a9%b1%e0%a8%9a-%e0%a8%b9%e0%a8%a5%e0%a9%8c%e0%a9%9c%e0%a9%87-%e0%a8%a8%e0%a8%be%e0%a8%b2-%e0%a8%8f%e0%a8%b8/