Will India get Covid vaccines today: ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਇਸ ਦੀ ਵੈਕਸੀਨ ਦਾ ਇੰਤਜਾਰ ਬੇਸਬਰੀ ਨਾਲ ਹੋ ਰਿਹਾ ਸੀ, ਪਰ ਹੁਣ ਇਹ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ, ਕਿਉਂਕਿ ਕੋਰੋਨਾ ਵੈਕਸੀਨ ਲਈ ਬਣਾਈ ਗਈ ਐਕਸਪਰਟ ਕਮੇਟੀ ਨੇ ਵੈਕਸੀਨ ਦੇ ਐਮਰਜੰਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ । ਹੁਣ ਫਾਈਨਲ ਮਨਜ਼ੂਰੀ ਲਈ ਸਭ ਦੀਆਂ ਨਜ਼ਰਾਂ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ‘ਤੇ ਟਿਕੀਆਂ ਹੋਈਆਂ ਹਨ। ਅਜਿਹੇ ਵਿੱਚ DCGI ਵੱਲੋਂ ਐਤਵਾਰ ਸਵੇਰੇ 11 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਗਈ ਹੈ, ਜਿਸਦਾ ਵਿੱਚ ਉਨ੍ਹਾਂ ਵੱਲੋਂ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕਿ ਹੁਣ ਤੱਕ ਦੋ ਵੈਕਸੀਨ (ਕੋਵਿਸ਼ੀਲਡ ਅਤੇ ਕੋਵੈਕਸੀਨ) ਨੂੰ ਐਕਸਪਰਟ ਕਮੇਟੀ ਵੱਲੋਂ ਐਮਰਜੈਂਸੀ ਇਸਤੇਮਾਲ ਲਈ ਹਰੀ ਝੰਡੀ ਮਿਲ ਚੁੱਕੀ ਹੈ।
ਦਰਅਸਲ, ਸੈਂਟਰਲ ਡਰੱਗਜ਼ ਸਟੈਂਡਰਡ ਆਰਗੇਨਾਇਜੇਸ਼ਨ ਦੀ ਸਬਜੈਕਟ ਐਕਸਪਰਟ ਕਮੇਟੀ ਨੇ DCGI ਦੇ ਕੋਲ ਭਾਰਤ ਬਾਇਓਟੈਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇਣ ਦੀ ਸਿਫਾਰਿਸ਼ ਕੀਤੀ ਹੈ। ਅਜਿਹੇ ਵਿੱਚ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ DCGI ਵੀ ਇਨ੍ਹਾਂ ਦੋਨਾਂ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦੇਵੇਗਾ । ਅੱਜ ਸਵੇਰੇ 11 ਵਜੇ DCGI ਇਸ ਬਾਰੇ ਦੇਸ਼ ਦੇ ਲੋਕਾਂ ਨੂੰ ਜਾਣਕਾਰੀ ਦੇਣ ਵਾਲਾ ਹੈ।
ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਭਾਰਤ ਵਿੱਚ ਛੇ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਜਾਰੀ ਹੈ। ਉਨ੍ਹਾਂ ਵਿੱਚ ਕੋਵਿਸ਼ੀਲਡ ਅਤੇ ਕੋਵੈਕਸਿਨ ਵੀ ਸ਼ਾਮਿਲ ਹਨ। ਕੋਵਿਸ਼ੀਲਡ ਇੱਕ ਐਸਟ੍ਰੋਕਸੀ ਵੈਕਸੀਨ ਹੈ, ਜੋ ਐਸਟਰਾਜ਼ੇਨੇਕਾ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ, ਪੁਣੇ ਵੱਲੋਂ ਵਿਕਸਿਤ ਕੀਤੀ ਗਈ ਹੈ। ਕੋਵੈਕਸੀਨ ਭਾਰਤ ਦੀ ਬਾਇਓਟੈਕ ਵੱਲੋਂ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਸਵਦੇਸ਼ੀ ਟੀਕਾ ਹੈ।
ਜ਼ਿਕਰਯੋਗ ਹੈ ਕਿ 1 ਜਨਵਰੀ ਨੂੰ ਐਕਸਪਰਟ ਕਮੇਟੀ ਨੇ ਆਕਸਫੋਰਡ-ਐਸਟਰੇਜਨੇਕਾ ਦੀ ਵੈਕਸੀਨ ਕੋਵਿਸ਼ੀਲਡ ਦੇ ਐਮਰਜੰਸੀ ਰਿਸਟਰਿਕਟੇਡ ਯੂਜ਼ ਦੀ ਮਨਜ਼ੂਰੀ ਦਿੱਤੀ ਸੀ। ਉਥੇ ਹੀ ਦੂਜੇ ਦਿਨ ਯਾਨੀ ਕਿ 2 ਜਨਵਰੀ ਨੂੰ ਸਵਦੇਸ਼ੀ ਭਾਰਤ ਬਾਇਓਟੈਕ ਵੱਲੋਂ ਬਣਾਈ ਜਾ ਰਹੀ ਵੈਕਸੀਨ ਕੋਵੈਕਸੀਨ ਨੂੰ ਵੀ ਐਮਰਜੰਸੀ ਰਿਸਟਰਿਕਟੇਡ ਯੂਜ਼ ਦੀ ਮਨਜ਼ੂਰੀ ਦੇ ਦਿੱਤੀ ਗਈ। ਅਜਿਹੇ ਵਿੱਚ ਭਾਰਤ ਨੂੰ ਕੋਰੋਨਾ ਖ਼ਿਲਾਫ਼ ਦੋ ਵੈਕਸੀਨ ਮਿਲਣ ਦੀ ਪੂਰੀ ਸੰਭਾਵਨਾ ਹੈ। ਸਿਰਫ DCGI ਦੀ ਫਾਈਨਲ ਮਨਜ਼ੂਰੀ ਦਾ ਇੰਤਜ਼ਾਰ ਹੈ।
ਇਹ ਵੀ ਦੇਖੋ: 10 ਸਾਲ ਦਾ ਇਹ ਸਿੱਖ ਬੱਚਾ ਜੁਗਾੜ ਨਾਲ ਗੱਡੀ ਬਣਾ ਦਾਦੀ ਨੂੰ ਲੈ ਕੇ ਚੱਲਿਆ ਕਿਸਾਨੀ ਅੰਦੋਲਨ ‘ਚ
The post ਕੋਰੋਨਾ ਵੈਕਸੀਨ ਨੂੰ ਲੈ ਕੇ ਅੱਜ ਹੋਵੇਗਾ ਵੱਡਾ ਐਲਾਨ? DCGI ਦੀ ਪ੍ਰੈਸ ਕਾਨਫਰੰਸ ਅੱਜ appeared first on Daily Post Punjabi.