ਅਮਰੀਕਾ ਵਿੱਚ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ਜ਼ਿਆਦਾਤਰ ਥਾਵਾਂ ‘ਤੇ ਨਹੀਂ ਹੈ ਮਾਸਕ ਦੀ ਜ਼ਰੂਰਤ : ਸੀ ਡੀ ਸੀ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 14 ਮਈ 2021
ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਵਿਰੁੱਧ ਵੱਡੀ ਪੱਧਰ ‘ਤੇ ਟੀਕਾਕਰਨ ਮੁਹਿੰਮ ਜਾਰੀ ਹੈ, ਜਿਸਦੇ ਚਲਦਿਆਂ ਦੇਸ਼ ਵਿੱਚ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਟੀਕਾਕਰਨ ਸੰਬੰਧੀ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ ) ਵੱਲੋਂ ਵੀਰਵਾਰ ਨੂੰ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਅਤੇ ਇਸਦੀ ਡਾਇਰੈਕਟਰ ਡਾ. ਰੋਸ਼ੇਲ ਵਾਲੈਂਸਕੀ ਅਨੁਸਾਰ ਉਹ ਲੋਕ ਜੋ ਪੂਰੀ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ ,ਉਹ ਮਾਸਕ ਜਾਂ ਸਰੀਰਕ ਦੂਰੀ ਤੋਂ ਬਗੈਰ, ਵੱਡੇ ਜਾਂ ਛੋਟੇ, ਅੰਦਰੂਨੀ ਅਤੇ ਬਾਹਰੀ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੇ ਹਨ। ਸੀ ਡੀ ਸੀ ਦੀ ਵੈੱਬਸਾਈਟ ਅਨੁਸਾਰ ਟੀਕੇ ਲਗਾਉਣ ਵਾਲੇ ਲੋਕਾਂ ਨੂੰ ਮਾਸਕ ਰਹਿਤ ਰਹਿਣ ਲਈ ਅੰਦਰੂਨੀ ਗਤੀਵਿਧੀਆਂ ਵਿੱਚ ਹੇਅਰ ਸੈਲੂਨ ਵਿੱਚ ਜਾਣਾ, ਮਾਲ ਜਾਂ ਅਜਾਇਬ ਘਰ ਜਾਣਾ, ਰੈਸਟੋਰੈਂਟਾਂ ਵਿੱਚ ਖਾਣਾ ਅਤੇ ਕਸਰਤ ਦੀਆਂ ਕਲਾਸਾਂ ਵਿੱਚ ਹਿੱਸਾ ਲੈਣਾ ਸ਼ਾਮਿਲ ਹੈ। ਇਸਦੇ ਇਲਾਵਾ ਸੀ ਡੀ ਸੀ ਅਧਿਕਾਰੀਆਂ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਕੋਵਿਡ -19 ਸੰਖੇਪ ਦੌਰਾਨ ਦੱਸਿਆ ਕਿ ਪੂਰੀ ਤਰ੍ਹਾਂ ਟੀਕੇ ਲਗਵਾਉਣ ਵਾਲੇ ਲੋਕ ਆਊਟਡੋਰ ਕਿਰਿਆਵਾਂ ਦੇ ਨਾਲ ਭੀੜ ਦੌਰਾਨ ਵੀ ਮਾਸਕ ਲਾਹ ਸਕਦੇ ਹਨ । ਇਹ ਅਪਡੇਟ ਅਪ੍ਰੈਲ ਦੇ ਅਖੀਰ ਵਿੱਚ ਜਾਰੀ ਕੀਤੀ ਗਈ ਇੱਕ ਅਪਡੇਟ ਨਾਲੋਂ ਤਬਦੀਲ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਪੂਰੀ ਤਰ੍ਹਾਂ ਟੀਕੇ ਲਗਾਏ ਗਏ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ, ਜਿਵੇਂ ਕਿ ਲਾਈਵ ਪ੍ਰਦਰਸ਼ਨ, ਪਰੇਡ ਅਤੇ ਖੇਡ ਪ੍ਰੋਗਰਾਮਾਂ ਵਿੱਚ ਅਜੇ ਵੀ ਮਾਸਕ ਪਹਿਨਣੇ ਚਾਹੀਦੇ ਹਨ। ਜਦਕਿ ਸਿਹਤ ਦੇਖ-ਰੇਖ ਦੀਆਂ ਵਿਵਸਥਾਵਾਂ, ਬੇਘਰ ਸ਼ੈਲਟਰ , ਹਵਾਈ ਜਹਾਜ਼ਾਂ, ਬੱਸਾਂ ਅਤੇ ਰੇਲ ਗੱਡੀਆਂ ਵਿੱਚ ਯਾਤਰਾ ਕਰਨ ਵੇਲੇ ਅਜੇ ਵੀ ਮਾਸਕ ਲੋੜੀਂਦੇ ਹਨ।ਸੀ ਡੀ ਸੀ ਟਰੈਕਰ ਦੇ ਅਨੁਸਾਰ 12 ਮਈ ਤੱਕ 117.6 ਮਿਲੀਅਨ ਤੋਂ ਵੀ ਵੱਧ ਅਮਰੀਕੀ ਪੂਰੀ ਤਰ੍ਹਾਂ ਕੋਵਿਡ -19 ਦੇ ਟੀਕੇ ਲਗਾ ਚੁੱਕੇ ਹਨ ਅਤੇ ਹੁਣ 12 ਤੋਂ 15 ਸਾਲ ਦੇ ਬੱਚੇ ਵੀ ਫਾਈਜ਼ਰ ਟੀਕਾ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ। ਇਸ ਲਈ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਇਹ ਗਿਣਤੀ ਵਧਣ ਦੀ ਉਮੀਦ ਹੈ।



source https://punjabinewsonline.com/2021/05/15/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%bf%e0%a9%b1%e0%a8%9a-%e0%a8%aa%e0%a9%82%e0%a8%b0%e0%a9%80-%e0%a8%a4%e0%a8%b0%e0%a9%8d%e0%a8%b9%e0%a8%be%e0%a8%82-%e0%a8%95/
Previous Post Next Post

Contact Form