ਤਰਨਤਾਰਨ ਪੁਲਿਸ ਨੇ 7 ਮਹੀਨੇ ਪਹਿਲਾਂ ਹੋਏ ASI ਦੇ ਕਤਲ ਕੇਸ ਦੀ ਗੁੱਥੀ ਸੁਲਝਾਈ, ਮੁਲਜ਼ਮ ਜਲੰਧਰ ਤੋਂ ਗ੍ਰਿਫਤਾਰ

Tarn Taran police : ਸ਼੍ਰੀ ਧਰੁਮਣ ਐੱਚ. ਨਿੰਬਾਲੇ SSP ਤਰਨਤਾਰਨ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ਼੍ਰੀ ਮਹਿਤਾਬ ਸਿੰਘ ਵਿਰਕ ਆਈ. ਪੀ. ਐੱਸ. ਐੱਸ. ਪੀ. ਇਨਵੈਸਟੀਗੇਸ਼ਨ ਤਰਨਤਾਰਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰਵੀਸ਼ੇਰ ਸਿੰਘ ਪੀ. ਪੀ. ਐੱਸ. ਡੀ. ਐੱਸ. ਪੀ. ਪੀ. ਬੀ. ਆਈ. ਤਰਨਤਾਰਨ ਸਮੇਤ ਪੁਲਿਸ ਪਾਰਟੀ ਵੱਲੋਂ ਲਗਭਗ 7 ਮਹੀਨੇ ਪਹਿਲਾਂ ਪਿੰਡ ਕੱਕਾ ਕੰਡਿਆਲਾ ਨੇੜੇ ਹੋਏ ਅੰਨ੍ਹੇ ਕਤਲ ਨੂੰ ਟਰੇਸ ਕੀਤਾ ਗਿਆ।

Tarn Taran police

ਮੁਕੱਦਮਾ ਬਰਬਿਆਨ ਮਨਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪੁਲਿਸ ਲਾਈਨ ਤਰਨਤਾਰਨ ਵਿਖੇ ਰਜਿਸਟਰ ਹੋਇਆ ਸੀ ਤੇ ਉਸ ਦੇ ਪਿਤਾ ਗੁਰਦੀਪ ਸਿੰਘ ਮਹਿਕਮਾ ਪੁਲਿਸ ਤਰਨਤਾਰਨ ਵਿਚ ਬਤੌਰ ASI ਨੌਕਰੀ ਕਰਦੇ ਹਨ ਅਤੇ ਮਿਤੀ 31.10.2020 ਨੂੰ ਉਹ ਅਤੇ ਉਸ ਦੇ ਪਿਤਾ ਗੁਰਦੀਪ ਸਿੰਘ ਸਕੂਟਰੀ ‘ਤੇ ਪਿੰਡ ਕੱਕਾ ਕੰਡਿਆਲਾ ਡਾਕਟਰ ਕੋਲ ਜਾ ਰਹੇ ਸਨ ਕਿ ਲਗਭਗ 9.15 ਵਜੇ ਲਿੰਕ ਰੋਡ ਕੱਕਾ ਕਡਿਆਲਾ ‘ਤੇ ਬਣੇ ਲੁੱਕ ਪਲਾਟ ਨੇੜੇ ਪੁੱਜੇ ਤਾਂ ਕੁਝ ਮੋਟਰਸਾਈਕਲ ਸਵਾਰਾਂ ਨੇ ਲੁੱਟ ਦੀ ਨੀਅਤ ਨਾਲ ਆਪਣਾ ਮੋਟਰਸਾਈਕਲ ਉਸ ਦੀ ਸਕੂਟਰੀ ਅੱਗੇ ਮਾਰਿਆ ਪਰ ਪਿੱਛੇ ਬੈਠੇ ਆਦਮੀ ਨੇ ਰਾਡ ਉਸ ਦੇ ਸਿਰ ਵਿਚ ਮਾਰ ਦਿੱਤੀ ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਡਿੱਗੇ ਪਏ ਦੀ ਜੇਬ ਵਿਚੋਂ ਮੋਬਾਈਲ ਫੋਨ ਤੇ ਹਜ਼ਾਰ ਰੁਪਏ ਉਸ ਵਿਅਕਤੀ ਕੋਲੋਂ ਲੈ ਲਏ।

Tarn Taran police

ਉਸ ਦਾ ਪਿਤਾ ਗੁਰਦੀਪ ਸਿੰਘ ਉਸ ਨੂੰ ਬਚਾਉਣ ਲਈ ਜਦੋਂ ਅੱਗੇ ਆਇਆ ਤਾਂ ਮੋਟਰਸਾਈਕਲ ਚਾਲਕ ਨੇ ਪਿਸਤੌਲ ਨਾਲ ਉਸ ‘ਤੇ ਫਾਇਰ ਕਰ ਦਿੱਤਾ ਜੋ ਪਿਤਾ ASI ਗੁਰਦੀਪ ਸਿੰਘ ਦੀ ਛਾਤੀ ਦੇ ਖੱਬੇ ਪਾਸੇ ਲੱਗਾ ਅਤੇ ASI ਦੀ ਮੌਤ ਹੋ ਗਈ ਮੁਕੱਦਮਾ ਨੰਬਰ 281 ਮਿਤੀ 31.10.2020 ਜੁਰਮ 302, 397, 323, 34 ਭ. ਦ. ਸ. ਤੇ 25 ਅਸਲਾ ਐਕਟ ਤਹਿਤ ਤਰਨਤਾਰਨ ਵਿਖੇ ਕੇਸ ਦਰਜ ਕਰ ਲਿਆ ਗਿਆ। ਮੁਕੱਦਮੇ ਦੀ ਤਫਤੀਸ਼ ਐੱਸ. ਆਈ. ਜਸਵੰਤ ਸਿੰਘ ਤੇ ਥਾਣਾ ਸਿਟੀ ਤਰਨਤਾਰਨ ਵੱਲੋਂ ਕੀਤੀ ਗਈ ਜਿਨ੍ਹਾਂ ਵੱਲੋਂ ਜੋਬਨਜੀਤ ਸਿੰਘ ਉਰਫ ਬੌਬੀ ਪੁੱਤਰ ਪ੍ਰਗਟ ਸਿੰਘ ਵਾਸੀ ਬੰਡਾਲਾ ਥਾਣਾ ਜੰਡਿਆਲਾ ਗੁਰੂ ਅਤੇ ਲਵਦੀਪ ਸਿੰਘ ਉਰਫ ਪਾਡੀ ਪੁੱਤਰ ਚਰਨ ਸਿੰਘ ਵਾਸੀ ਨੋਨੇ ਥਾਣੇ ਸਦਰ ਤਰਨਤਾਰਨ ਉਕਤ ਦੋਵੇਂ ਨਾਮਜ਼ਦ ਕੀਤੇ ਗਏ।

Tarn Taran police

ਦੋਵੇਂ ਪੰਜਾਬ ਤੋਂ ਬਾਹਰ ਆਪਣੀ ਗ੍ਰਿਫਤਾਰੀ ਕਰਕੇ ਲੁਕਦੇ ਰਹੇ। ਮਾਣਯੋਗ ਐੱਸ. ਐੱਸ. ਪੀ. ਵੱਲੋਂ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ CCTV ਫੁਟੇਜ ਤੇ ਹੋਰ ਤੱਥਾਂ ਦੇ ਆਧਾਰ ‘ਤੇ 6.5.2021 ਨੂੰ ਮੁਕਦੱਮਾ ਦਰਜ ਕਰਕੇ ਦੋਸ਼ੀ ਜੋਬਨਜੀਤ ਸਿੰਘ ਉਰਫ ਬੌਬੀ ਪੁੱਤਰ ਪ੍ਰਗਟ ਸਿੰਘ ਵਾਸੀ ਬੰਡਾਲਾ ਨੂੰ ਗੁਰਦੁਆਰਾ ਸ਼ਹੀਦ ਬਾਬਾ ਬੇਰ ਸਿੰਘ ਦਮਦਮਦੀ ਟਕਸਾਲੀ ਮਹਿਤਾ ਸੁਮੱਸਤਪੁਰ ਪਠਾਨਕੋਟ ਰੋਡ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਜੋਬਨਜੀਤ ਸਿੰਘ ਦਾ ਮਿਤੀ 10.5.2021 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਦੋਸ਼ੀ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

The post ਤਰਨਤਾਰਨ ਪੁਲਿਸ ਨੇ 7 ਮਹੀਨੇ ਪਹਿਲਾਂ ਹੋਏ ASI ਦੇ ਕਤਲ ਕੇਸ ਦੀ ਗੁੱਥੀ ਸੁਲਝਾਈ, ਮੁਲਜ਼ਮ ਜਲੰਧਰ ਤੋਂ ਗ੍ਰਿਫਤਾਰ appeared first on Daily Post Punjabi.



source https://dailypost.in/latest-punjabi-news/tarn-taran-police-2/
Previous Post Next Post

Contact Form