Jagdeep Sidhu’s special announcement : ਜਗਦੀਪ ਸਿੱਧੂ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਫਿਲਮ ਨਿਰਮਾਤਾ ਹਨ। ਜਿਹਨਾਂ ਨੇ ਹੁਣ ਤੱਕ ਬਹੁਤ ਸਾਰੀਆਂ ਹਿੱਟ ਫਿਲਮਾਂ ਪੰਜਾਬੀ ਇੰਡਸਟਰੀ ਦੀ ਝੋਲੀ ਦੇ ਵਿੱਚ ਪਾਈਆਂ ਹਨ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਸਾਂਝੀ ਕਰਕੇ ਆਪਣੀ ਅਗਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਦੀ ਅਗਲੀ ਫਿਲਮ ਦਾ ਨਾਮ ‘ਮੋਹ’ ਹੈ। ਇਸ ਫਿਲਮ ਦੇ ਵਿੱਚ ਗੀਤਾਜ਼ ਬਿੰਦਰੱਖੀਆ ਵੀ ਨਜ਼ਰ ਆਉਣਗੇ।
ਜਗਦੀਪ ਸਿੱਧੂ ਤੇ ਗੀਤਾਜ਼ ਬਿੰਦਰੱਖੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਕੇ ਇਸ ਫਿਲਮ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਜਗਦੀਪ ਸਿੱਧੂ ਨੇ ਇਸ ਤੋਂ ਪਹਿਲਾਂ ਕਿਸਮਤ , ਸੁਰਖੀ ਬਿੰਦੀ , ਤੇ ਛੜਾ ਵਰਗੀਆਂ ਸੁਪਰਹਿੱਟ ਫਿਲਮਾਂ ਨੂੰ ਡਾਇਰੈਕਟ ਕੀਤਾ ਹੈ। ਜਿਹਨਾਂ ਨੂੰ ਦਰਸ਼ਕਾਂ ਦੇ ਵਲੋਂ ਬਹੁਤ ਪਿਆਰ ਮਿਲੀਆਂ ਸੀ। ਹੁਣ ਜਗਦੀਪ ਸਿੱਧੂ ਦੇ ਇਸ ਫਿਲਮ ਦੇ ਪੋਸਟਰ ਸਾਂਝਾ ਕਰਨ ਦੇ ਨਾਲ ਪ੍ਰਸ਼ੰਸਕਾਂ ਦੇ ਵਿੱਚ ਉੱਤਸੁਕਤਾ ਵੱਧ ਗਈ ਹੈ। ਜਗਦੀਪ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਸਾਂਝੀ ਕਰਕੇ ਲਿਖਿਆ ਹੈ ਕਿ – After qismat 2 my next directional movie is #moh with @gitazbindrakhia love you brother…
ਇਹ ਵੀ ਦੇਖੋ : ਦੁੱਖ ਭੰਜਨੀ ਬੇਰੀ ਦਾ ਕੀ ਹੈ ਇਤਿਹਾਸ, ਕੌਣ ਸੀ ਬੀਬੀ ਰਜਨੀ ? ਕਿਵੇਂ ਬਣਿਆ ਹਰਿਮੰਦਰ ਸਾਹਿਬ ?
The post ਮਸ਼ਹੂਰ ਫਿਲਮ ਨਿਰਮਾਤਾ ਜਗਦੀਪ ਸਿੱਧੂ ਨੇ ਆਪਣੀ ਅਗਲੀ ਫਿਲਮ ਦਾ ਕੀਤਾ ਐਲਾਨ appeared first on Daily Post Punjabi.
source https://dailypost.in/news/entertainment/jagdeep-sidhus-special-announcement/