‘Mother’s Day’ ‘ਤੇ ਮਾਂ ਨੂੰ ਘੜੀਸਕੇ ਲੈ ਗਏ ਮੁੰਡੇ, ਦੇਖੋ ਵੀਡੀਓ

Boys dragged their : ਅੰਮ੍ਰਿਤਸਰ ਵਿਚ ਮਦਰਜ਼ ਡੇ ਵਾਲੇ ਦਿਨ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿਥੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਬਜ਼ੁਰਗ ਮਾਂ ਨੂੰ ਘੜੀਸਿਆ ਜਾ ਰਿਹਾ ਹੈ।

ਨੌਜਵਾਨ ਜ਼ਬਰਦਸਤੀ ਬਜ਼ੁਰਗ ਨੂੰ ਆਟੋ ਵਿਚ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇੰਝ ਲੱਗ ਰਿਹਾ ਹੈ ਕਿ ਉਹ ਔਰਤ ਨੂੰ ਅਗਵਾ ਕਰ ਕੇ ਲੈ ਜਾ ਰਹੇ ਹਨ। ਅਜੇ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਔਰਤ ਕੌਣ ਹੈ ਤੇ ਉਹ ਕਿਉਂ ਉਸ ਨੂੰ ਘੜੀਸ ਕੇ ਆਟੋ ‘ਚ ਬਿਠਾ ਰਹੇ ਸਨ। ਉਥੇ ਮੌਜੂਦ ਕੁਝ ਲੋਕਾਂ ਵੱਲੋਂ ਸਾਰੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਮੌਕੇ ‘ਤੇ ਪੁੱਜੀ।

ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਨੌਜਵਾਨ ਕਿਸ ਵਜ੍ਹਾ ਕਰਕੇ ਬਜ਼ੁਰਗ ਔਰਤ ਨੂੰ ਘੜੀਸ ਰਹੇ ਸਨ ਅਤੇ ਆਟੋ ‘ਚ ਬਿਠਾ ਰਹੇ ਸਨ।

The post ‘Mother’s Day’ ‘ਤੇ ਮਾਂ ਨੂੰ ਘੜੀਸਕੇ ਲੈ ਗਏ ਮੁੰਡੇ, ਦੇਖੋ ਵੀਡੀਓ appeared first on Daily Post Punjabi.



source https://dailypost.in/latest-punjabi-news/boys-dragged-their/
Previous Post Next Post

Contact Form