ਕਿਸਾਨ ਅੰਦੋਲਨ ਦੇ ਸਮਰਥਨ ‘ਚ ਟਵੀਟ ਕਰਦਿਆਂ ਵਿਸ਼ਾਲ ਭਾਰਦਵਾਜ ਨੇ ਕਿਹਾ – ‘ਤੇਰੀ ਕੁਰਸੀ ਦੇ ਪੈਰ ਵੀ ਕੱਟ ਸਕਦੇ ਨੇ ਉਹ…’

Bollywood director vishal bhardwaj : ਪਿੱਛਲੇ ਸਾਲ ਨਵੰਬਰ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਇਆ ਕਿਸਾਨ ਅੰਦੋਲਨ ਅਜੇ ਵੀ ਜਾਰੀ ਹੈ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 135 ਵਾਂ ਦਿਨ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ’ਤੇ ਅੜੇ ਹੋਏ ਹਨ। ਜਦਕਿ ਸਰਕਾਰ ਆਪਣੀ ਗੱਲ ‘ਤੇ ਅੜੀ ਹੋਈ ਹੈ। ਅਜਿਹੀ ਸਥਿਤੀ ਵਿੱਚ, ਕਿਸਾਨ ਅੰਦੋਲਨ ਨੂੰ ਸਮੇਂ ਸਮੇਂ ਤੇ ਮਨੋਰੰਜਨ ਜਗਤ ਦੀਆਂ ਉੱਘੀਆਂ ਨਾਮੀ ਸ਼ਖਸੀਅਤਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਹੁਣ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਕਿਸਾਨ ਅੰਦੋਲਨ ਬਾਰੇ ਟਵੀਟ ਕੀਤਾ ਹੈ। ਵਿਸ਼ਾਲ ਭਾਰਦਵਾਜ ਨੇ ਇੱਕ ਕਵਿਤਾ ਦੀਆਂ ਕੁੱਝ ਸਤਰਾਂ ਕਿਸਾਨਾਂ ਦੇ ਸਮਰਥਨ ਵਿੱਚ ਸਾਂਝੀਆਂ ਕੀਤੀਆਂ ਹਨ।

ਵਿਸ਼ਾਲ ਭਾਰਦਵਾਜ ਨੇ ਟਵਿੱਟਰ ‘ਤੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਲਿਖਿਆ ਹੈ ਕੇ, “ਜਿਹੜੇ ਹੱਥ ਖੇਤ ‘ਚ ਫਸਲਾਂ (ਦੀ ਵਾਢੀ ਕਰਦੇ) ਕੱਟਦੇ ਹਨ, ਉਹ ਤੁਹਾਡੀ ਕੁਰਸੀ ਦੇ ਪੈਰ ਵੀ ਕੱਟ ਸਕਦੇ ਹਨ, ਦਾਤੀਆਂ ਨੇ ਬੜੀਆਂ ਧਾਰਦਾਰ ਹੱਥਾਂ ਚ, ਤੇਰਾ ਵਜੂਦ ਦੋ ਟੁਕੜਿਆਂ ਵਿੱਚ ਵੰਡ ਸਕਦੇ ਨੇ” ਇਸ ਤਰ੍ਹਾਂ ਓਨਾ ਨੇ ਇਹ ਲਾਈਨਾਂ ਕਿਸਾਨਾਂ ਲਈ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ’ ਤੇ ਬਹੁਤ ਸਾਰੀਆਂ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ। ਵਿਸ਼ਾਲ ਭਾਰਦਵਾਜ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਦੇ ਨਾਲ ਨਾਲ ਇੱਕ ਸੰਗੀਤ ਨਿਰਦੇਸ਼ਕ ਵੀ ਹਨ। ਉਨ੍ਹਾਂ ਨੇ ‘ਹੈਦਰ’, ‘ਕਮੀਨੇ’, ‘ਮੱਕੜੀ’, ‘ਮਕਬੂਲ’, ‘ਓਮਕਾਰਾ’ ਅਤੇ ‘ਸਤਿ ਖੂਨ ਮਾਫ’ ਵਰਗੀਆਂ ਫਿਲਮਾਂ ਬਣਾਈਆਂ ਹਨ। ਵਿਸ਼ਾਲ ਨੇ ਫਿਲਮ ‘ਗੌਡਮਦਰ’ ਦੇ ਲਈ ਸਰਵਉਤਮ ਸੰਗੀਤ ਨਿਰਦੇਸ਼ ਲਈ ਰਾਸ਼ਟਰੀ ਫਿਲਮ ਪੁਰਸਕਾਰ ਵੀ ਜਿੱਤਿਆ ਹੈ। ਜਦਕਿ ਉਨ੍ਹਾਂ ਦੀ ਫਿਲਮ ‘ਦਿ ਬਲਿ ਅੰਮਬਰੇਲਾ’ ਨੂੰ ਰਾਸ਼ਟਰੀ ਫਿਲਮ ਅਵਾਰਡਾਂ ‘ਚ ਸਰਬੋਤਮ ਬੱਚਿਆਂ ਦਾ ਫਿਲਮ ਪੁਰਸਕਾਰ ਮਿਲਿਆ ਸੀ।

ਇਹ ਵੀ ਦੇਖੋ : Deep Sidhu ਨੇ ਦੋਸਤਾਂ ਦੇ ਹੱਥ ਭੇਜਿਆ ਸੰਦੇਸ਼, ਦੱਸਿਆ, ਜੇਲ ਅੰਦਰ ਕੀ-ਕੀ ਵਾਪਰਿਆ? ਕਿਸ ਗੱਲ ਦੀ ਹੋ ਰਹੀ ਤਕਲੀਫ?

The post ਕਿਸਾਨ ਅੰਦੋਲਨ ਦੇ ਸਮਰਥਨ ‘ਚ ਟਵੀਟ ਕਰਦਿਆਂ ਵਿਸ਼ਾਲ ਭਾਰਦਵਾਜ ਨੇ ਕਿਹਾ – ‘ਤੇਰੀ ਕੁਰਸੀ ਦੇ ਪੈਰ ਵੀ ਕੱਟ ਸਕਦੇ ਨੇ ਉਹ…’ appeared first on Daily Post Punjabi.



Previous Post Next Post

Contact Form