ਕੋਰੋਨਾ ਵੈਕਸੀਨ ਨੂੰ ਲੈ ਕੇ ਰਾਹੁਲ ਗਾਂਧੀ ਨੇ ਮੁੜ ਸਾਧਿਆ ਕੇਂਦਰ ‘ਤੇ ਨਿਸ਼ਾਨਾ, ਕਿਹਾ- ਉਤਸਵ ਨਹੀਂ ਗੰਭੀਰ ਸਮੱਸਿਆ ਹੈ ਵੈਕਸੀਨ ਦੀ ਕਮੀ

Rahul Gandhi slams PM call: ਨਵੀਂ ਦਿੱਲੀ: ਕੋਰੋਨਾ ਵੈਕਸੀਨ ਦੀ ਕਮੀ ਦੀਆਂ ਖਬਰਾਂ ਵਿਚਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਟ ਵਿਚਾਲੇ ਵੈਕਸੀਨ ਦੀ ਕਮੀ ਹੋਣਾ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਪੱਖਪਾਤ ਕੀਤੇ ਬਿਨ੍ਹਾਂ ਸਾਰੇ ਸੂਬਿਆਂ ਦੀ ਮਦਦ ਕਰਨ ਬਾਰੇ ਕਿਹਾ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਵੱਲੋਂ ਇਹ ਟਿੱਪਣੀ ਉਸ ਸਮੇਂ ਕੀਤੀ ਗਈ ਹੈ, ਜਦੋਂ ਮਹਾਰਾਸ਼ਟਰ ਅਤੇ ਹੋਰ ਸੂਬਿਆਂ ਵਿੱਚ ਕੋਰੋਨਾ ਵੈਕਸੀਨ ਦੀ ਕਮੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ।

ਦਰਅਸਲ, ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਵੱਧਦੇ ਕੋਰੋਨਾ ਸੰਕਟ ਵਿੱਚ ਵੈਕਸੀਨ ਦੀ ਕਮੀ ਇੱਕ ਬੇਹੱਦ ਗੰਭੀਰ ਸਮੱਸਿਆ ਹੈ, ਉਤਸਵ ਨਹੀਂ ਹੈ । ਆਪਣੇ ਦੇਸ਼ ਵਾਸੀਆਂ ਨੂੰ ਖ਼ਤਰੇ ਵਿੱਚ ਪਾ ਕੇ ਵੈਕਸੀਨ ਦਾ ਨਿਰਯਾਤ ਕਰਨਾ ਕੀ ਸਹੀ ਹੈ? ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਰੇ ਸੂਬਿਆਂ ਦੀ ਬਿਨ੍ਹਾਂ ਕਿਸੇ ਪੱਖਪਾਤ ਦੇ ਮਦਦ ਕਰਨੀ ਚਾਹੀਦੀ ਹੈ । ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਬੀਮਾਰੀ ਨੂੰ ਹਰਾਉਣਾ ਹੋਵੇਗਾ।”

Rahul Gandhi slams PM call
Rahul Gandhi slams PM call

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਰਫਤਾਰ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਬੀਤੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਵਿਡ-19 ਦੇ 1,31,968 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ ਵਿੱਚ ਪੀੜਤਾਂ ਦੀ ਕੁੱਲ ਗਿਣਤੀ 1,30,60,542 ਹੋ ਗਈ । ਉੱਥੇ ਹੀ ਇਸ ਦੌਰਾਨ 780 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,67,642 ਹੋ ਗਈ ਹੈ ।

ਇਹ ਵੀ ਦੇਖੋ: ਗਰੀਬ ਕਿਸਾਨ ਲਈ ਰੱਬ ਬਣ ਕੇ ਬਹੁੜਿਆ ਮੁਸ਼ਕਾਬਾਦ, ਮੌਕੇ ‘ਤੇ ਦਿਖਾਈ ਸਮਝਦਾਰੀ ਨੇ ਬਚਾ ਲਿਆ ਲੱਖਾਂ ਦਾ ਨੁਕਸਾਨ

The post ਕੋਰੋਨਾ ਵੈਕਸੀਨ ਨੂੰ ਲੈ ਕੇ ਰਾਹੁਲ ਗਾਂਧੀ ਨੇ ਮੁੜ ਸਾਧਿਆ ਕੇਂਦਰ ‘ਤੇ ਨਿਸ਼ਾਨਾ, ਕਿਹਾ- ਉਤਸਵ ਨਹੀਂ ਗੰਭੀਰ ਸਮੱਸਿਆ ਹੈ ਵੈਕਸੀਨ ਦੀ ਕਮੀ appeared first on Daily Post Punjabi.



Previous Post Next Post

Contact Form