ਪੈਟਰੋਲ-ਡੀਜ਼ਲ ਦੀਆ ਕੀਮਤਾਂ ਦੇ ਵਿਰੋਧ ‘ਚ ਇਸ ਸੂਬੇ ਵਿੱਚ 10 ਅਪ੍ਰੈਲ ਨੂੰ ਬੰਦ ਰਹਿਣਗੇ ਪੰਪ, ਪੜ੍ਹੋ ਕੀ ਹੈ ਪੂਰਾ ਮਾਮਲਾ

Rajasthan 7 thousand petrol pumps : ਡੀਜ਼ਲ ਅਤੇ ਪੈਟਰੋਲ ‘ਤੇ ਜ਼ਿਆਦਾ ਵੈਟ ਲਗਾਏ ਜਾਣ ਕਾਰਨ 6 ਅਪ੍ਰੈਲ ਨੂੰ ਰਾਜਸਥਾਨ ਵਿੱਚ 6,000 ਤੋਂ ਵੱਧ ਈਂਧਣ ਪੰਪ ਇੱਕ ਦਿਨ ਦੀ ਹੜਤਾਲ ‘ਤੇ ਰਹਿਣਗੇ। ਇਹ ਬੰਦ ਰਾਜਸਥਾਨ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਸੱਦਿਆ ਹੈ। ਦੱਸ ਦਈਏ ਕਿ ਪੈਟਰੋਲ ਪੰਪ ਸ਼ਨੀਵਾਰ 10 ਅਪ੍ਰੈਲ ਨੂੰ ਸਵੇਰੇ 6 ਵਜੇ ਤੋਂ ਅੱਧੀ ਰਾਤ ਤੱਕ ਬੰਦ ਰਹਿਣਗੇ। ਪੈਟਰੋਲ ਪੰਪ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਵੈਟ ਵਧੇਰੇ ਹੋਣ ਕਰਕੇ ਰਾਜ ਵਿੱਚ ਤੇਲ ਦੀ ਵਿਕਰੀ ਗੁਆਂਢੀ ਰਾਜਾਂ ਜਿਵੇਂ ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਅਤੇ ਹੋਰਾਂ ਦੇ ਮੁਕਾਬਲੇ ਕਾਫ਼ੀ ਘੱਟ ਗਈ ਹੈ। ਰਾਜਸਥਾਨ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਤ ਬਾਗਾਈ ਨੇ ਕਿਹਾ, “10 ਅਪ੍ਰੈਲ ਨੂੰ ਰਾਜਸਥਾਨ ‘ਚ ਵੱਧ ਵੈਟ ਦੇ ਵਿਰੋਧ ਵਿੱਚ ਰਾਜ ਭਰ ਦੇ ਸਾਰੇ 6,700 ਪੈਟਰੋਲ ਪੰਪ ਸਵੇਰੇ ਤੋਂ ਅੱਧੀ ਰਾਤ ਤੱਕ ਬੰਦ ਰਹਿਣਗੇ। ਰਾਜ ਵਿੱਚ ਤੇਲ ਦੀ ਮਹਿੰਗੀ ਕੀਮਤ ਕਾਰਨ ਅਸੀਂ ਰਾਜਸਥਾਨ ‘ਚ ਪੰਜਾਬ ਵਰਗੇ ਹੋਰ ਰਾਜਾਂ ਦੀ ਤੁਲਨਾ ਵਿੱਚ 34 ਫੀਸਦੀ ਘੱਟ ਪੈਟਰੋਲ ਅਤੇ ਡੀਜ਼ਲ ਵੇਚ ਰਹੇ ਹਾਂ। ਇਸ ਕਾਰਨ ਪੈਟਰੋਲ ਪੰਪ ਮਾਲਕਾਂ ਨੂੰ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ‘ਚੋਂ ਕੁੱਝ ਪੰਪਾਂ ਨੂੰ ਪੱਕੇ ਤੌਰ ‘ਤੇ ਬੰਦ ਕਰਨਾ ਪਿਆ ਹੈ।“

Rajasthan 7 thousand petrol pumps
Rajasthan 7 thousand petrol pumps

ਐਸੋਸੀਏਸ਼ਨ ਨੇ ਰਾਜ ਸਰਕਾਰ ਨੂੰ ਇਹ ਵੀ ਲਿਖਿਆ ਹੈ ਕਿ ਉੱਚੀਆਂ ਕੀਮਤਾਂ ਨਾਲ ਮਾਰਾ ਪ੍ਰਭਾਵ ਪੈ ਰਿਹਾ ਹੈ ਕਿ ਸਰਹੱਦੀ ਜ਼ਿਲ੍ਹਿਆਂ ਧੌਲਪੁਰ ਵਿੱਚ ਵੀ ਜਿੱਥੇ ਰੋਜ਼ਾਨਾ ਭਾਰੀ ਵਾਹਨਾਂ ਦੀ ਆਵਾਜਾਈ ਹੁੰਦੀ ਹੈ, ਵਿੱਚ ਵੀ ਰੋਜ਼ਾਨਾ 1000 ਲਿਟਰ ਡੀਜ਼ਲ ਨਹੀਂ ਵਿਕ ਰਿਹਾ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਇੱਕ ਮਿਆਰੀ ਕੀਮਤ ਹੋਣੀ ਚਾਹੀਦੀ ਹੈ ਅਤੇ ਸਾਨੂੰ ਇਸ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ, ਪਰ ਮੌਜੂਦਾ ਸਮੇਂ ‘ਚ ਰਾਜਾਂ ਵਿੱਚ ਤੇਲ ਦੀ ਕੀਮਤ ਦੂਜੇ ਰਾਜਾਂ ਨਾਲੋਂ ਜ਼ਿਆਦਾ ਹੈ, ਜਿਸ ਕਾਰਨ ਅਪਰਾਧਿਕ ਤੱਤ ਈਂਧਨ ਦੀ ਤਸਕਰੀ ਵਿੱਚ ਸ਼ਾਮਿਲ ਹਨ। ਰਾਜ ਵਿੱਚ ਡੀਜ਼ਲ ‘ਤੇ 36 ਫੀਸਦੀ ਵੈਟ ਹੈ ਅਤੇ ਪੈਟਰੋਲ ‘ਤੇ 26 ਫੀਸਦੀ ਟੈਕਸ ਹੈ, ਇਸ ਲਈ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ 10 ਅਪ੍ਰੈਲ ਦੇ ਵਿਰੋਧ ਪ੍ਰਦਰਸ਼ਨ ਦੇ ਬਾਅਦ ਵੀ ਰਾਜ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ 25 ਅਪ੍ਰੈਲ ਤੋਂ ਅਣਮਿਥੇ ਸਮੇਂ ਲਈ ਹੜਤਾਲ ‘ਤੇ ਜਾਣਗੇ।

ਇਹ ਵੀ ਦੇਖੋ : ਜਲੰਧਰ ਦੇ ਬੰਦੇ ਨੇ ਘਰ ਗਮਲਿਆਂ ‘ਚ ਬੀਜ ਛੱਡੇ ਛੋਟੀ ਤੋਂ ਲੈਕੇ ਹਰ ਵੱਡੀ ਬਿਮਾਰੀ ਦੇ ਇਲਾਜ਼, ਆਹ ਵੇਖੋ ਕਮਾਲ ਐ !

The post ਪੈਟਰੋਲ-ਡੀਜ਼ਲ ਦੀਆ ਕੀਮਤਾਂ ਦੇ ਵਿਰੋਧ ‘ਚ ਇਸ ਸੂਬੇ ਵਿੱਚ 10 ਅਪ੍ਰੈਲ ਨੂੰ ਬੰਦ ਰਹਿਣਗੇ ਪੰਪ, ਪੜ੍ਹੋ ਕੀ ਹੈ ਪੂਰਾ ਮਾਮਲਾ appeared first on Daily Post Punjabi.



Previous Post Next Post

Contact Form