ਗੌਹਰ ਖ਼ਾਨ ਨੇ ਆਪਣੇ ਵਿਆਹ ਨੂੰ ਇੱਕ ਮਹੀਨਾ ਪੂਰਾ ਹੋਏ ਤੇ ਪਤੀ ਜੈਦ ਦਰਬਾਰ ਲਈ ਸਾਂਝੀ ਕੀਤੀ ਪਿਆਰੀ ਜਿਹੀ ਪੋਸਟ

Gohar Khan shared a lovely post : ਬਾਲੀਵੁੱਡ ਐਕਟਰੈੱਸ ਗੌਹਰ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਪਿਛਲੇ ਸਾਲ 25 ਦਸੰਬਰ ਨੂੰ ਉਨ੍ਹਾਂ ਦਾ ਵਿਆਹ ਜੈਦ ਦਰਬਾਰ ਦੇ ਨਾਲ ਹੋਇਆ ਸੀ। ਵਿਆਹ ਦੇ ਇੱਕ ਮਹੀਨਾ ਪੂਰਾ ਹੋਣ ਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਵਿਆਹ ਦੇ ਫੰਕਸ਼ਨਾਂ ਦੀਆਂ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਇੱਕ ਮੰਥ ਐਨੀਵਰਸਰੀ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਕੋਈ ਮਾਇਨਾ ਨਹੀਂ ਰੱਖਦੀ ਹੈ ਪਰ ਇਹ ਮੇਰੇ ਲਈ ਸੱਚੇ ਪਿਆਰ, ਮੇਰੇ ਸਭ ਤੋਂ ਚੰਗੇ ਦੋਸਤ ਨੂੰ ਪਾਉਣ ਦੀ ਸੈਲੀਬ੍ਰੇਸ਼ਨ ਹੈ । ਜੋ ਮੇਰੇ ਅੱਛੇ ਸਮੇਂ ‘ਚ ਮੇਰੇ ਪਾਰਟਨਰ ਜੈਸਾ ਤੇ ਬੁਰੇ ਵਕਤ ‘ਚ ਰੀੜ ਦੀ ਹੱਡੀ ਵਾਂਗ ਮੇਰੇ ਨਾਲ ਖੜ੍ਹਾ ਹੈ । ਜੈਦ ਤੁਸੀਂ ਬਹੁਤ ਸ਼ਾਨਦਾਰ ਹੋ । ਬਹੁਤ ਸਾਰਾ ਪਿਆਰ ਪਤੀਦੇਵ’ । ਨਾਲ ਹੀ ਉਨ੍ਹਾਂ ਨੇ ਰੋਮਾਂਟਿਕ ਇਮੋਜ਼ੀ ਵੀ ਪੋਸਟ ਕੀਤੇ ਨੇ ।

Gohar Khan shared a lovely post
Gohar Khan shared a lovely post

ਇਸ ਪੋਸਟ ‘ਚ ਉਨ੍ਹਾਂ ਨੇ ਆਪਣੀ ਦੇ ਜੈਦ ਦੀਆਂ ਕੁਝ ਪਿਆਰੇ ਪਲਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ।ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਨੇ । ਕੁੱਝ ਦਿਨ ਪਹਿਲਾ ਗੌਹਰ ਨੇ ਪਤੀ ਜੈਦ ਦਰਬਾਰ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਐਕਟਰੈੱਸ ਗੌਹਰ ਪੁਰਾਣੇ ਹਿੰਦੀ ਗੀਤ ‘ਪਿਆ ਤੋਸੇ ਨੈਣਾ ਲਾਗੇ ਰੇ’ ਉੱਤੇ ਅਦਾਕਾਰੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਉਨ੍ਹਾਂ ਨੇ ਮੋਰੇ ਪਿਆ ਜੈਦ ਦਰਬਾਰ ਲਿਖੇ ਕੇ ਪੋਸਟ ਕੀਤਾ ਹੈ । ਕੁਝ ਹੀ ਸਮੇਂ ‘ਚ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਪ੍ਰਸ਼ੰਸਕਾਂ ਨੂੰ ਦੋਵਾਂ ਦਾ ਇਹ ਕਿਊਟ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਚੰਗੀ ਫੈਨ ਫਾਲਵਿੰਗ ਹੈ ।

ਦੇਖੋ ਵੀਡੀਓ : ਕਿਸਾਨਾਂ ਨੇ ਪੁਲਿਸ ਵੱਲੋਂ ਲਾਏ ਬੇਰੀਕੇਟਾਂ ਨਾਲ ਜੋੜ ਕੇ ਖੜੇ ਟਰੈਕਟਰ, ਸਿੰਘਾਂ ਨੇ ਕਸੀਆਂ ਘੋੜਿਆਂ ਦੀਆਂ ਕਾਠੀਆਂ

The post ਗੌਹਰ ਖ਼ਾਨ ਨੇ ਆਪਣੇ ਵਿਆਹ ਨੂੰ ਇੱਕ ਮਹੀਨਾ ਪੂਰਾ ਹੋਏ ਤੇ ਪਤੀ ਜੈਦ ਦਰਬਾਰ ਲਈ ਸਾਂਝੀ ਕੀਤੀ ਪਿਆਰੀ ਜਿਹੀ ਪੋਸਟ appeared first on Daily Post Punjabi.



Previous Post Next Post

Contact Form