ਹੁਣ ਭਾਰਤ ‘ਚ ਬਣੇਗੀ ਰਾਫੇਲ ਲੜਾਕੂ ਜਹਾਜ਼ ਦੀ ਬਾਡੀ, ਫਰਾਂਸ ਨੇ ਟਾਟਾ ਐਡਵਾਂਸਡ ਲਿਮਟਿਡ ਨਾਲ ਮਿਲਾਇਆ ਹੱਥ

ਦੁਸ਼ਮਣਾਂ ਨੂੰ ਪਾਣੀ ਪਿਲਾਉਣ ਵਾਲੇ ਰਾਫੇਲ ਲੜਾਕੂ ਜਹਾਜ਼ ਨਾਲ ਜੁੜੀ ਵੱਡੀ ਖਬਰ ਹੈ। ਫਰਾਂਸੀਸੀ ਫਰਮ ਡਸਾਲਟ ਏਵੀਏਸ਼ਨ ਤੇ ਭਾਰਤ ਦੀ ਟਾਟਾ ਐਡਵਾਂਸਡ ਸਿਸਟਮਸ ਲਿਮਟਿਡ ਨੇ ਭਾਰਤ ਵਿਚ ਰਾਫੇਲ ਲੜਾਕੂ ਜਹਾਜ਼ ਦੀ ਬਾਡੀ ਬਣਾਉਣ ਲਈ ਚਾਰ ਪ੍ਰੋਡਕਟ ਟਰਾਂਸਫਰ ਐਗਰੀਮੈਂਟ ‘ਤੇ ਹਸਤਾਖਰ ਕੀਤੇ ਹਨ। ਅਜਿਹਾ ਪਹਿਲੀ ਵਾਰ ਹੈ ਜਦੋਂ ਲੜਾਕੂ ਜਹਾਜ਼ ਦੇ ਬਾਡੀ ਦਾ ਪ੍ਰੋਡਕਸ਼ਨ ਫਰਾਂਸ ਦੇ ਬਾਹਰ ਕੀਤਾ ਜਾ ਰਿਹਾ ਹੈ। ਭਾਰਤੀ ਹਵਾਈ ਫੌਜ 36 ਰਾਫੇਲ ਜੈੱਟ ਜਹਾਜ਼ਾਂ ਦਾ ਸੰਚਾਲਨ ਕਰ ਰਹੀ ਹੈ ਤੇ ਭਾਰਤੀ ਜਲ ਸੈਨਾ ਨੇ 26 ਰਾਫੇਲ ਮਰੀਨ ਏਅਰਕ੍ਰਾਫਟ ਕੈਰੀਅਰ-ਅਧਾਰਤ ਜੈੱਟਾਂ ਲਈ ਆਰਡਰ ਦਿੱਤੇ ਹਨ।

ਇਸ ਨੂੰ ਲੈ ਕੇ ਡਸਾਲਟ ਏਵੀਏਸ਼ਨ ਦੇ ਪ੍ਰਧਾਨ ਤੇ ਸੀਈਓ ਏਰਿਕ ਟ੍ਰੈਪੀਅਰ ਨੇ ਕਿਹਾ ਕਿ ਪਹਿਲੀ ਵਾਰ ਰਾਫੇਲ ਦੇ ਬਾਡੀ ਦਾ ਪ੍ਰੋਡਕਸ਼ਨ ਫਰਾਂਸ ਦੇ ਬਾਹਰ ਕੀਤਾ ਜਾਵੇਗਾ। ਇਹ ਭਾਰਤ ਵਿਚ ਸਾਡੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਵਿਚ ਇਹ ਫੈਸਲਾਕੁੰਨ ਕਦਮ ਹੈ। ਉਨ੍ਹਾਂ ਨੇ TASL ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਟਾਟਾ ਐਡਵਾਂਸਡ ਸਿਸਟਮਸ ਹੈਦਰਾਬਾਦ ਵਿਚ ਰਾਫੇਲ ਦੇ ਮੁਖੀ ਸਟ੍ਰੈਕਚਰ ਸੇਗਮੈਂਟ ਦੇ ਨਿਰਮਾਣ ਲਈ ਇਕ ਉਤਪਾਦਨ ਸਹੂਲਤ ਸਥਾਪਤ ਕਰੇਗੀ। ਇਥੇ ਜਹਾਜ਼ ਦਾ fuselage, ਪਿੱਛੇ ਦਾ ਪੂਰਾ ਹਿੱਸਾ, ਸੈਂਟਰਲ fuselage ਤੇ ਸਾਹਮਣੇ ਦਾ ਹਿੱਸਾ ਬਣਾਇਆ ਜਾਵੇਗਾ। ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਸ ਪ੍ਰੋਡਕਸ਼ਨ ਪਲਾਂਟ ਨਾਲ 2028 ਤੱਕ ਰਾਫੇਲ ਦਾ ਪਹਿਲਾ fuselage ਅਸੈਂਬਲੀ ਲਾਈਨ ਤੋਂ ਬਾਹਰ ਆਏਗਾ ਤੇ ਹਰ ਮਹੀਨੇ ਇਥੇ 2 fuselage ਤਿਆਰ ਕੀਤੇ ਜਾਣਗੇ।

ਦੂਜੇ ਪਾਸੇ ਟਾਟਾ ਐਡਵਾਂਸਡ ਸਿਸਟਮਸ ਲਿਮਟਿਡ ਦੇ ਸੀਈਓ ਤੇ ਐੱਮਡੀ ਸੁਕਰਨ ਸਿੰਘ ਨੇ ਕਿਹਾ ਕਿ ਭਾਰਤ ਵਿਚ ਪੂਰੇ ਰਾਫੇਲ ਦੀ ਬਾਡੀ ਦਾ ਪ੍ਰੋਡਕਸ਼ਨ ਟਾਟਾ ਐਡਵਾਂਸਡ ਸਿਸਟਮਸ ਦੀਆਂ ਸਮਰੱਥਾਵਾਂ ਵਿਚ ਵਧਦੇ ਭਰੋਸੇ ਤੇ ਡਸਾਲਟ ਏਵੀਏਸ਼ਨ ਨਾਲ ਸਾਡੇ ਸਹਿਯੋਗ ਦੀ ਤਾਕਤ ਨੂੰ ਪੇਸ਼ ਕਰਾਦ ਹੈ। ਇਹ ਭਾਰਤ ਵੱਲੋਂ ਆਧੁਨਿਕ ਮਜ਼ਬੂਤ ਏਅਰੋਸਪੇਸ ਵਿਨਿਰਮਾਣ ਈਕੋ ਸਿਸਟਮ ਸਥਾਪਤ ਕਰਨ ਦੀ ਦਿਸ਼ਾ ਵਿਚ ਕੀਤੀ ਗਈ ਤਰੱਕੀ ਨੂੰ ਦਰਸਾਉਂਦਾ ਹੈ ਤੇ ਇਹ ਡੀਲ ਦੱਸਦੀ ਹੈ ਕਿ ਭਾਰਤ ਦੀ ਤਕਨੀਕ ਵਿਸ਼ਵ ਪਲੇਟਫਾਰਮਾਂ ਨੂੰ ਸਪੋਰਟ ਕਰ ਸਕਦੀ ਹੈ।

ਇਹ ਵੀ ਪੜ੍ਹੋ : ਹਰਿਆਣਾ ਸਰਕਾਰ ਦੇ ਐਕਸ਼ਨ ਦਾ ਦਿਖਿਆ ਡਰ, 4 ਲੱਖ ਲੋਕਾਂ ਨੇ ਛੱਡੀਆਂ BPL ਨਾਲ ਜੁੜੀਆਂ ਸਹੂਲਤਾਂ

ਟਾਟਾ ਐਡਵਾਂਸਡ ਸਿਸਟਮਸ ਲਿਮਟਿਡ, ਟਾਟਾ ਸੰਸ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਇਸਨੂੰ ਭਾਰਤ ਵਿੱਚ ਏਰੋਸਪੇਸ ਅਤੇ ਰੱਖਿਆ ਹੱਲਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਟਾਟਾ ਐਡਵਾਂਸਟ ਸਿਸਟਮਸ ਦੇ ਕੋਲ ਪ੍ਰਮੁੱਖ ਗਲੋਬਲ ਏਰੋਸਪੇਸ ਅਤੇ ਰੱਖਿਆ ਫਰਮਾਂ ਨਾਲ ਸਾਂਝੇਦਾਰੀ ਅਤੇ ਸਾਂਝੇ ਉੱਦਮਾਂ ਦਾ ਇੱਕ ਮਜ਼ਬੂਤ ​​ਪੋਰਟਫੋਲੀਓ ਹੈ ਜੋ ਇਸਨੂੰ ਅੰਤਰਰਾਸ਼ਟਰੀ ਸਪਲਾਈ ਲੜੀ ਵਿੱਚ ਇੱਕ ਅਨਿੱਖੜਵਾਂ ਭਾਈਵਾਲ ਬਣਾਉਂਦਾ ਹੈ।

The post ਹੁਣ ਭਾਰਤ ‘ਚ ਬਣੇਗੀ ਰਾਫੇਲ ਲੜਾਕੂ ਜਹਾਜ਼ ਦੀ ਬਾਡੀ, ਫਰਾਂਸ ਨੇ ਟਾਟਾ ਐਡਵਾਂਸਡ ਲਿਮਟਿਡ ਨਾਲ ਮਿਲਾਇਆ ਹੱਥ appeared first on Daily Post Punjabi.



source https://dailypost.in/news/national/rafale-fighter-jet/
Previous Post Next Post

Contact Form