Kisan Agitation Tractor Parade: ਮੋਦੀ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀ ਸਰਹੱਦ ‘ਤੇ ਬੈਠੇ ਕਿਸਾਨਾਂ ਨੂੰ 26 ਜਨਵਰੀ ਨੂੰ ਟਰੈਕਟਰ ਪਰੇਡ ਦੀ ਮਨਜ਼ੂਰੀ ਮਿਲ ਗਈ ਹੈ । ਸਿੰਘੂ ਬਾਰਡਰ ‘ਤੇ 62 ਕਿਲੋਮੀਟਰ, ਟਿਕਰੀ ਬਾਰਡਰ ‘ਤੇ 63 ਕਿਮੀ ਅਤੇ ਗਾਜੀਪੁਰ ਸਰਹੱਦ ‘ਤੇ 46 ਕਿਲੋਮੀਟਰ ‘ਤੇ ਪੂਰੀ ਸੁਰੱਖਿਆ ਨਾਲ ਟਰੈਕਟਰ ਪਰੇਡ ਕੱਢੀ ਜਾਵੇਗੀ। ਕਿਸਾਨ ਜੱਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਕੋਈ ਵੀ ਟਰੈਕਟਰ ਕਿਸੇ ਹੋਰ ਟਰੈਕਟਰ ਨੂੰ ਓਵਰਟੇਕ ਨਹੀਂ ਕਰੇਗਾ । ਅਜਿਹਾ ਕਰਨ ਦੀ ਸਥਿਤੀ ਵਿੱਚ ਟਰੈਕਟਰ ਨੂੰ ਪਰੇਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਇਸ ਦੌਰਾਨ ਲੁੱਕਣ ਨੂੰ ਸੜਕਾਂ ‘ਤੇ ਆਵਾਜਾਈ ਵਿੱਚ ਕੋਈ ਦਿੱਕਤ ਨਾ ਹੋਵੇ ਇਸ ਲਈ ਹਰ 100 ਮੀਟਰ ਦੀ ਦੂਰੀ ‘ਤੇ ਵਲੰਟੀਅਰ ਤਾਇਨਾਤ ਕੀਤੇ ਜਾਣਗੇ। ਜੋ ਸਵੇਰ ਤੋਂ ਹੀ ਆਪਣਾ ਅਹੁਦਾ ਸੰਭਾਲ ਲੈਣਗੇ । ਕਿਸਾਨਾਂ ਨੇ ਹਰ ਬਾਰਡਰ ਤੋਂ ਸ਼ੁਰੂ ਹੋਣ ਵਾਲੀ ਇਸ ਪਰੇਡ ਲਈ ਇੱਕ ਰੋਡਮੈਪ ਵੀ ਤਿਆਰ ਕੀਤਾ ਹੈ।

ਕਿਸਾਨ ਆਗੂ ਹਨਾਨ ਮੌਲਾ ਨੇ ਦੱਸਿਆ ਕਿ ਪਰੇਡ ਦੀ ਸ਼ੁਰੂਆਤ ਸਾਰੇ ਸਥਾਨਾਂ ਤੋਂ ਇੱਕੋ ਸਮੇਂ ਸ਼ੁਰੂ ਹੋਵੇਗੀ । ਸਾਰੀਆਂ ਥਾਵਾਂ ਤੋਂ ਕਿਸਾਨ ਯੂਨੀਅਨਾਂ ਦੇ ਆਗੂ ਪਹਿਲਾਂ ਪਰੇਡ ਦੀ ਅਗਵਾਈ ਕਰਨਗੇ। ਇਸ ਦੇ ਪਿੱਛੇ ਪੂਰਾ ਕਿਸਾਨਾਂ ਦਾ ਜੱਥਾ ਯੋਜਨਾਬੱਧ ਤਰੀਕੇ ਨਾਲ ਚੱਲੇਗਾ। ਇਹ ਪਰੇਡ ਦੁਪਹਿਰ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੇਗੀ । ਹਰ ਜਗ੍ਹਾ ਪਰੇਡ ਦੀ ਜ਼ਿੰਮੇਵਾਰੀ ਵੱਖ-ਵੱਖ ਕਿਸਾਨ ਨੇਤਾਵਾਂ ਨੂੰ ਦਿੱਤੀ ਗਈ ਹੈ।

ਦੱਸ ਦੇਈਏ ਕਿ ਬਜ਼ੁਰਗ ਕਿਸਾਨ ਆਗੂ ਆਪਣੇ ਵਾਹਨਾਂ ਜਾਂ ਟਰੈਕਟਰਾਂ ਵਿੱਚ ਰਹਿ ਕੇ ਅਗਵਾਈ ਕਰਨਗੇ। ਕੁਝ ਸਮੇਂ ਬਾਅਦ ਬਜ਼ੁਰਗ ਕਿਸਾਨਾਂ ਦੀ ਬਜਾਏ ਨੌਜਵਾਨ ਕਿਸਾਨ ਅਤੇ ਵਲੰਟੀਅਰ ਇਸਦੀ ਜਿੰਮੇਵਾਰੀ ਸੰਭਾਲਣਗੇ। ਸਾਰੇ ਅਨੁਸ਼ਾਸਨ ਅਤੇ ਸਾਡੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਕੋਈ ਵੀ ਟਰੈਕਟਰ ਅਤੇ ਵਾਹਨ ਕਿਸੇ ਵਾਹਨ ਨੂੰ ਓਵਰਟੇਕ ਨਹੀਂ ਕਰੇਗਾ। ਕਿਸਾਨ ਯੂਨੀਅਨ ਨੇਤਾਵਾਂ ਨੇ ਟਰੈਕਟਰ ਪਰੇਡ ਵਿੱਚ ਭਾਗ ਲੈਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰੇਡ ਦੌਰਾਨ 24 ਘੰਟੇ ਰਾਸ਼ਨ ਉਪਲਬਧ ਰੱਖਣ ਅਤੇ ਨਾਲ ਹੀ ਸ਼ਾਂਤੀ ਬਣਾਈ ਰੱਖਣ । ਸਾਰੇ ਕਿਸਾਨਾਂ ਨੂੰ ਦੱਸਿਆ ਗਿਆ ਹੈ ਕਿ ਕੋਈ ਵੀ ਭੜਕਾਊ ਸੰਦੇਸ਼ਾਂ ਵਾਲੇ ਬੈਨਰ ਜਾਂ ਨਾਅਰਿਆਂ ਦੀ ਵਰਤੋਂ ਨਹੀਂ ਕਰੇਗਾ।
ਇਹ ਵੀ ਦੇਖੋ: ਟਰੈਕਟਰ ਨਹੀਂ ਇਹ ਹੈ ਟੈਂਕ, ਕੀਮਤ 1 ਕਰੋੜ, 26 ਨੂੰ ਕਰੇਗਾ ਮਾਰਚ ਦੀ ਅਗਵਾਈ ਲੱਗਣ ਜਾ ਰਹੀ ਹੈ ਤੋਪ
The post ਟਰੈਕਟਰ ਪਰੇਡ: ਬਜ਼ੁਰਗ ਕਿਸਾਨ ਆਗੂ ਸ਼ੁਰੂ ਕਰਨਗੇ ਪਰੇਡ, ਫਿਰ ਕਿਸਾਨ ਯੂਨੀਅਨ ਤੇ ਵਾਲੰਟੀਅਰ ਸੰਭਾਲਣਗੇ ਕਮਾਨ appeared first on Daily Post Punjabi.