ਕੰਨੜ ਫ਼ਿਲਮੀ ਅਦਾਕਾਰਾ ਜੈ ਸ਼੍ਰੀ ਰਮੈਯਾ ਦੀ ਭੇਦ ਭਰੇ ਹਲਾਤਾਂ ’ਚ ਮੌਤ , ਇੰਡਸਟਰੀ ’ਚ ਸੋਗ ਦੀ ਲਹਿਰ

Jai Shri Ramaiah dies : ਸਾਲ 2020 ਵਿੱਚ ਫ਼ਿਲਮੀ ਦੁਨੀਆਂ ਦੇ ਕਈ ਸਿਤਾਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਪਰ ਹੁਣ ਨਵੇਂ ਸਾਲ ਵਿੱਚ ਵੀ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਇਸ ਸਭ ਦੇ ਚਲਦੇ ਕੰਨੜ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਆਈ ਹੈ । ਕੰਨੜ ਐਕਟਰੈੱਸ ਜੈ ਸ਼੍ਰੀ ਰਮੈਯਾ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ ਹੈ। 25 ਜਨਵਰੀ ਨੂੰ ਜੈ ਸ਼੍ਰੀ ਦੀ ਲਾਸ਼ ਬੈਂਗਲੁਰੂ ਦੇ ਇਕ ਪੁਨਰਵਾਸ ਕੇਂਦਰ ’ਚੋਂ ਮਿਲੀ ਹੈ।

Jai Shri Ramaiah dies
Jai Shri Ramaiah dies

ਖ਼ਬਰਾਂ ਦੀ ਮੰਨੀਏ ਤਾਂ ਐਕਟਰੈੱਸ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਜੈ ਸ਼੍ਰੀ ਦੇ ਦੇਹਾਂਤ ਨਾਲ ਪੂਰੀ ਕੰਨੜ ਇੰਡਸਟਰੀ ’ਚ ਸੋਗ ਦੀ ਲਹਿਰ ਹੈ। ਐਕਟਰੈੱਸ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਹਰ ਕੋਈ ਹੈਰਾਨ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਜੈ ਸ਼੍ਰੀ ਨੇ ਸੋਸ਼ਲ ਮੀਡੀਆ ’ਤੇ ਇਕ ਅਜਿਹੀ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸਤੋਂ ਬਾਅਦ ਉਹ ਚਰਚਾ ’ਚ ਆ ਗਈ ਸੀ। ਆਪਣੀ ਪੋਸਟ ’ਚ ਜੈ ਸ਼੍ਰੀ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੈ ਅਤੇ ਹੁਣ ਕੁਇਟ ਕਰਨਾ ਚਾਹੁੰਦੀ ਹੈ।

Jai Shri Ramaiah dies
Jai Shri Ramaiah dies

ਐਕਟਰੈੱਸ ਨੇ ਆਪਣੇ ਟਵੀਟ ’ਚ ਲਿਖਿਆ ਸੀ, ‘ਮੈਂ ਅਲਵਿਦਾ ਕਹਿੰਦੀ ਹਾਂ! ਗੁੱਡ ਬਾਏ ਦੁਨੀਆ ਅਤੇ ਡਿਪ੍ਰੈਸ਼ਨ।’ ਜੈ ਸ਼੍ਰੀ ਦਾ ਇਹ ਪੋਸਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੈ ਸ਼੍ਰੀ , ਬਿੱਗ ਬੌਸ ਕੰਨੜ ਸੀਜ਼ਨ -3 ਵਿੱਚ ਮੁਕਾਬਲਾ ਕਰ ਰਹੀ ਸੀ, ਦਾ ਬੇਂਗਲੁਰੂ ਦੇ ਸੰਧਿਆ ਕਿਰਨਾ ਆਸ਼ਰਮ ਵਿੱਚ ਇਲਾਜ ਚੱਲ ਰਿਹਾ ਸੀ, ਜਿਥੇ ਉਹ ਲਟਕਦੀ ਮਿਲੀ। ਉਹ ਕਥਿਤ ਤੌਰ ‘ਤੇ ਮੌਕਿਆਂ ਦੀ ਘਾਟ ਤੋਂ ਨਾਖੁਸ਼ ਸੀ ਅਤੇ ਉਸਨੇ ਆਪਣੇ ਦੋਸਤਾਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ ਅਤੇ ਇਸ ਕਾਰਨ ਉਹ ਉਦਾਸੀ ਵਿੱਚ ਪੈ ਗਈ।

ਦੇਖੋ ਵੀਡੀਓ : ਜਿਹੜੇ ਥਾਂ ਲਾਈਨ ‘ਚ ਲੱਗ ਮਹਿੰਗੀ ਪਰਚੀ ਕੱਟਦੀ ਸੀ ਅੱਜ ਓਥੇ ਪਰਚੀ ਨਹੀਂ ਫ੍ਰੀ ਲੰਗਰ ਅਤੇ ਚਾਹ ਮਿਲਦੀ ਹੈ!

The post ਕੰਨੜ ਫ਼ਿਲਮੀ ਅਦਾਕਾਰਾ ਜੈ ਸ਼੍ਰੀ ਰਮੈਯਾ ਦੀ ਭੇਦ ਭਰੇ ਹਲਾਤਾਂ ’ਚ ਮੌਤ , ਇੰਡਸਟਰੀ ’ਚ ਸੋਗ ਦੀ ਲਹਿਰ appeared first on Daily Post Punjabi.



Previous Post Next Post

Contact Form