ਚੀਨ ਨਾਲ 6 ਦੌਰ ਦੀ ਗੱਲਬਾਤ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ IMA ਦੇ ਚੀਫ਼ ਨਿਯੁਕਤ

Lt Gen Harinder Singh: ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਸਰਹੱਦੀ ਰੁਕਾਵਟ ‘ਤੇ ਚੀਨੀ ਫੌਜ ਨਾਲ ਛੇ ਦੌਰ ਦੀ ਗੱਲਬਾਤ ਦੀ ਅਗਵਾਈ ਕਰਨ ਵਾਲੇ ਲੇਹ ਵਿਖੇ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੂੰ ਵੱਕਾਰੀ ਇੰਡੀਅਨ ਮਿਲਟਰੀ ਅਕੈਡਮੀ (IMA) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ । ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹ ਮੌਜੂਦਾ ਅਹੁਦੇ ਨੂੰ ਅੱਧ ਅਕਤੂਬਰ ਤੱਕ ਛੱਡ ਕੇ IMA ਦੇ ਕਮਾਂਡੈਂਟ ਦਾ ਕਾਰਜਭਾਰ ਸੰਭਾਲਣਗੇ, ਜਿਸ ਵਿੱਚ ਉਹ ਇੱਕ ਸਾਲ ਤੋਂ ਹਨ ।

Lt Gen Harinder Singh
Lt Gen Harinder Singh

ਸੂਤਰਾਂ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਪੀਜੇਕੇ ਮੈਨਨ 14ਵੀਂ ਕੋਰ ਦੇ ਮੁਖੀ ਦੇ ਤੌਰ ‘ਤੇ ਲੈਫਟੀਨੈਂਟ ਜਨਰਲ ਸਿੰਘ ਦੀ ਜਗ੍ਹਾ ਲੈਣਗੇ। ਲੈਫਟੀਨੈਂਟ ਜਨਰਲ ਸਿੰਘ 14ਵੀਂ ਕੋਰ ਦੇ ਮੁੱਖੀ ਵਜੋਂ ਲੱਦਾਖ ਵਿੱਚ ਪੂਰੀ ਤਿਆਰੀ ਦੀ ਨਿਗਰਾਨੀ ਕਰ ਰਹੇ ਹਨ।

Lt Gen Harinder Singh

ਦੱਸ ਦੇਈਏ ਕਿ ਉਹ ਚੀਨੀ ਸੈਨਿਕਾਂ ਦੇ ਹਮਲਾਵਰ ਵਿਵਹਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਅਹਿਮ ਫੈਸਲੇ ਦੀ ਪ੍ਰਕਿਰਿਆ ਦਾ ਹਿੱਸਾ ਵੀ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਜੇਕਰ ਕੋਰ ਕਮਾਂਡਰ ਦੀ ਗੱਲਬਾਤ ਦਾ ਸੱਤਵਾਂ ਦੌਰ ਅਕਤੂਬਰ ਦੇ ਅੱਧ ਤੋਂ ਪਹਿਲਾਂ ਹੋਇਆ ਤਾਂ ਸਿੰਘ ਇਸ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ।

The post ਚੀਨ ਨਾਲ 6 ਦੌਰ ਦੀ ਗੱਲਬਾਤ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ IMA ਦੇ ਚੀਫ਼ ਨਿਯੁਕਤ appeared first on Daily Post Punjabi.



Previous Post Next Post

Contact Form